ਮਲੇਸ਼ੀਆ ’ਚ ਹੋਵੇਗੀ ਏਸ਼ੀਅਨ ਸਰਕਲ ਕਬੱਡੀ ਚੈਪੀਅਨਸ਼ਿਪ
ਮਲੇਸ਼ੀਆ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ ਹੋਣ ਵਾਲੀ ਏਸ਼ੀਅਨ ਕਬੱਡੀ ਚੈਪੀਅਨਸ਼ਿਪ ’ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਾਣਗੇ। ਇਹ ਸਬੰਧੀ ਏਸ਼ੀਅਨ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਸ੍ਰੀ ਗੁਲਾਬ ਸਿੰਘ ਸੈਣੀ ਨੇ ਦੱਸਿਆ ਕਿ ਉਕਤ ਚੈਪੀਅਨਸ਼ਿਪ ’ਚ ਪੁਰਸ਼ਾਂ ਤੇ ਔਰਤਾਂ ਦੀਆਂ 8-8 ਮੁਲਕਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਸਰਕਲ ਕਬੱਡੀ ਦੇ ਦੇਸ਼-ਵਿਦੇਸ਼ ’ਚ ਪ੍ਰਸਾਰ ਲਈ ਉਨ੍ਹਾਂ ਦੀ ਫੈਡਰੇਸ਼ਨ ਵੱਲੋਂ ਠੋਸ ਤੇ ਪਾਰਦਰਸ਼ੀ ਕਦਮ ਉਠਾਏ ਜਾ ਰਹੇ ਹਨ। ਸ੍ਰੀ ਸੈਣੀ ਨੇ ਦੱਸਿਆ ਕਿ 10 ਤੋਂ 12 ਜਨਵਰੀ ਤੱਕ ਐਮਚਿਉਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਝੰਡੇ ਹੇਠ ਉੱਤਰਾਖੰਡ ਕਬੱਡੀ ਐਸੋਸੀਏਸ਼ਨ ਵੱਲੋਂ ਸ੍ਰੀ ਗੁਰਦੁਆਰਾ ਸਾਹਿਬ ਬਾਜਪੁਰ (ਨੈਨੀਤਾਲ) ਵਿਖੇ ਹੋਣ ਵਾਲੀ ਸਰਕਲ ਕਬੱਡੀ ਦੀ 19ਵੀਂ ਨੈਸ਼ਨਲ ਚੈਪੀਅਨਸ਼ਿਪ ਦੌਰਾਨ ਭਾਰਤੀ ਪੁਰਸ਼ਾਂ ਤੇ ਔਰਤਾਂ ਦੀਆਂ ਟੀਮਾਂ ਲਈ ਸੰਭਾਵਿਤ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਇਸ ਉਪਰੰਤ ਕੌਮੀ ਕੈਂਪ ਦੌਰਾਨ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਾਣਗੇ ਅਤੇ ਡੋਪਮੁਕਤ ਪਾਏ ਗਏ ਖਿਡਾਰੀਆਂ ’ਚੋਂ ਹੀ ਕੌਮੀ ਟੀਮਾਂ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਕੋਚ ਗੁਰਦੀਪ ਸਿੰਘ ਬਿੱਟੀ, ਨਰਿੰਦਰ ਰਾਣਾ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



