
ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਾਮਸੇਫ ਦੇ ਉੱਘੇ ਕਾਰਕੁੰਨ ਸ਼੍ਰੀ ਚਰਨਜੀਤ ਬਿੱਲਾ(ਫਗਵਾੜਾ) ਜੀ ਦੇ ਮਾਤਾ ਬੀਬੀ ਬਚਨੀ ਦੇਵੀ ਜੀ ਨੇ 88 ਸਾਲ ਦੀ ਆਯੂ ਬਤੀਤ ਕਰ 8 ਜਨਵਰੀ 2026 ਨੂੰ ਨਿਰਵਾਣ ਪ੍ਰਾਪਤ ਕਰ ਲਿਆ। ਉਹਨਾਂ ਜਿਊਂਦੇ ਜੀਅ ਆਪਣੀ ਬੌਡੀ (ਦੇਹ) ਮਰਨ ਉਪਰੰਤ ਪਿਮਸ ਹਸਪਤਾਲ ਨੂੰ ਦਾਨ ਕਰ ਦਿੱਤੀ ਸੀ। ਉਹਨਾਂ ਮਰਨ ਤੇ ਪਰਿਵਾਰ ਵੱਲੋਂ ਕੋਈ ਵੀ ਧਾਰਮਿਕ ਰਸਮਾਂ ਨਹੀਂ ਕੀਤੀਆਂ ਗਈਆਂ। 16 ਜਨਵਰੀ 2026 ਨੂੰ ਚਰਨਜੀਤ ਬਿੱਲਾ ਜੀ ਦੇ ਜੱਦੀ ਪਿੰਡ, “ਉੱਚਾ ਪਿੰਡ ” ਵਿਖੇ ਬੀਬੀ ਬਚਨੀ ਦੇਵੀ ਜੀ ਦੀ ਯਾਦ ਵਿੱਚ ਇੱਕ “ਸਤਿਕਾਰ ਸਮਾਗਮ ” ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵੀ ਕੋਈ ਧਾਰਮਿਕ ਰਸਮ ਕਰਨ ਦੀ ਬਜਾਏ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਕਿਤਾਬਾਂ ਦਾ ਸਟਾਲ ਲਗਾਇਆ ਗਿਆ। ਆਏ ਰਿਸ਼ਤੇਦਾਰਾਂ ਨੂੰ ਬੂਟੇ ਵੰਡੇ ਗਏ। ਬੁਲਾਰਿਆਂ ਵੱਲੋਂ ਵਿਗਿਆਨਕ -ਤਰਕਸੀ਼ਲ ਵਿਚਾਰਾਂ ਰਾਹੀਂ ਬੀਬੀ ਬਚਨੀ ਜੀ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਜਿੱਥੇ ਮੈਂ ਆਪਣੇ ਵਿਗਿਆਨਕ ਵਿਚਾਰ ਆਈ ਸੰਗਤ ਨਾਲ਼ ਸਾਂਝੇ ਕੀਤੇ ਉੱਥੇ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਮਾਣਯੋਗ ਸੱਤਪਾਲ ਸਲੋਹ ਜੀ, ਮਾਸਟਰ ਜਗਦੀਸ਼ ਜੀ, ਮਾਸਟਰ ਮੱਖਣ ਰੱਤੂ ਜੀ, ਨਿੰਦਰ ਕੁਮਾਰ ਜੀ ਸਰਪੰਚ ਪਿੰਡ ਮਾਈ ਦਿੱਤਾ, ਬਾਮਸੇਫ ਵਲੋਂ ਮਾਣਯੋਗ ਨਿਤਿਨ ਥਾਬਲਕੇ ਅਤੇ ਹੋਰ ਸਾਥੀਆਂ ਨੇ ਆਪਣੇ ਆਪਣੇ ਵਿਗਿਆਨਕ ਵਿਚਾਰ ਵੀ ਸੰਗਤ ਨਾਲ਼ ਸਾਂਝੇ ਕੀਤੇ। ਮਾਹੀ (ਤਰਕਸ਼ੀਲ)ਜੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਪਰਿਵਾਰ ਵੱਲੋਂ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



