HOME ਬੀਪੀਈਓ ਰਾਏਕੋਟ ਨੇ ਚੱਕ ਭਾਈਕਾ ਦੇ ਸਕੂਲ ਵਿੱਚ ਚਲਦੇ ਵਿਕਾਸ ਕਾਰਜ ਦਾ...

ਬੀਪੀਈਓ ਰਾਏਕੋਟ ਨੇ ਚੱਕ ਭਾਈਕਾ ਦੇ ਸਕੂਲ ਵਿੱਚ ਚਲਦੇ ਵਿਕਾਸ ਕਾਰਜ ਦਾ ਲਿਆ ਜਾਇਜ਼ਾ।

3

ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ ਗੁਰੀ) :- ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਏਕੋਟ ਇਤਬਾਰ ਸਿੰਘ ਨੱਥੋਵਾਲ ਵੱਲੋਂ ਨਜ਼ਦੀਕੀ ਪਿੰਡ ਚੱਕ ਭਾਈਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਚੱਲ ਰਹੇ ਵਿਕਾਸ ਕਾਰਜ ਦਾ ਜਾਇਜ਼ਾ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਬੀਪੀਈਓ ਇਤਬਾਰ ਸਿੰਘ ਨੱਥੋਵਾਲ ਨੇ ਦੱਸਿਆ ਕਿ ਸਕੂਲ ਮੁਖੀ ਜਸਵੀਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਰਾਏ, ਸਕੂਲ ਕਮੇਟੀ ਚੇਅਰਮੈਨ ਗੁਰਪ੍ਰੀਤ ਸਿੰਘ ਤੇ ਗ੍ਰਾਮ ਪੰਚਾਇਤ ਵੱਲੋਂ ਸਕੂਲ ਦੀਆਂ ਛੱਤਾਂ ਦੇ ਨਵੀਨੀਕਰਨ ਲਈ ਸਿੱਖਿਆ ਵਿਭਾਗ ਤੋੰ ਗ੍ਰਾਂਟ ਦੀ ਮੰਗ ਕੀਤੀ ਗਈ ਸੀ ਜਿਸਤੇ ਚਲਦਿਆਂ ਵਿਭਾਗ ਵੱਲੋਂ 8 ਲੱਖ 16 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਜਿਸ ਤਹਿਤ ਅੱਜ ਸਕੂਲ ਦੇ ਤਿੰਨ ਕਮਰੇ ਤੇ ਵਰਾਂਢੇ ਦੀਆਂ ਛੱਤਾਂ ਦਾ ਲੈਂਟਰ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਬਿਹਤਰੀ ਲਈ ਸਰਕਾਰ ਵੱਲੋਂ ਵੱਡੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਕੋਈ ਵੀ ਸਕੂਲ ਕਿਸੇ ਵੀ ਹਾਦਸੇ ਦਾ ਕਾਰਨ ਨਾ ਬਣ ਸਕੇ। ਇਸ ਮੌਕੇ ਸੈਂਟਰ ਮੁੱਖ ਅਧਿਆਪਕ ਜੰਗਪਾਲ ਸਿੰਘ, ਗੁਰਚਰਨ ਸਿੰਘ ਨੱਥੋਵਾਲ, ਬਲਰਾਜ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਕੌਰ, ਸਵਰਨ ਕੌਰ, ਮਨਜੀਤ ਕੌਰ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਲਾਰਡ ਬੁੱਧਾ ਟਰੱਸਟ ਵੱਲੋਂ ਨਗਰ ਕੌਂਸਲ ਪ੍ਰਧਾਨ ਨਾਲ ਮੁਲਾਕਾਤ ਕੀਤੀ ਜਾਵੇਗੀ : ਢੋਸੀਵਾਲ
Next articleਟਰੰਪ ਵਲੋਂ ਵੈਨੇਜ਼ੁਏਲਾ ‘ਤੇ “ਵੱਡੇ ਪੱਧਰ ‘ਤੇ ਹਮਲਾ” -ਕੀ ਅਸੀਂ ਤੀਜੇ ਵਿਸ਼ਵ ਯੁੱਧ ਦੇ ਨੇੜੇ ਹਾਂ?