HOME ਕਲਮ ਅਤੇ ਕਿਰਪਾਨ ਦੇ ਧਨੀ ਸਨ ਬਾਬਾ ਦੀਪ ਸਿੰਘ ਜੀ ਦੇ ਜੀਵਨ...

ਕਲਮ ਅਤੇ ਕਿਰਪਾਨ ਦੇ ਧਨੀ ਸਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਧਰਮ ਪ੍ਰਤੀ ਦ੍ਰਿੜ੍ਹਤਾ ਦੀ ਪ੍ਰੇਰਨਾ ਲੈਣ ਦੀ ਲੋੜ – ਸੰਤ ਗਿਆਨੀ ਅਮੀਰ ਸਿੰਘ

6

 ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)- ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਿੰਨ ਸਿੱਖ ਸ਼ਰਧਾਲੂ, ਭਗਤੀ ਤੇ ਸ਼ਕਤੀ ਦੀ ਪ੍ਰਤੱਖ ਮੂਰਤ, ਸੂਰਬੀਰ ਯੋਧੇ, ਨਿਧੜਕ ਜਰਨੈਲ, ਕਥਨੀ ਤੇ ਕਰਨੀ ਦੇ ਪੂਰੇ, ਬ੍ਰਹਮ-ਗਿਆਨੀ, ਬਚਨਾਂ ਦੇ ਪੂਰੇ ਇੱਜ਼ਤ ਦੇ ਰਖਵਾਲੇ, ਪਰਪੱਕ ਨਿੱਤਨੇਮੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ-ਦਿਹਾੜੇ ਦੇ ਸੰਬੰਧ ‘ਚ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਜੇ ਸਮਾਗਮ ਵਿੱਚ ਸੰਤ ਗਿਆਨੀ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ-ਦਿਹਾੜੇ ਦੇ ਸੰਬੰਧ ‘ਚ ਜੁੜੀਆਂ ਸੰਗਤਾਂ ਨੂੰ ਉਨ੍ਹਾਂ ਦੇ ਜੀਵਨ ਅਤੇ ਗੁਰੂ ਪ੍ਰਤੀ ਦ੍ਰਿੜ੍ਹਤਾ ਵਿਖੇ ‘ਤੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਉਨ੍ਹਾਂ ਸੋਲ੍ਹਾਂ ਸਾਲ ਦੀ ਉਮਰ ਵਿੱਚ ਆਪਣੇ ਮਾਤਾ ਪਿਤਾ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦੀ ਪਾਹੁਲ ਛਕੀ। ਤਲਵੰਡੀ ਸਾਬੋ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਨਰ ਸੰਪਾਦਨ ਵਾਲੇ ਦਸਮ ਪਾਤਸ਼ਾਹ ਜੀ ਦੇ ਹੁਕਮ ਨਾਲ ਆਪ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਲਿਖਾਰੀ ਵਜੋਂ ਸੇਵਾ ਨਿਭਾਈ। ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਪੰਜਾਬੀ ਤੇ ਇੱਕ ਸਰੂਪ ਅਰਬੀ ਵਿੱਚ ਲਿਖਣ ਦੀ ਸੇਵਾ ਨਿਭਾਈ। ਆਪ ਜੀ  ਵੱਲੋਂ ਕੀਤੀ ਸੇਵਾ ਵਾਲੇ ਸਰੂਪ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ, ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਸ਼ਸ਼ੋਭਿਤ ਹਨ।ਆਪ ਜੀ ਕਲਮ ਅਤੇ ਕਿਰਪਾਨ ਦੇ ਧਨੀ ਸਨ। ਮਿਸਲਾਂ ਦੀ ਸਥਾਪਨਾ ਵੇਲੇ ਆਪ ਮਿਸਲ ਸ਼ਹੀਦਾਂ ਦੇ ਮੁਖੀ ਬਣੇ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਕੇ ਸਰਹਿੰਦ ਅਤੇ ਸੰਢੋਰਾ ਨੂੰ ਮੁਗਲਾਂ ਦੇ ਅੱਤਿਆਚਾਰ ਤੋਂ ਮੁਕਤ ਕਰਵਾਇਆ।ਅਹਿਮਦ ਸ਼ਾਹ ਅਬਦਾਲੀ ਨੇ ਜਦ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਚੜ੍ਹਾਈ ਕੀਤੀ ਤਾਂ ਉਸਦਾ ਜਬਾਬ ਦੇਣ ਲਈ ਬਾਬਾ ਜੀ ਤਲਵੰਡੀ ਸਾਬੋ ਦੇ ਸਥਾਨ ਤੋਂ ਹਜ਼ਾਰਾਂ ਸਿੱਖਾਂ ਦੀ ਅਗਵਾਈ ਕਰਦਿਆਂ ਹੋਏ ਸ਼੍ਰੀ ਹਰਿਮੰਦਰ ਸਾਹਿਬ ਵੱਲ ਰਵਾਨਾ ਹੋਏ। ਬਾਬਾ ਜੀ ਉਸ ਯੁੱਧ ਵਿੱਚ ਸੀਸ ਤਲੀ ਤੇ ਰੱਖ ਕੇ ਜੂਝੇ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਮਾਣ-ਮਰਿਆਦਾ ਨੂੰ ਬਰਕਰਾਰ ਰੱਖਦੇ ਹੋਏ ਪ੍ਰਕਰਮਾ ਵਿੱਚ ਸੀਸ ਭੇਟ ਕੀਤਾ। ਮਹਾਂਪੁਰਸ਼ਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੌਮ ਸਨਮੁਖ ਅਜੋਕੀਆਂ ਮੁਸ਼ਕਲਾਂ ਤੇ ਚਣੌਤੀਆਂ ਦੇ ਮੱਦੇਨਜ਼ਰ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਧਰਮ ਪ੍ਰਤੀ ਦ੍ਰਿੜ੍ਹਤਾ ਦੀ ਪ੍ਰੇਰਨਾ ਲੈਣ ਦੀ ਲੋੜ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
Next articleਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਇੰਗਲੈਂਡ ‘ਚ ਸ਼ਰਧਾ ਨਾਲ ਮਨਾਇਆ