ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਚੰਦਰ ਮੋਹਨ ਜੇ.ਡੀ. ਦੀ ਨਿਮਿੱਤ ਰੱਖੀ ਗਈ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਹਾ ਕਿ ਚੰਦਰ ਮੋਹਨ ਜੇ.ਡੀ. ਨੇ ਮੀਡੀਆ ਸੇਵਾਵਾਂ ਅਤੇ ਮਿਹਨਤੀ, ਇਮਾਨਦਾਰ ਅਤੇ ਪਾਰਟੀ ਨੂੰ ਸਮਰਪਿਤ ਸ਼ਖਸੀਅਤ ਸਨ। । ਉਨ੍ਹਾਂ ਦਾ ਅਚਾਨਕ ਚਲੇ ਜਾਣਾ ਆਮ ਆਦਮੀ ਪਾਰਟੀ ਅਤੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਵਿਧਾਇਕ ਕਟਾਰੀਆ ਨੇ ਕਿਹਾ, “ਦੁੱਖ ਦੀ ਇਸ ਘੜੀ ਵਿੱਚ ਅਸੀਂ ਪੂਰੀ ਤਰ੍ਹਾਂ ਪਰਿਵਾਰ ਦੇ ਨਾਲ ਖੜ੍ਹੇ ਹਾਂ। ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰੇ।” ਇਸ ਮੌਕੇ ਪਹੁੰਚੇ ਵੱਖ ਵੱਖ ਲੀਡਰ ਸਾਹਿਬਾਨ ਨੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ,ਜਿਲਾ ਪ੍ਰਧਾਨ ਸਤਨਾਮ ਜਲਾਲਪੁਰ , ਜਗਮੋਹਨ ਦੱਤ (ਭਰਾ ਚੰਦਰ ਮੋਹਨ ਜੇਡੀ), ਚੇਅਰਮੈਨ ਇੰਪਰੂਵਮੈਂਟ ਟਰਸਟ ਸਤਨਾਮ ਸਿੰਘ ਜਲਵਾਹਾ,ਲਲਿਤ ਮੋਹਨ ਪਾਠਕ, ਨਵਾਂਸਹਿਰ, ਸ਼ਿਵਕਰਨ ਚੇਚੀ ਵਾਈਸ ਚੇਅਰਮੈਨ ਗੁਜਰ ਵੈਲਫੇਅਰ ਬੋਰਡ,ਹਰਜੋਤ ਕੌਰ ਲੋਹਟੀਆ ਵਾਈਸ ਚੇਅਰਮੈਨ ਐਸਸੀ ਕਮਿਸ਼ਨ, ਗਗਨ ਅਗਨੀਹੋਤਰੀ, ਸੇਠੀ ਉਧਨਵਾਲ, ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ, ਕਰਨਵੀਰ ਕਟਾਰੀਆ ਹਲਕਾ ਯੂਥ ਪ੍ਰਧਾਨ, ਮੀਡੀਆ ਜ਼ਿਲਾ ਸਕੱਤਰ ਮਨਦੀਪ ਅਟਵਾਲ ਤੇ ਡਾਕਟਰ ਸ਼ਾਂਤੀ ਬੱਸੀ, ਲਾਡੀ ਰਾਣਾ ਪ੍ਰਧਾਨ ਨਗਰ ਕੌਂਸਲ ਬਲਾਚੌਰ, ਸਤਨਾਮ ਝਿੱਕਾ,,ਪੰਕਜ ਲੋਹਟੀਆ ,ਮਨਜੀਤ ਸਿੰਘ ਨਾਮਧਾਰੀ,ਬਲਦੇਵ ਰਾਜ ਰਿਟਾਇਰਡ ਇੰਸਪੈਕਟਰ, ਦੁਆਬਾ ਮੀਡੀਆ ਇੰਚਾਰਜ ਤਰਨਦੀਪ ਸਨੀ ,ਆਤਮ ਪ੍ਰਕਾਸ਼ ਬਬਲੂ ,ਸੰਜੀਵ ਭਗਤ, ਜਸਕਰਨ ਸਿੰਘ, ਮੇਲਾ ਸਿੰਘ ਇੰਦਰਜੀਤ ਜੁਗਨੂ ,ਜਸਕਰਨ ਸਿੰਘ, ਕੁਲਵਿੰਦਰ ਹੁੰਦਲ , ਹਨੀ ਡੱਬ ਐਮਸੀ, ਵਿਸ਼ੂ ਰਾਣਾ ਮੀਡੀਆ ਸਕੱਤਰ, ਗੁਰਪ੍ਰੀਤ ਸਿੰਘ , ਰਾਮ ਪਾਲ ਮਹੇਸੀ, ਜਸਵਿੰਦਰ ਸਿਆਨ, ਅਜੇ ਚੌਧਰੀ,ਹਨੀ ਜੋਗੇਵਾਲ ਅਤੇ ਸਮੂਹ ਐੱਮ ਸੀ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਭਾਈਚਾਰੇ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਚੰਦਨ ਮੋਹਨ ਜੇ.ਡੀ. ਨੂੰ ਯਾਦ ਕਰਦਿਆਂ ਆਪਣੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



