HOME ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਚਾਈਨਾ ਡੋਰ ਖਿਲਾਫ ਡੀਐਸਪੀ ਨੂੰ ਦਿੱਤਾ...

ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਚਾਈਨਾ ਡੋਰ ਖਿਲਾਫ ਡੀਐਸਪੀ ਨੂੰ ਦਿੱਤਾ ਮੰਗ ਪੱਤਰ

ਚਾਈਨਾ ਡੋਰ ਦੀ ਵਿਕਰੀ ਤੇ ਪੁਲਿਸ ਦੀ ਤਿੱਖੀ ਨਜ਼ਰ 

ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ )  ਬਸੰਤ ਪੰਚਮੀ ਦੇ ਮੌਕੇ ਭਾਵੇਂ ਕਿ ਪਤੰਗਬਾਜ਼ੀ ਕਰਨ ਦੀ ਸ਼ੌਂਕ ਹਰ ਕੋਈ ਨੌਜਵਾਨ ਰੱਖਦਾ ਹੈ ਪਰ ਬਾਜ਼ਾਰ ਦੇ ਵਿੱਚ ਖਤਰਨਾਕ ਡੋਰਾਂ ਵਿੱਚੋਂ ਚਾਈਨਾ ਡੋਰ ਨੂੰ ਬਹੁਤ ਜਿਆਦਾ ਖਤਰਨਾਕ ਮੰਨਿਆ ਜਾਂਦਾ ਹੈ ਭਾਵੇਂ ਕੀ ਪੰਜਾਬ ਵਿੱਚ ਪਤੰਗਬਾਜ਼ੀ ਦਾ ਸ਼ੌਂਕ ਬਹੁਤ ਜਿਆਦਾ ਹੈ ਜਿਆਦਾਤਰ ਚਾਈਨਾ ਡੋਰ ਦੇ ਨਾਲ ਨਾਲ ਆਪ ਤਿਆਰ ਕੀਤੀ ਡੋਰ ਜਿਸ ਦੇ ਵਿੱਚ ਕੰਚ ਦੀ ਮਾਤਰਾ ਵੱਧ ਹੁੰਦੀ ਹੈ ਭਾਵ ਪੱਕੀ ਡੋਰ ਬਹੁਤ ਮਜਬੂਤ ਹੁੰਦੀ ਹੈ ਜੋ ਕਿ ਚਾਈਨਾ ਡੋਰ ਵਾਂਗ ਹੀ ਖਤਰਨਾਕ ਸਾਬਤ ਸਿੱਧ ਹੋਈ ਹੈ ਅਜਿਹੀਆ ਡੋਰਾਂ ਬਾਜ਼ਾਰ ਦੇ ਵਿੱਚ ਵਿਕਣੀਆਂ ਬਹੁਤ ਮੰਦਭਾਗੀਆਂ ਹਨ ਇਹ ਕਹਿਣਾ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਵਕੀਲ ਭਾਈਚਾਰੇ ਦਾ ਜਿਨ੍ਹਾਂ ਨੇ ਅੱਜ ਡੀਐਸਪੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਨੂੰ ਇੱਕ ਮੰਗ ਪੱਤਰ ਵਕੀਲ ਭਾਈਚਾਰੇ ਵਿਰੁੱਧ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਪੂਰਨ ਤੌਰ ਤੇ ਪਾਬੰਦੀ ਭਾਵੇਂ ਕਿ ਬਾਜ਼ਾਰਾਂ ਵਿੱਚ ਦਰਸਾਈ ਜਾਂਦੀ ਹੈ ਪਰ ਹਾਲੇ ਵੀ ਚਾਈਨਾ ਡੋਰ ਬਾਜ਼ਾਰਾਂ ਵਿੱਚ ਵਿਕਦੀ ਹੈ ਜਿਸ ਨੂੰ ਸਖਤੀ ਨਾਲ ਬੰਦ ਕੀਤਾ ਜਾਵੇ ਇਸ ਮੌਕੇ ਐਡਵੋਕੇਟ ਨਿਖਿਲ ਭਾਰਤ ਬਾਅਦ ਐਡਵੋਕੇਟ ਦਵਿੰਦਰ ਸਿੰਘ ਬੱਤਰਾ ਐਡਵੋਕੇਟ ਮੀਨਾ ਕਾਲੀਆ ਐਡਵੋਕੇਟ ਜਤਿੰਦਰ ਪਾਲ ਸਿੰਘ ਵਾਲੀਆ ਐਡਵੋਕੇਟ ਚੇਚੀ ਐਡਵੋਕੇਟ ਸੁਰੇਸ਼ ਚੌਧਰੀ ਐਡਵੋਕੇਟ ਰਾਕੇਸ਼ ਚੌਧਰੀ ਤੋਂ ਇਲਾਵਾ ਹੋਰ ਵੀ ਸਮੁੱਚੇ ਵਕੀਲ ਭਾਈਚਾਰੇ ਦੇ ਹਸਤਾਕਸ਼ਰ ਇਸ ਪੱਤਰ ਤੇ ਸੀ ਆਉਣਾ ਵਿਸ਼ਵਾਸ ਦਵਾਇਆ ਕੀ ਬਾਜ਼ਾਰਾਂ ਵਿੱਚ ਵਿਕ ਰਹੀ ਖਤਰਨਾਕ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਜਾਵੇ ਕਿਉਂਕਿ ਇਹ ਜਾਨੀ ਨੁਕਸਾਨ ਕਰ ਰਹੀਆਂ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਿਸਾਨਾਂ ਮਜ਼ਦੂਰਾਂ ਨੂੰ ਗੁਰਬਤ ਅਤੇ ਕਾਰਜ ਜਾਲ ਤੋਂ ਮੁਕਤ ਕੀਤੇ ਬਿਨਾਂ ਗੈਂਗਸਟਰਵਾਦ ਨੂੰ ਕਾਬੂ ਕਰਨਾ ਸੰਭਵ ਨਹੀਂ – ਰਾਣਾ
Next articleਜਿੰਦਾ ਦਿਲੀ ਤੇ ਚੜ੍ਹਦੀ ਕਲਾ ਦੀ ਚਮਕਦੀ ਜੋਤ: ਪ੍ਰਭਜੋਤ ਕੌਰ ਜੋਤੀ ਦੀ ਪ੍ਰੇਰਨਾਦਾਇਕ ਕਹਾਣੀ