ਵਰ੍ਹਾ 2025 ਦੌਰਾਨ ਜਾਰੀ ਰਹੀ ਜ਼ਿਲ੍ਹਾ ਬਰਨਾਲਾ ਦੇ ਸਾਹਿਤਕਾਰਾਂ ਦੀ ਸਿਰਜਣ ਪ੍ਰਕਿਰਿਆ -ਬਿੰਦਰ ਸਿੰਘ ਖੁੱਡੀ ਕਲਾਂ
ਬਰਨਾਲਾ (ਸਮਾਜ ਵੀਕਲੀ) ਬਰਨਾਲੇ ਨੂੰ ਸਾਹਿਤ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ।ਇੱਥੋਂ ਦਾ ਸਾਹਿਤਕ ਇਤਿਹਾਸ ਬੜਾ ਮਾਣਮੱਤਾ ਹੈ।ਸਾਹਿਤ ਦੇ ਖੇਤਰ ‘ਚ ਧਰੂੰ ਤਾਰੇ ਵਾਂਗ ਚਮਕਣ ਵਾਲੇ ਲੋਕ ਕਵੀ ਸੰਤ ਰਾਮ ਉਦਾਸੀ ਅਤੇ ਰਾਮ ਸਰੂਪ ਅਣਖੀ ਜਿਹੇ ਨਾਵਲਕਾਰ ਅਤੇ ਕਹਾਣੀਕਾਰ ਇਸੇ ਧਰਤੀ ਦੀ ਉਪਜ ਹਨ।ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਕਸਰ ਹੀ ਸੰਤ ਰਾਮ ਉਦਾਸੀ ਦੇ ਗੀਤ ਅਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਦੇ ਸ਼ਿਅਰ ਉਚਾਰਦੇ ਰਹਿੰਦੇ ਹਨ।ਇੱਥੋਂ ਦੇ ਰਾਜਸੀ ਆਗੂ ਵੀ ਸਾਹਿਤ ਨਾਲ ਲਗਾਅ ਰਖਦੇ ਹਨ। ਸਾਬਕਾ ਮੁੱਖ ਮੰਤਰੀ ਸਵ.ਸੁਰਜੀਤ ਸਿੰਘ ਬਰਨਾਲਾ ਸਾਹਿਤ ਦੇ ਖੇਤਰ ਵਿੱਚ ਨਾਮਣਾ ਖੱਟ ਚੁੱਕੇ ਹਨ।ਪੰਜਾਬ ਦੀ ਸੱਤਧਾਰੀ ਪਾਰਟੀ ਦੇ ਵਿਧਾਇਕ ਸ.ਲਾਭ ਸਿੰਘ ਊੱਗੋਕੇ ਵੀ ਸਾਹਿਤ ਨਾਲ ਕਾਫੀ ਲਗਾਅ ਰਖਦੇ ਹਨ।ਪਿਛਲੇ ਵਰ੍ਹੇ ਉਹਨਾਂ ਦੀ ਪਲੇਠੀ ਕਾਵਿ ਪੁਸਤਕ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਲੋਕ ਅਰਪਣ ਕੀਤੀ ਗਈ। ਜ਼ਿਲ੍ਹੇ ਵਿੱਚ ਦਰਜਨ ਤੋਂ ਜ਼ਿਆਦਾ ਸਾਹਿਤ ਸਭਾਵਾਂ ਸਰਗਰਮ ਹਨ। ਇਹਨਾਂ ਵੱਲੋਂ ਪੁਸਤਕਾਂ ਦੇ ਲੋਕ ਅਰਪਣ, ਗੋਸ਼ਟੀਆਂ ਅਤੇ ਕਵੀ ਦਰਬਾਰ ਕਰਵਾਉਣ ਦਾ ਸਿਲਸਿਲਾ ਸਾਲ ਭਰ ਜਾਰੀ ਰਿਹਾ।