HOME *ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਐਮ/ਐਸ “ਗਿੱਲ ਵਰਲਡ ਟ੍ਰੈਲਵਜ ” ਦਾ ਲਾਇਸੰਸ ਰੱਦ*

*ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਐਮ/ਐਸ “ਗਿੱਲ ਵਰਲਡ ਟ੍ਰੈਲਵਜ ” ਦਾ ਲਾਇਸੰਸ ਰੱਦ*

ਨਵਾਂਸ਼ਹਿਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਵਧੀਕ ਜ਼ਿਲ੍ਹਾ ਮੈਜਿਸਟਰੇਟ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਤਹਿਤ ਨਿਯਮ 2013 ਅਧੀਨ ਸੈਕਸ਼ਨ 6(1)(ਜੀ) ਤਹਿਤ ਸ੍ਰੀ ਗੁਰਬਖਸ਼ ਸਿੰਘ ਗਿੱਲ ਪੁੱਤਰ ਸ੍ਰੀ ਗੁਰਇਕਬਾਲ ਸਿੰਘ ਵਾਸੀ ਪਿੰਡ ਬੇਗਮਪੁਰ, ਡਾਕ ਸਲੋਹ, ਤਹਿਸੀਲ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਰੀ ਟ੍ਰੈਵਲ ਏਜੰਸੀ ਦਾ ਲਾਇਸੰਸ ਨੰਬਰ 26/ਐਮ.ਏ./ਐਮ.ਸੀ.2 ਮਿਤੀ 19-10-2015, ਫਰਮ ਐਮ/ਐਸ “ਗਿੱਲ ਵਰਲਡ ਟ੍ਰੈਲਵਜ” ਮੁੱਖ ਸੜਕ ਪਾਲਿਕਾ ਬਾਜ਼ਾਰ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ।    ਉਨ੍ਹਾਂ ਸਪੱਸ਼ਟ ਕੀਤਾ ਕਿ ਐਕਟ/ਨਿਯਮਾਂ ਮੁਤਾਬਿਕ ਇਨ੍ਹਾਂ ਜਾਂ ਇਨ੍ਹਾਂ ਦੀ ਫਰਮ ਦੇ ਖ਼ਿਲਾਫ਼ ਕਿਸੇ ਵੀ ਕਿਸਮ ਦੀ ਕੋਈ ਵੀ ਸ਼ਿਕਾਇਤ ਆਦਿ ਦੇ ਉਕਤ ਲਾਇਸੰਸੀ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਦੇ ਜ਼ਿੰਮੇਵਾਰ ਹੋਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਰੋਸ ਮਾਰਚ, ਮਗਨਰੇਗਾ ਕਾਨੂੰਨ ਮੁੜ ਬਹਾਲ ਕੀਤਾ ਜਾਵੇ
Next articleਪ੍ਰੋਜੈਕਟ ਜੀਵਨ ਜੋਤ 2.0 ਤਹਿਤ ਬਾਲ ਭਿਖਿਆ ਵਿੱਚ ਲੱਗੇ ਦੋ ਬੱਚਿਆਂ ਨੂੰ ਬਲਾਚੌਰ ਤੋ ਕੀਤਾ ਰੈਸਕਿਊ