— ਨਵੇਂ ਸਾਲ ਦੀ ਪਹਿਲੀ ਮੀਟਿੰਗ ’ਚ ਫੈਸਲਾ —
ਫ਼ਰੀਦਕੋਟ (ਸਮਾਜ ਵੀਕਲੀ) ( ਸ਼ਿਵਨਾਥ ) ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਜਿਲ੍ਹਾ ਇਕਾਈ ਵੱਲੋਂ ਅੱਜ ਸਥਾਨਕ ਜੈਸਮੀਨ ਹੋਟਲ ਵਿਖੇ ਭਰਵੀਂ ਮੀਟਿੰਗ ਆਯੋਜਿਤ ਕੀਤੀ ਗਈ। ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਅਤੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਨਵੇਂ ਸਾਲ ਦੀ ਇਸ ਪਲੇਠੀ ਮੀਟਿੰਗ ਵਿੱਚ ਟਰੱਸਟ ਦੇ ਜਿਲ੍ਹਾ ਚੇਅਰਮੈਨ ਪ੍ਰਿੰ. ਕ੍ਰਿਸ਼ਨ ਕੁਮਾਰ, ਚੀਫ਼ ਪੈਟਰਨ ਹੀਰਾਵਤੀ ਤੋਂ ਇਲਾਵਾ ਡੀ.ਪੀ.ਐੱਸ. ਭੋਲਾ, ਸ੍ਰੀ ਕ੍ਰਿਸ਼ਨ ਆਰ.ਏ., ਸ਼ਿਵ ਨਾਥ ਦਰਦੀ, ਜਸਵਿੰਦਰ ਜੱਸ, ਕੀਰਤ, ਨਰਿੰਦਰ ਕੌਰ, ਬਿਮਲਾ ਢੋਸੀਵਾਲ, ਪ੍ਰੋ. ਵੰਦਨਾ ਢੋਸੀਵਾਲ, ਇੰਜ. ਕੁਨਾਲ ਢੋਸੀਵਾਲ, ਮਮਤਾ, ਹੇਮ ਲਤਾ, ਮੈਡਮ ਦਰਸ਼ਨ, ਪਰਵੰਤਾ ਭਾਰਤੀ, ਗੁਲਨਾਜ਼, ਪਰੈਸ਼ੀਅਸ਼, ਮਾਧਵ ਤੇ ਗੋਵਿੰਦ ਆਦਿ ਮੌਜੂਦ ਸਨ। ਮੀਟਿੰਗ ਦੌਰਾਨ ਸਮੂਹ ਬੁਲਾਰਿਆਂ ਨੇ ਬੀਤੇ ਸਾਲ ਦੀਆਂ ਯਾਦਾਂ ਨੂੰ ਸਭਨਾਂ ਨਾਲ ਸਾਂਝੇ ਕਰਦੇ ਹੋਏ ਨਵੇਂ ਸਾਲ ਨੂੰ ਜੀ ਆਇਆ ਕਿਹਾ। ਨਵੇਂ ਸਾਲ ਵਿੱਚ ਸਭਨਾਂ ਦੀਆਂ ਖੁਸ਼ੀਆਂ ਦੀ ਕਾਮਨਾ ਕੀਤੀ। ਖੁਸ਼ੀ ਭਰੇ ਮਾਹੌਲ ਵਿੱਚ ਹੋਈ ਮੀਟਿੰਗ ਵਿੱਚ ਪ੍ਰਿੰ. ਕ੍ਰਿਸ਼ਨ ਲਾਲ, ਸ਼ਿਵ ਨਾਥ ਦਰਦੀ, ਨਰਿੰਦਰ ਕੌਰ ਤੇ ਪ੍ਰੋ. ਵੰਦਨਾ ਆਦਿ ਨੇ ਗੀਤ ਅਤੇ ਕਵਿਤਾ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਮੀਟਿੰਗ ਦੌਰਾਨ ਸ੍ਰੀ ਢੋਸੀਵਾਲ ਨੇ ਟਰੱਸਟ ਦੀ ਫਰੀਦਕੋਟ ਇਕਾਈ ਨੂੰ ਪ੍ਰਭਾਵਸ਼ਾਲੀ ਕਾਰਜਸ਼ੈਲੀ ਲਈ ਜਿਲ੍ਹਾ ਪ੍ਰਧਾਨ ਭਾਰਤੀ ਸਮੇਤ ਸਮੁੱਚੀ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ। ਉਕਤ ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਵਿਚਾਰ ਵਟਾਂਦਰੇ ਉਪਰੰਤ ਟਰੱਸਟ ਵੱਲੋਂ ਜਲਦੀ ਹੀ ਸਥਨਾਕ ਨਗਰ ਕੌਂਸਲ ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਗਿਆ। ਮੁਲਾਕਾਤ ਦੌਰਾਨ ਸ਼ਹਿਰ ਅੰਦਰ ਡਾ. ਅੰਬੇਡਕਰ ਚੌਂਕ, ਸ੍ਰੀ ਗੁਰੂ ਰਵਿਦਾਸ ਚੌਂਕ ਦੀ ਸਥਾਪਨਾ ਕਰਨ ਅਤੇ ਸ੍ਰੀ ਗੁਰੂ ਰਵਿਦਾਸ ਮਾਰਗ ਬਨਾਉਣ ਸਬੰਧੀ ਗੱਲਬਾਤ ਕੀਤੀ ਜਾਵੇਗੀ। ਸ੍ਰੀ ਢੋਸੀਵਾਲ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਟਰੱਸਟ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਨਿੰਦਾ ਅਤੇ ਏ.ਡੀ.ਸੀ. (ਜ) ਨਾਲ ਮੁਲਾਕਾਤ ਕਰਕੇ ਡਾ. ਅੰਬੇਡਕਰ ਚੌਂਕ ਬਣਾਏ ਜਾਣ ਦੀ ਮੰਗ ਉਠਾਈ ਸੀ। ਟਰੱਸਟ ਦੀ ਅੱਜ ਦੀ ਮੀਟਿੰਗ ਉਪਰੰਤ ਸਭਨਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



