ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਜਿਵੇਂ ਕਿ ਸੰਸਾਰ ਭਰ ਦੇ ਅੰਦਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨਾਲ ਗਾਇਕਾਂ ਅਤੇ ਗੀਤਕਾਰਾਂ ਦਾ ਇੰਨਾ ਜ਼ਿਆਦਾ ਪਿਆਰ ਹੈ ਕਿ ਕਿਸੇ ਨਾ ਕਿਸੇ ਗੀਤਕਾਰ ਅਤੇ ਗਾਇਕ ਵਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਵਿੱਚ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਲਿਖੇ ਸ਼ਬਦਾਂ ਰਾਹੀਂ ਕਰਦੇ ਰਹਿੰਦੇ ਹਨ ਇਸ ਲਈ ਅਸ਼ੋਕ ਸੱਲਾਂ ਵਾਲੇ ਦਾ ਲਿਖਿਆ ਪਹਿਲਾਂ ਇੱਕ ਗੀਤ ਸੀ ਜਿਹਦੇ ਬੋਲ ਸਨ ਖਾਲੀ ਹੱਥ ਆਇਆ ਬੰਦਿਆਂ ਖਾਲੀ ਹੱਥ ਜਾਣਾ ਤੂੰ ਦੀ ਆਪਾਰ ਸਫਲਤਾ ਤੋਂ ਬਾਅਦ ਆਪਣੇ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਦਿਲੋਂ ਪਿਆਰ ਦੀ ਗੱਲ ਕਰਦੇ ਹੋਏ ਅਸ਼ੋਕ ਸੱਲਾਂ ਵਾਲੇ ਨੇ ਆਪਣੇ ਗੀਤ ਗੁਰੂ ਦੇ ਨਾਲ ਪਿਆਰ ਕੱਢ ਕੇ ਬੁਲੰਦੀਆਂ ਨੂੰ ਛੋਹਿਆ ਹੈ ਜਿਸ ਵਿੱਚ ਉਨ੍ਹਾਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਹੋਕੇ ਤਾਂ ਦੇਖੋ ਅਤੇ ਉਨ੍ਹਾਂ ਦੇ ਕਹੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰ ਕੇ ਦੇਖੋ ਜਿਸ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਵਿਜੇ ਹੰਸ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਗਾਇਆ ਹੈ ਜਿਹੜਾ ਗੀਤ ਸਾਨੂੰ ਸਿੱਖਿਆ ਦਿੰਦਾ ਹੈ ਕਿ ਹਰ ਦਰ ਘੁੰਮਣ ਦੀ ਵਜਾਏ ਇੱਕ ਦਰ ਦੇ ਹੋਕੇ ਬਹਿ ਜਾਓ ਅਤੇ ਆਪਣੇ ਜੀਵਨ ਵਿੱਚ ਤਰੱਕੀਆਂ ਪਾਵੋਂਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



