(ਸਮਾਜ ਵੀਕਲੀ) ਸੰਸਕਾਰ ਕਿਸੇ ਦੇਸ਼ ਦੀ ਪਹਿਚਾਣ ਹੁੰਦੇ ਹਨ । ਜੇਕਰ ਇਸਨੂੰ ਦੇਸ਼ ਦੀ ਆਤਮਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਵੇਗੀ। ਸੰਸਕਾਰ ਮਨੁੱਖ ਦੀ ਹੋਂਦ ਦੇ ਪ੍ਰਤੀਮਾਨ ਹਨ, ਪ੍ਰਤੀਬਿੰਬ ਹਨ, ਪਛਾਣ ਹਨ । ਬਹੁਤੇ ਲੋਕ ਸੰਸਕਾਰਾਂ ਨੂੰ ਹੀ ਸਭਿਅਤਾ ਮੰਨਦੇ ਹਨ . ਪਰ ਅਸਲ ਵਿੱਚ ਸੰਸਕਾਰ ਸੱਭਿਅਤਾ ਵਿੱਚੋਂ ਹੀ ਉਪਜਦੇ ਹਨ । ਸੰਸਕਾਰ ਪਰਿਵਾਰ ਦੇ ਵੱਡੇ ਵਡੇਰੇ, ਮਾਤਾ ਪਿਤਾ ਜਾਂ ਰਿਸਤਿਆਂ ਪਾਸੋਂ ਸਿੱਖਦੇ ਹਨ ਅਤੇ ਸੱਭਿਅਤਾ ਇੱਕ ਅਜਿਹੀ ਸ਼ੈਅ ਹੈ, ਸੋ ਸੰਸਕਾਰਾਂ ਦੀ ਅਣਹੋਂਦ ਵਿੱਚ ਪ੍ਰਫੁੱਲਤ ਨਹੀਂ ਹੋ ਸਕਦੀ । ਸੋ ਸੰਸਕਾਰਾਂ ਵਿਚ ਗਿਰਾਵਟ ਸੱਭਿਅਤਾ ਵਿੱਚ ਗਿਰਾਵਟ ਲਿਆ ਸਕਦੀ ਹੈ । ਸਭਿਅਤਾ ਬਚਾਉਣ ਲਈ ਸੰਸਕਾਰ ਬਚਾਉਣੇ ਪੈਣਗੇ ਅਤੇ ਸੰਸਕਾਰ ਬਚਾਉਣ ਲਈ ਅਦਰ ਭਾਵ ਬਚਾਈ ਰੱਖਣਾ ਜ਼ਰੂਰੀ ਹੈ। ਹਰ ਮੁਲਕ ਦੀ ਸੱਭਿਅਤਾ ਵਿਚ ਵਖਰੇਵੇਂ ਦੀ ਤਰ੍ਹਾਂ ਸੰਸਕਾਰਾਂ ਵਿੱਚ ਵਖਰੇਵਾਂ ਹੁੰਦਾ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਮੁਲਕ ਦੋ ਸੰਸਕਾਰ ਸਾਡੇ ਸੰਸਕਾਰਾਂ ਦਾ ਮੁਕਾਬਲਾ ਕਰ ਸਕਣਗੇ, ਬਲਕਿ ਕਈ ਮੁਲਕ ਤਾਂ ਸੰਸਕਾਰ ਦੀ ਅਣਹੋਂਦ ਝੱਲ ਰਹੇ ਹਨ । ਜਦ ਕੋਈ ਦੇਸ਼ ਸਾਡੀ ਸੱਭਿਅਤਾ ਦਾ ਮੁਕਾਬਲਾ ਨਹੀਂ ਕਰ ਸਕਦਾ ਤਾਂ ਸੰਸਕਾਰਾਂ ਦਾ ਮੁਕਾਬਲਾ ਕਿੰਝ ਕਰੇਗਾ । ਖੈਰ ! ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਪੰਜ ਦਰਿਆਵਾਂ ਦੀ ਧਰਤੀ । ਜਿੰਨੀ ਮਿਠਾਸ ਇਸ ਸ਼ਬਦ ਵਿੱਚ ਹੈ, ਤਦ ਇੰਨੀ ਹੀ ਮਿਠਾਸ ਇਸਦੇ ਸੰਸਕਾਰਾਂ ਵਿੱਚ ਸੀ । ਦਰਿਆ ਵੰਡਣਾ ਤਾਂ ਮਜ਼ਬੂਰੀ ਸੀ ਪਰ ਸਾਡੇ ਸੰਸਕਾਰਾਂ ਦਾ ਹਿੱਸਾ 2/3 ਕਿਉਂ ਰਹਿ ਗਿਆ ਹੈ ? ਸਾਨੂੰ ਸੰਸਕਾਰ ਤਿਆਗਣ ਨੂੰ ਤਾਂ ਕਿਸੇ ਨਹੀਂ ਕਿਹਾ ਸੀ । ਪੰਜਾਬ ਹੀ ਇੱਕ ਅਜਿਹਾ ਰਾਜ ਹੈ, ਜਿਸਨੂੰ ਸੰਸਕਾਰਾਂ ਦਾ ਧੁਰਾ ਮੰਨਿਆ ਜਾਂਦਾ ਹੈ, ਪਰ ਅੱਜ ਇੱਥੇ ਸੰਸਕਾਰਾਂ ‘ਚ ਗਿਰਾਵਟ ਕਿਉਂ ? ਅਜੇ ਵੀ ਵਕਤ ਹੈ, ਸੰਭਲ ਜਾਓ । ਜੇਕਰ ਸਾਡੇ ਸੰਸਕਾਰ ਮਰ ਗਏ ਤਾਂ ਸਾਡੀ ਆਤਮਾ ਮਰ ਜਾਵੇਗੀ ਅਤੇ ਆਤਮਾ ਬਿਨਾਂ ਸਰੀਰ ਅਜਿਹੇ ਹੋਣਗੇ ਜਿਵੇਂ ਪੱਛਮੀ ਲੋਕਾਂ ਦੇ ਹਨ, ਜੋ ਜਿਉਂਦੇ ਤਾਂ ਹਨ, ਪਰ ਉਹਨਾਂ ਅੰਦਰ ਪਿਆਰ ਅਤੇ ਜ਼ਜ਼ਬਾਤ ਮਰ ਚੁੱਕੇ ਹਨ, ਅਜਿਹੀਆਂ ਤੁਰਦੀਆਂ ਫਿਰਦੀਆਂ ਲਾਸ਼ਾ ਬਣਨ ਤੇ ਪੰਜਾਬ ਉਤੇ ਵੀ ਲਾਹਨਤਾਂ ਪੈਣਗੀਆਂ, ਜੋ ਸਾਡੇ ਸ਼ਹੀਦਾਂ ਦੀਆਂ ਆਤਮਾਵਾਂ ਵੀ ਬਰਦਾਸ਼ਤ ਨਾ ਕਰ ਸਕਣ। ਸੋ ਹਰੇਕ ਦੇਸ਼ ਵਾਸੀ ਨੂੰ ਆਪਣੇ ਸੰਸਕਾਰਾਂ ਨੂੰ ਨਹੀ ਭੁੱਲਣਾ ਚਾਹੀਦਾ ਚਾਹੇ ਉਹ ਕਿਸੇ ਵੀ ਦੇਸ਼ ਵਿੱਚ ਕਿਉ ਨਾਂ ਰਹੇ।
ਅੰਜੂ ਸੂਦ (ਹੈਡ ਟੀਚਰ)
ਲਲਹੇੜੀ ਬਲਾਕ ਖੰਨਾ 2
ਲੁਧਿਆਣਾ (8146558019)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



