ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਸਪਾ ਪੰਜਾਬ ਦੀ ਪੰਜਾਬ ਸੰਭਾਲੋ ਮੁਹਿੰਮ ਵਲੋਂ ਸ਼੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਦੀ ਸੰਗਤ ਦੇ ਸਹਿਯੋਗ ਨਾਲ਼ ਪੰਜਾਬ ਵਿੱਚ ਵਾਰਿਸ਼ ਨਾਲ਼ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਜਾਂ ਰਹੀ ਹੈ, ਇਸੇ ਲੜੀ ਤਹਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ,ਵਿਧਾਨ ਸਭਾ ਬੰਗਾ ਦੇ ਪਿੰਡ ਸਰਹਾਲ ਕਾਜ਼ੀਆਂ ਵਿਖ਼ੇ ਵਾਰਿਸ਼ ਪ੍ਰਭਾਵਿਤ ਗਰੀਬ ਪਰਿਵਾਰ ਦੀ ਮਦਦ ਕੀਤੀ ਗਈ ਇਸ ਮੌਕੇ ਤੇ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਜੀ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਪੰਜਾਬ ਦੀ ਆਪ ਸਰਕਾਰ ਸਿਰਫ ਵਾਅਦੇ ਲਾਰੇ ਅਤੇ ਮਸ਼ਹੂਰੀਆਂ ਵਿੱਚ ਮਸਤ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਮਰੀਆਂ ਬੱਕਰੀਆਂ ਅਤੇ ਮੁਰਗੀਆਂ ਦੇ ਪੈਸੇ ਦੇਣ ਦੇ ਲਾਰੇ ਲਗਾ ਕੇ ਮੁੱਕਰ ਗਏ ਹਨ ਅਤੇ ਅੱਜ ਤੱਕ ਪੂਰੇ ਪੰਜਾਬ ਵਿੱਚ ਇੱਕ ਵੀ ਗਰੀਬ ਮਜਦੂਰ ਕਿਸਾਨ ਦੀ ਬਾਂਹ ਨਹੀਂ ਫੜੀ, ਉੱਥੇ ਹੀ ਬਸਪਾ ਆਪਣੇ ਸੀਮਤ ਸਾਧਨਾਂ ਅਤੇ ਆਪਣੇ ਵਰਕਰਾਂ ਸਮਰਥਕਾਂ ਅਤੇ NRI ਸਾਥੀਆਂ ਦੇ ਸਹਿਯੋਗ ਨਾਲ਼ ਪੰਜਾਬ ਵਿੱਚ ਗਰੀਬ ਮਜਦੂਰ ਅਤੇ ਕਿਸਾਨ ਦੇ ਨਾਲ਼ ਡੱਟ ਕੇ ਖੜੀ ਹੈ ਅਤੇ ਖੜਦੀ ਰਹੇਗੀ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ 2027 ਵਿੱਚ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਮਜਬੂਤੀ ਨਾਲ਼ ਅਸ਼ੀਰਵਾਦ ਦਿਓ ਤਾ ਕਿ ਆਪਾਂ ਆਪਣੀ ਸਰਕਾਰ ਬਣਾ ਕੇ ਜਰੂਰਤ ਮੰਦ ਅਤੇ ਗਰੀਬ ਲੋਕਾਂ ਦਾ ਸਹਾਰਾ ਬਣ ਸਕੀਏ ਇਸ ਮੌਕੇ ਤੇ ਫਗਵਾੜਾ ਨਗਰ ਕਾਰਪੋਰੇਸ਼ਨ ਦੇ ਸੀਨੀਅਰ ਡਿਪਟੀ ਮੇਅਰ ਸ਼੍ਰੀ ਤੇਜਪਾਲ ਬਸਰਾ, ਚਿਰੰਜੀ ਲਾਲ ਕਾਲਾ ਕੌਸਲਰ, ਵਿਧਾਨ ਸਭਾ ਹਲਕਾ ਬੰਗਾ ਦੇ ਪ੍ਰਧਾਨ ਮਾਸਟਰ ਸੱਤਪਾਲ ਰਟੈਂਡਾ, ਚਰਨਜੀਤ ਮੰਢਾਲੀ ਜਨਰਲ ਸਕੱਤਰ ਵਿਧਾਨ ਸਭਾ ਬੰਗਾ, ਤੀਰਥ ਕਲਸੀ, ਹਰਵਿੰਦਰ ਜੱਸਲ,ਸੁਰਜੀਤ ਸੈਪਲੇ ਮੁਲਾਜਮ ਆਗੂ, ਦਲਵਾਰੀ ਲਾਲ ਜੀ ਪ੍ਰਧਾਨ ਯੂਨਿਟ ਸਰਹਾਲ ਕਾਜ਼ੀਆਂ, ਰਾਣਾ ਮੁਕੰਦਪੁਰ ਪੀੜਤ ਪਰਿਵਾਰ ਦੇ ਮੈਬਰ ਲਖਵੀਰ ਸਿੰਘ ਯੂਥ ਆਗੂ ਅਤੇ ਹੋਰ ਪਿੰਡ ਵਾਸੀ ਹਾਜ਼ਿਰ ਸਨ।
https://play.google.com/store/apps/details?id=in.yourhost.samajweekly



