
ਨਵਾਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ) ਬਲਾਚੌਰ-ਰੂਪਨਗਰ ਰਾਸ਼ਟਰੀ ਮਾਰਗ ‘ਤੇ ਪਿੰਡ ਮੁੱਤੋਂ ਦੇ ਨਜ਼ਦੀਕ ਐਕਸੀਡੈਂਟ ਦੀ ਹਾਲਤ ਵਿੱਚ ਖੜੀ ਇੱਕ ਸਵਿਫਟ ਕਾਰ ਦੀ ਐਸਐਸਐਫ ਟੀਮ ਵੱਲੋਂ ਬੈਰੀਕੇਡਿੰਗ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਮੁੱਤੋਂ ਨਜ਼ਦੀਕ ਇੱਕ ਸਵਿਫਟ ਕਾਰ ਐਕਸੀਡੈਂਟ ਦੀ ਹਾਲਤ ਵਿੱਚ ਖੜੀ ਹੈ ਅਤੇ ਜਦੋਂ ਉਹਨਾਂ ਨੇ ਆਪਣੀ ਟੀਮ ਸਮੇਤ ਮੌਕੇ ‘ਤੇ ਜਾ ਕੇ ਦੇਖਿਆ ਤਾਂ ਇੱਕ ਕਾਰ ਨੰਬਰ ਪੀਬੀ 06ਏਐਚ 6799 ਕੋਲ ਕੋਈ ਵੀ ਵਿਅਕਤੀ ਹਾਜ਼ਰ ਨਹੀਂ ਸੀ, ਉਹਨਾਂ ਦੀ ਟੀਮ ਨੇ ਕਾਰ ਨੂੰ ਸਾਈਡ ‘ਤੇ ਕਰਵਾਇਆ ਅਤੇ ਟਰੈਫਿਕ ਕੋਨਸ ਲਗਾ ਕੇ ਬੈਰੀਕੇਡਿੰਗ ਕਰ ਦਿੱਤੀ ਤੇ ਇਸ ਬਾਰੇ ਥਾਣਾ ਕਾਠਗੜ੍ਹ ਦੇ ਡਿਊਟੀ ਅਫਸਰ ਏਐਸਆਈ ਰਾਮ ਸ਼ਾਹ ਤੇ ਕੰਟਰੋਲ ਰੂਮ ਨਵਾਂ ਸ਼ਹਿਰ ਨੂੰ ਸੂਚਿਤ ਕਰ ਦਿੱਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


