ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੇ ਪਾਵਨ ਜਨਮ ਦਿਹਾੜੇ ਦੇ ਮੌਕੇ ‘ਤੇ ਦੇਸ਼ ਅਤੇ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਦਿਲੋਂ ਪ੍ਰਣਾਮ ਅਤੇ ਮੁਬਾਰਕਾਂ ਦਿੱਤੀਆਂ ਗਈਆਂ। ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਅਤੇ ਗੁਰਬਾਣੀ ਰਾਹੀਂ ਜਾਤ ਪਾਤ, ਊਚ-ਨੀਚ ਅਤੇ ਉਚ ਵਰਗ ਦੀ ਝੂਠੀ ਸੋਚ ਖਿਲਾਫ਼ ਇਨਕਲਾਬੀ ਆਵਾਜ਼ ਬੁਲੰਦ ਕਰਦਿਆਂ ਮਨੁੱਖਤਾ, ਬਰਾਬਰੀ ਅਤੇ ਨਿਆਂ ਦਾ ਸੰਦੇਸ਼ ਦਿੱਤਾ। ਗੁਰੂ ਜੀ ਦੀ ਪਾਵਨ ਬਾਣੀ “ਮਨ ਚੰਗਾ ਤੋ ਕਠੌਤੀ ਮੇਂ ਗੰਗਾ” ਇਹ ਦਰਸਾਉਂਦੀ ਹੈ ਕਿ ਜੇ ਮਨ ਪਵਿੱਤਰ ਹੋਵੇ ਤਾਂ ਹਰ ਥਾਂ ਰੱਬ ਦੀ ਹਾਜ਼ਰੀ ਹੈ ਅਤੇ ਸੱਚੀ ਇਬਾਦਤ ਸੁੱਚੇ ਮਨ, ਸੱਚੇ ਕਰਮ ਅਤੇ ਮਨੁੱਖੀ ਸੇਵਾ ਨਾਲ ਜੁੜੀ ਹੋਈ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਰੋਟ. ਦਿਲਬਾਗ ਸਿੰਘ ਬਾਗੀ ਅਤੇ ਵਾਇਸ ਪ੍ਰਧਾਨ ਰੋਟ. ਸ਼ਮਿੰਦਰ ਸਿੰਘ ਗਰਚਾ ਨੇ ਕਿਹਾ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਗੁਰੂ ਰਵਿਦਾਸ ਜੀ ਦੀਆਂ ਸਿਖਿਆਵਾਂ ਅਤੇ ਗੁਰਬਾਣੀ ਦੇ ਅਰਥਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਜਾਤ ਪਾਤ ਰਹਿਤ, ਇਨਸਾਫ਼ਪੂਰਨ ਸਮਾਜ ਦੀ ਸਥਾਪਨਾ ਲਈ ਲਗਾਤਾਰ ਯਤਨ ਕਰਦਾ ਰਹੇਗਾ। ਰੋਟ. ਗੁਰਬਕਸ਼ ਰਾਮ (ਐਸ.ਡੀ.ਓ. ਸਬ ਅਰਬਨ, ਬੰਗਾ) ਅਤੇ ਰੋਟ. ਡਾ. ਪਰਮਜੀਤ ਸਿੰਘ (ਬਾਗਬਾਨੀ ਵਿਭਾਗ, ਸ਼ਹੀਦ ਭਗਤ ਸਿੰਘ ਨਗਰ) ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਰੱਬ ਦੀ ਸੱਚੀ ਇਬਾਦਤ ਦਾ ਰਸਤਾ ਦਿਖਾਉਂਦੀ ਹੈ ਜੋ ਮਨੁੱਖ ਨੂੰ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਕਰਕੇ ਸੇਵਾ, ਸਾਦਗੀ ਅਤੇ ਸਮਾਨਤਾ ਵੱਲ ਲੈ ਜਾਂਦੀ ਹੈ ਅਤੇ ਅੱਜ ਦੇ ਸਮਾਜ ਨੂੰ ਇਸ ਸੋਚ ਦੀ ਸਭ ਤੋਂ ਵੱਧ ਲੋੜ ਹੈ। ਰੋਟ. ਡਾ. ਧਰਮਜੀਤ ਸਿੰਘ (ਵਾਇਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀਆਂ ਸਿਖਿਆਵਾਂ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹਨ ਜੋ ਸਿੱਖਿਆ ਨੂੰ ਮਨੁੱਖਤਾ ਦੀ ਸੇਵਾ ਨਾਲ ਜੋੜਦੀਆਂ ਹਨ ਇਸ ਮੌਕੇ ਹਾਜ਼ਰ ਮੈਂਬਰਾਂ ਵਿੱਚ ਰੋਟ. ਜੀਵਨ ਦਾਸ ਕੌਸ਼ਲ, ਰੋਟ. ਭੂਪੇਸ਼ ਕੁਮਾਰ, ਰੋਟ. ਸ਼ਮਸ਼ੇਰ ਸਿੰਘ ਝਿੱਕਾ (ਸੀਨੀਅਰ ਐਡਵੋਕੇਟ), ਰੋਟ. ਸਰਬਜੀਤ ਸਿੰਘ ਬੇਦੀ, ਰੋਟ. ਸੁਖਵਿੰਦਰ ਸਿੰਘ ਧਾਮੀ, ਰੋਟ. ਬਲਵਿੰਦਰ ਸਿੰਘ ਪਾਂਧੀ, ਰੋਟ. ਹਰਪ੍ਰੀਤ ਸਿੰਘ ਸੈਣੀ, ਰੋਟ. ਰਣਜੀਤ ਸਿੰਘ ਕੰਦੋਲਾ, ਰੋਟ. ਹਰਨਪ੍ਰੀਤ ਸਿੰਘ ਰਾਣਾ (ਏ ਸ ਫਰੋਜੇਨ ਫ਼ੂਡਸ ਨਾਗਰਾ ਰੋਟ. ਰਾਮ ਤੀਰਥ (ਸੀਨੀਅਰ ਐਡਵੋਕੇਟ), ਰੋਟ. ਰਣਵੀਰ ਸਿੰਘ ਰਾਣਾ (ਸੈਕਟਰੀ), ਰੋਟ. ਹਰਮਿੰਦਰ ਸਿੰਘ ਲੱਕੀ ਅਤੇ ਰੋਟ. ਦਵਿੰਦਰ ਕੁਮਾਰ ਸ਼ਾਮਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



