ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਜਿਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਨ ਉਹ ਖੁਦ ਅਤੇ ਆਮ ਆਦਮੀ ਪਾਰਟੀ ਦੇ ਹੋਰ ਅਨੇਕਾਂ ਆਗੂ ਜਦੋਂ ਲੋਕਾਂ ਵਿੱਚ ਜਾਂਦੇ ਸਨ ਤਾਂ ਆਮ ਹੀ ਕਿਹਾ ਕਰਦੇ ਸਨ ਕਿ ਜਦੋਂ ਪੰਜਾਬ ਨਾਲ ਸੰਬੰਧਿਤ ਲੀਡਰ ਚਾਹੇ ਉਹ ਕਾਂਗਰਸੀ ਹੋਣ ਜਾਂ ਅਕਾਲੀ ਹੋਣ ਉਹਨਾਂ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਘੇਰ ਕੇ ਪੰਜਾਬ ਪ੍ਰਤੀ ਸਵਾਲ ਕਰਿਆ ਕਰੋ ਲੋਕ ਸਵਾਲ ਵੀ ਕਰਨ ਲੱਗੇ ਤੇ ਹੁਣ ਆਮ ਆਦਮੀ ਪਾਰਟੀ ਦੇ ਮੰਤਰੀਆਂ ਸ਼ੰਤਰੀਆਂ ਐਮਐਲਏ ਨੂੰ ਵੀ ਘੇਰਨ ਲੱਗੇ ਹਨ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੇ ਲੋਕ ਪੰਜਾਬ ਦੇ ਲੋਕਾਂ ਨੂੰ ਇਹ ਕਹਿੰਦੇ ਸਨ ਕਿ ਤੁਸੀਂ ਲੀਡਰਾਂ ਨੂੰ ਸਵਾਲ ਜਵਾਬ ਕਰੋ ਹੁਣ ਉਹੀ ਲੋਕਾਂ ਤੋਂ ਦੂਰ ਤਾਂ ਹਨ ਹੀ ਤੇ ਨਾਲ ਹੀ ਸਹੀ ਤਰੀਕੇ ਨਾਲ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਦੇ ਵਿਰੁੱਧ ਹੀ ਪਰਚੇ ਦਰਜ ਕਰ ਰਹੇ ਹਨ। ਇਹਨਾਂ ਗੱਲਾਂ ਬਾਤਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੁਧਿਆਣਾ ਨਾਲ ਸੰਬੰਧਿਤ ਐਸ ਸੀ ਵਿੰਗ ਦੇ ਸੀਨੀਅਰ ਆਗੂ ਇੰਜੀਨੀਅਰ ਬਲਵਿੰਦਰ ਲਾਲਕਾ ਨੇ ਕੀਤਾ। ਲਾਲਕਾ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਿਆਸੀ ਵਿਰੋਧੀ ਪਾਰਟੀਆਂ ਦੇ ਸਿਆਸੀ ਆਗੂ ਪੰਜਾਬ ਸਰਕਾਰ ਵਿਰੁੱਧ ਕੋਈ ਤੰਜ਼ ਕਸਦੇ ਹਨ ਤਾਂ ਉਸ ਨੂੰ ਵੀ ਮੁੱਖ ਮੰਤਰੀ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਪਰ ਲੋਕਾਂ ਦੀ ਆਵਾਜ਼ ਬਣਨ ਵਾਲੇ ਉਹ ਪੱਤਰਕਾਰ ਜਿਹੜੇ ਹਮੇਸ਼ਾ ਹੀ ਸੱਚ ਦੇ ਰਾਹ ਉੱਤੇ ਤੁਰ ਕੇ ਪੰਜਾਬ ਦੀ ਗੱਲਬਾਤ ਕਰਦੇ ਹਨ ਉਹਨਾਂ ਵੱਲੋਂ ਇੱਕ ਜਾਣਕਾਰੀ ਸਾਂਝੀ ਕਰਨ ਉੱਤੇ ਹੀ 10 ਜਣਿਆਂ ਉੱਤੇ ਪਰਚੇ ਦਰਜ ਕਰਨੇ ਪੰਜਾਬ ਸਰਕਾਰ ਦੀ ਵੱਡੀ ਨਲਾਇਕੀ ਹੈ ਜਿਹੜੀ ਸਰਕਾਰ ਪੱਤਰਕਾਰਾਂ ਹੀ ਨਹੀਂ ਬਖਸ਼ ਰਹੀ ਉਹ ਹੋਰ ਲੋਕਾਂ ਨੂੰ ਕਿਵੇਂ ਬਖਸ਼ ਦੇਵੇਗੀ ਉਹਨਾਂ ਕਿਹਾ ਜਦੋਂ ਸਰਕਾਰਾਂ ਨਜਾਇਜ਼ ਤਰੀਕੇ ਨਾਲ ਧੱਕੇਸ਼ਾਹੀ ਉੱਤੇ ਉਤਰ ਆਉਂਦੀਆਂ ਹਨ ਤਾਂ ਉਹਨਾਂ ਦਾ ਹਸ਼ਰ ਮਾੜਾ ਹੀ ਹੁੰਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


