HOME ਨਵਾਂ ਸਾਲ ਮਨਾਉਣ ਲਈ ਸੈਲਾਨੀਆਂ ਪਹਾੜਾਂ ਵੱਲ ਜਾਣ ਲੱਗੇ ਹੋਟਲ ਹੋਏ...

ਨਵਾਂ ਸਾਲ ਮਨਾਉਣ ਲਈ ਸੈਲਾਨੀਆਂ ਪਹਾੜਾਂ ਵੱਲ ਜਾਣ ਲੱਗੇ ਹੋਟਲ ਹੋਏ ਗੁਲਜ਼ਾਰ

3

ਨਵਾਸ਼ਹਿਰ /ਮਨਾਲੀ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )– ਨਵੇਂ ਸਾਲ ਦਾ ਸਵਾਗਤ ਕਰਨ ਲਈ ਸੈਲਾਨੀ ਪਹਾੜੀ ਸੂਬੇ ਹਿਮਾਚਲ ਵਿੱਚ ਪਹੁੰਚਣ ਲੱਗੇ | ਕ੍ਰਿਸਮਸ ਤੋਂ ਬਾਅਦ ਸ਼ਿਮਲਾ , ਮਨਾਲੀ, ਮੈਕਲੋੜਗੰਜ ਅਤੇ ਹੋਰ ਸਥਾਨਾਂ ਤੇ ਸੈਲਾਨੀਆ ਦੀ ਗਿਣਤੀ  ਵੱਧ ਰਹੀ ਹੈ | ਮੌਸਮ ਵਿਭਾਗ ਵਲੋਂ ਅਗਲੇ ਦਿਨਾਂ ‘ਚ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਦੱਸੀ ਗਈ ਹੈ | ਸੈਲਾਨੀ ਹੋਟਲ ਪ੍ਰਬੰਧਕਾਂ ਕੋਲੋਂ ਇਸ ਸਬੰਧ ਵਿੱਚ ਪੁੱਛਗਿੱਛ ਕਰ ਰਹੇ ਹਨ ਤੇ ਬਰਫਬਾਰੀ ਦਰਮਿਆਨ ਨਵਾ ਵਰਾ ਮਨਾਉਣ ਦੀ ਯੋਜਨਾ ਬਣਾ ਕੇ ਬੁਕਿੰਗ ਕਰਵਾ ਰਹੇ ਹਨ | ਸ਼ਿਮਲਾ ਤੇ ਮਨਾਲੀ ਵਿਚ ਸੈਲਾਨੀਆਂ ਦੀ ਵੱਧ ਗਿਣਤੀ ਕਾਰਨ ਹੋਟਲਾਂ ਦੇ ਕਮਰੇ 70/90 ਫੀਸਦੀ ਤੱਕ ਭਰੇ ਪਏ ਹਨ | ਧਰਮਸ਼ਾਲਾ ਵਿਚ 90 ਫੀਸਦੀ ਅਤੇ ਕਸੌਲੀ ਵਿੱਚ 85 ਫੀਸਦੀ ਤੱਕ ਬੁਕਿੰਗ ਹੋਣ ਦੀ ਉਮੀਦ ਹੈ | ਇਸ ਵੇਲੇ ਸ਼ਿਮਲਾ ਤੇ ਧਰਮਸ਼ਾਲਾ ਵਿੱਚ ਵਿੰਟਰ ਕਾਰਨੀਵਾਲ ਚੱਲ ਰਿਹਾ ਹੈ | ਜਿਸ ਦੌਰਾਨ ਸੈਲਾਨੀ ਹਿਮਾਚਲ ਦੇ  ਸੱਭਿਆਚਾਰ ਤੇ ਹੱਥ ਖੱਡੀ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ ਤੇ ਉਹ ਹਿਮਾਚਲੀ ਖਾਣਿਆਂ ਦਾ ਲੁਤਫ ਲੈ ਰਹੇ ਹਨ | ਡਲਹੌਜੀ ਵਿਚ 15 ਤੋਂ 20 ਹਜਾਰ ਸੈਲਾਨੀਆਂ ਦੇ ਨਵੇ ਸਾਲ ਤੇ ਪਹੁੰਚਣ ਦੀ ਉਮੀਦ ਹੈ | ਸ਼ਹਿਰ  ਦੇ ਹੋਟਲਾਂ  ਵਲੋਂ ਸੈਲਾਨੀਆਂ ਨੂੰ  ਆਕਰਸ਼ਤ ਕਰਨ ਲਈ ਟੈਰਿਫ 20 ਤੋਂ 30ਫੀਸਦੀ ਦੀ ਛੋਟ ਦਿੱਤੀ ਗਈ ਹੈ | ਨਵੇ ਵਰੇਂ ਤੇ ਡਲਹੌਜੀ ਵਿੱਚ 70/90  ਪੁਲਿਸ ਜਵਾਨ ਸੁਰੱਖਿਆ ਪ੍ਰਬੰਧਾਂ ਨੂੰ  ਸੰਭਾਲਣਗੇ |  ਸੂਬੇ ਦੇ ਪੰਜ ਅਤੇ ਤਿੰਨ ਤਾਰੇ ਸਮੇਤ ਹੋਰ ਹੋਟਲਾਂ ਵਿੱਚ ਨਵੇਂ ਸਾਲ ਦੀ ਆਮਦ ਦੇ ਤੇ  ਸੈਲਾਨੀਆ ਲਈ ਵੱਖ ਵੱਖ ਪ੍ਰੋਗਰਾਮ ਰੱਖੇ ਗਏ ਹਨ |ਜਿਸ ਦਾ ਸੈਲਾਨੀ ਪੂਰਾ ਆਨੰਦ ਮਾਨਣ ਗੇ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡਰਾਈਵਰ ਦੀ ਡਿਊਟੀ ਕਿਸੇ ਸੰਤ ਦੀ ਤਪੱਸਿਆ ਤੋਂ ਘੱਟ ਨਹੀਂ: ਜੀ.ਐਮ ਜਸਬੀਰ ਸਿੰਘ ਕੋਟਲਾ
Next articleਏਸ਼ੀਅਨ ਕਬੱਡੀ ਚੈਪੀਅਨਸ਼ਿਪ ਲਈ ਖਿਡਾਰੀਆਂ ਦੇ ਹੋਣਗੇ ਡੋਪ ਟੈਸਟ- ਗੁਲਾਬ ਸਿੰਘ ਸੈਣੀ