HOME ਕੰਗਣੀ ਵਾਲ ਵੇਈਂ ਪੁਲ ਅਤੇ ਨਕੋਦਰ ਰੋਡ ਜਗਰਾਉਂ ਬਣਾਉਣ ਸਬੰਧੀ ਕਿਸਾਨਾਂ ਮਜ਼ਦੂਰਾਂ...

ਕੰਗਣੀ ਵਾਲ ਵੇਈਂ ਪੁਲ ਅਤੇ ਨਕੋਦਰ ਰੋਡ ਜਗਰਾਉਂ ਬਣਾਉਣ ਸਬੰਧੀ ਕਿਸਾਨਾਂ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ

1
ਕੈਪਸ਼ਨ:- ਜਥੇਬੰਦੀਆਂ ਦੇ ਆਗੂ ਮੁੱਖ ਮੰਤਰੀ ਫੀਲਡ ਅਫ਼ਸਰ ਨੂੰ ਮੰਗ ਪੱਤਰ ਸੌਂਪਦੇ ਹੋਏ

ਜਲੰਧਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ )-ਅੱਜ ਕਿਸਾਨ, ਮਜ਼ਦੂਰ, ਵਿਦਿਆਰਥੀ ਨੌਜਵਾਨਾਂ ਵਲੋਂ ਜੰਡਿਆਲਾ ਤੋਂ ਜਲੰਧਰ ਰੋਡ ਪਿੰਡ ਕੰਗਣੀਵਾਲ ਵੇਈਂ ਤੇ ਪੁਲ ਨੂੰ ਬਣਾਉਣ ਅਤੇ ਨਕੋਦਰ ਤੋਂ ਜਗਰਾਓਂ ਰੋਡ ਨੂੰ ਬਣਾਉਣ ਸਬੰਧੀ ਡਿਪਟੀ ਕਮਿਸ਼ਨਰ ਦੇ ਨਾਮ ਮੁੱਖ ਮੰਤਰੀ ਫੀਲਡ ਅਫ਼ਸਰ ਨਵਦੀਪ ਸਿੰਘ (ਪੀਸੀਐਸ) ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਆਗੂਆਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਬਹੁਤ ਜ਼ਿਆਦਾ ਬਾਰਿਸ਼ਾਂ ਹੋਈਆਂ ਤਾਂ ਕੰਗਣੀਵਾਲ ਵੇਈਂ ਵਾਲਾ ਪੁਲ ਬਹੁਤ ਨੁਕਸਾਨਿਆਂ ਗਿਆ ਕਈ ਦਿਨ ਰੋਡ ਬੰਦ ਵੀ ਰਿਹਾ। ਉਸ ਸਮੇਂ ਵੇਈਂ ਉਪਰ ਨਵਾਂ ਪੁਲ ਬਣਾਉਣ ਦਾ ਕੰਮ ਸ਼ੁਰੂ ਹੋਇਆ ਪਰ ਉਹ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਗਿਆ। ਜਿਸ ਕਾਰਨ ਹੁਣ ਕਿਸੇ ਸਮੇਂ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਜੇਕਰ ਪੁਰਾਣਾ ਪੁਲ ਹੀ ਚੱਲਦਾ ਰਿਹਾ ਤਾਂ।ਇਸ ਲਈ ਨਵੇਂ ਪੁਲ ਦੀ ਉਸਾਰੀ ਤੁਰੰਤ ਸ਼ੁਰੂ ਕਰਵਾਈ ਜਾਵੇ। ਇਸੇ ਤਰ੍ਹਾਂ ਹੀ ਨਕੋਦਰ ਤੋਂ ਜਗਰਾਓਂ ਰੋਡ ਦੀ ਹਾਲਤ ਵੀ ਤਰਸਯੋਗ ਹੈ ਬਹੁਤ ਜ਼ਿਆਦਾ ਟੋਏ, ਮਿੱਟੀ ਘੱਟੇ ਕਾਰਨ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਸ਼ਾਹਕੋਟ ਤੇ ਟੋਲ ਲੱਗਣ ਕਾਰਨ ਉਸ ਤੋਂ ਬਹੁਤ ਸਾਰੇ ਭਾਰੀ ਵਾਹਨ ਇਸ ਰੋਡ ਤੋਂ ਲੰਘਣ ਕਾਰਨ ਸੜਕ ਦੀ ਹਾਲਤ ਹੋਰ ਵੀ ਖਸਤਾ ਹੋ ਗਈ ਹੈ। ਮੰਡ ਇਲਾਕੇ ਨੂੰ ਇਹ ਸੜਕ  ਜਗਰਾਓਂ ਤੇ ਨਕੋਦਰ ਨਾਲ ਜੋੜਦੀ ਹੈ। ਖਰਾਬ ਸੜਕ ਕਾਰਨ ਐਮਰਜੈਂਸੀ ਵਿੱਚ ਮਰੀਜ਼ਾਂ ਨੂੰ ਹਸਪਤਾਲ ਤੱਕ ਲੈ ਕੇ ਜਾਣਾ ਵੀ ਬੇਹੱਦ ਮੁਸ਼ਕਲ ਹੋ ਜਾਂਦਾ ਹੈ। ਇਸ ਨੂੰ ਤੁਰੰਤ ਬਣਾਇਆ ਜਾਵੇ। ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਖ਼ਿਲਾਫ਼ ਸੰਘਰਸ਼ ਕਰਨਾ ਮਜਬੂਰੀ ਹੋਵੇਗੀ।ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਕੌਰ,ਜੁਲੇਖਾ ,ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਸੰਧੂ, ਸਮਾਜ ਸੇਵਕ ਤੇ ਸੀਨੀਅਰ ਪੱਤਰਕਾਰ ਬਾਲਕ੍ਰਿਸ਼ਨ ਬਾਲੀ ਨੂਰਮਹਿਲ,ਸੁਰਜੀਤ ਸਿੰਘ ਸਮਰਾ, ਦੇਸ਼ ਭਗਤ ਯਾਦਗਾਰ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ,ਨੌਜਵਾਨ ਭਾਰਤ ਸਭਾ ਦੇ ਆਗੂ ਮੰਗਲਜੀਤ ਪੰਡੋਰੀ, ਨਵਜੋਤ ਸਿਆਣੀਵਾਲ,ਅਜੀਤ ਸਿੰਘ, ਚੰਨਣ ਸਿੰਘ, ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗ੍ਰੀਨਲੈਂਡ ਮਸਲੇ ‘ਤੇ ਅਮਰੀਕੀ ਦਬਾਅ ਅੱਗੇ ਨਹੀਂ ਝੁਕਾਂਗਾ-ਕੀਟ ਸਟਾਰਮਰ
Next articleਸਿੱਖ ਧਰਮ ’ਚ ‘ਬਸੰਤ’ ਦੀ ਮਹੱਤਤਾ ਜਾਂ ਗੁਰਬਾਣੀ ਵਿੱਚ ਬਸੰਤ ਪੰਚਮੀ ਦਾ ਤਿਉਹਾਰ