ਕਈ ਲੇਖਕਾਂ ਵੱਲੋਂ ਆਪਣੇ ਸਵਰਗੀ ਬਜ਼ੁਰਗਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਯਾਦ ਵਿੱਚ ਸਾਹਿਤਕ ਸਨਮਾਨ ਸਮਾਗਮ ਕਰਵਾਏ ਜਾਣ ਦੀ ਵਿਲੱਖਣ ਪਿਰਤ ਪਾਈ ਗਈ। ਜ਼ਿਲ੍ਹੇ ਦਾ ਭਾਸ਼ਾ ਦਫ਼ਤਰ ਵੀ ਵਿਭਾਗੀ ਹਦਾਇਤਾਂ ਅਨੁਸਾਰ ਸਮਾਗਮ ਕਰਵਾਉਣ, ਪੁਸਤਕ ਸਭਿਆਚਾਰ ਦੀ ਪ੍ਰਫੁੱਲਤਾ ਅਤੇ ਭਾਸ਼ਾ ਐਕਟ ਦੀ ਪਾਲਣਾ ਲਈ ਹਮੇਸ਼ਾ ਗਤੀਸ਼ੀਲ ਰਹਿੰਦਾ ਹੈ। ਪਿਛਲੇ ਵਰ੍ਹੇ ਜ਼ਿਲ੍ਹਾ ਬਰਨਾਲਾ ਦੇ ਲੇਖਕਾਂ ਵੱਲੋਂ ਵੱਖ ਵੱਖ ਵਿਧਾਵਾਂ ਦੀਆਂ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਗਈਆਂ।ਪੰਜਾਬੀ ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ ਵੱਲੋਂ ਤਿੰਨ ਪੁਸਤਕਾਂ ਤਲਖੀਆਂ ਦੀ ਤਾਸੀਰ(ਕਾਵਿ ਧਾਰਾ),ਦੁਨੀਆਂ ਦੇ ਦੁਖਾਂਤ (ਵਿਵੇਕਸ਼ੀਲ ਵਾਰਤਾ) ਅਤੇ ਇਹ ਇਕ ਆਵਾਜ਼ ਹੈ(ਨਾਵਲ),ਬੂਟਾ ਸਿੰਘ ਚੌਹਾਨ ਵੱਲੋਂ ਪੰਜ ਪੁਸਤਕਾਂ ਮੇਰੀਆਂ ਚੋਣਵੀਆਂ ਕਹਾਣੀਆਂ(ਕਹਾਣੀ ਸੰਗ੍ਰਹਿ),ਤੁਰ ਗਿਆਂ ਦੀ ਖੋਹ(ਸੀਰਤਨਾਮੇ),ਮੇਰੀ ਪਹਿਲੀ ਮੁਹੱਬਤ (ਸੰਪਦਨਾ),ਬੰਗਾਲੀ ਲੇਖਕ ਬਿਮਲ ਦਾ ਸਫਰਨਾਮਾ ਮਹਾ ਤੀਰਥ ਦੇ ਅੰਤਿਮ ਯਾਤਰੀ(ਅਨੁਵਾਦ) ਅਤੇ ਮਰਾਠੀ ਲੇਖਕ ਸ਼ਰਣ ਕੁਮਾਰ ਲਿੰਬਲੇ ਦੇ ਦੋ ਨਾਵਲ ਨਰ ਬਾਨਰ ਅਤੇ ਬਹੁਜਨ ਦਾ ਅਨੁਵਾਦ,ਸੀ.ਮਾਰਕੰਡਾ ਵੱਲੋਂ ਕਈ ਜੁਗਨੂੰ ਕਈ ਤਾਰੇ (ਲੇਖ ਸੰਗ੍ਰਹਿ),ਯਾਦਵਿੰਦਰ ਸਿੰਘ ਭੁੱਲਰ ਵੱਲੋਂ ਵਿੱਦਿਆ ਦੇ ਧਾਮ(ਜ਼ਿਲ੍ਹੇ ਦੇ ਨਿੱਜੀ ਸਕੂਲਾਂ ਬਾਰੇ),ਮਾਲਵਿੰਦਰ ਸ਼ਾਇਰ ਵੱਲੋਂ ਕਸਤੂਰੀ (ਗ਼ਜ਼ਲ ਸੰਗ੍ਰਹਿ ) ਅਤੇ ਖ਼ੂਬ ਕਿਹਾ ਉਸਤਾਦ ( ਹਾਸ-ਰਸ ਟੋਟਕੇ),ਤੇਜਿੰਦਰ ਚੰਡਿਹੋਕ ਵੱਲੋਂ ਸਿਰਜਣਾ ਤੇ ਪ੍ਰਤੀਕਰਮ (ਅਲੋਚਨਾ) ਅਤੇ ਹਵਾ ਮੇਂ ਗੂੰਜਤੇ ਹਰਫ਼ ( ਮਿੰਨੀ ਕਹਾਣੀ ਸੰਗ੍ਰਹਿ),ਡਾ. ਭੁਪਿੰਦਰ ਸਿੰਘ ਬੇਦੀ ਵੱਲੋਂ ਨਾਵਲ ਮੇਰੀ ਨਜ਼ਰ ਵਿੱਚ (ਅਲੋਚਨਾ),ਡਾ. ਰਾਮਪਾਲ ਸ਼ਾਹਪੁਰੀ ਵੱਲੋਂ ਬੀਜ ਅੰਦਰਲਾ ਜੰਗਲ (ਕਾਵਿ ਸੰਗ੍ਰਹਿ ),ਜਸ ਧਾਲੀਵਾਲ ਵੱਲੋਂ ਮੈਂ ਗਾਰਗੀ ਦੇ ਪਿੰਡ ਦਾ (ਕਾਵਿ ਸੰਗ੍ਰਹਿ ),ਡਾ. ਬਿਕਰਮਜੀਤ ਪੁਰਬਾ ਵੱਲੋਂ ਹਮੇਸ਼ਾਂ ਵੱਡਾ ਸੋਚੋ (ਵਾਰਤਕ),ਇੰਦਰਜੀਤ ਕੌਰ ਰੰਧਾਵਾ ਵੱਲੋਂ ਰਿਸ਼ਤਿਆਂ ਦੀਆਂ ਤੰਦਾਂ ( ਵਿਚਾਰ ਸੰਗ੍ਰਹਿ ),ਪੰਜਾਬੀ ਸਾਹਿਤ ਸਭਾ,ਬਰਨਾਲਾ ਵੱਲੋਂ ਵਿਚਾਰ ਤੇ ਸੰਵਾਦ,ਜਸਵਿੰਦਰ ਕੌਰ ਤੂਰ ਵੱਲੋਂ ਜਨਾਨੀਆਂ ਜੋਗੇ (ਕਹਾਣੀ ਸੰਗ੍ਰਹਿ ),ਹਾਕਮ ਸਿੰਘ ਰੂੜੇਕੇ ਵੱਲੋਂ ਨਣਦ ਦਿਆ ਵੀਰਾ (ਗੀਤ ਸੰਗ੍ਰਹਿ ),ਰਘਵੀਰ ਸਿੰਘ ਗਿੱਲ ‘ਕੱਟੂ’ ਵੱਲੋਂ ਮੇਰੀਆਂ ਚੋਣਵੀਆਂ ਬੋਲੀਆਂ (ਬੋਲੀਆਂ ਸੰਗ੍ਰਹਿ ),ਮੋਹਿੰਦਰ ਸਿੰਘ ਰਾਹੀ ਵੱਲੋਂ ਵਾਤਾਵਰਨ ਦੇ ਵਣਜਾਰੇ (ਵਾਰਤਿਕ) ਅਤੇ ਮੁੜ ਆਈਆਂ ਚਿੜੀਆਂ (ਲੇਖ ਸੰਗ੍ਰਹਿ ),ਮਮਤਾ ਸੇਤੀਆ ਸੇਖਾ ਵੱਲੋਂ ਪਾਣੀ ਦੇ ਬੁਲਬੁਲੇ ( ਕਹਾਣੀ ਸੰਗ੍ਰਹਿ ),ਯਾਦਵਿੰਦਰ ਸਿੰਘ ਤਪਾ ਵੱਲੋਂ ਉਡੀਕਾਂ ਸੱਜਣ ਦੀਆਂ (ਗ਼ਜ਼ਲ ਸੰਗ੍ਰਹਿ ),ਪ੍ਰੋ.ਤਰਸਪਾਲ ਕੌਰ ਵੱਲੋਂ ਕਲਿਆਣੀ (ਨਾਟਕ ਸੰਗ੍ਰਹਿ )ਲਾਭ ਸਿੰਘ ਉੱਗੋਕੇ ਐਮ. ਐਲ. ਏ. ਵੱਲੋਂ ਤੂੰ ਇੱਕ ਦੀਵਾ ਬਣ (ਕਾਵਿ ਸੰਗ੍ਰਹਿ ),ਲਵਪ੍ਰੀਤ ਸਿੰਘ ਵੱਲੋਂ ਕਲੀ-ਜੋਟਾ (ਕਾਵਿ ਸੰਗ੍ਰਹਿ ),ਹਾਕਮ ਸਿੰਘ ਭੁੱਲਰ ਵੱਲੋਂ ਜਿੰਮੇ ਲੱਗਿਆ ਕੰਮ,ਜਗਜੀਤ ਕੌਰ ਢਿਲਵਾਂ ਵੱਲੋਂ ਵੰਝਲੀ ਦੀ ਤਾਣ (ਗ਼ਜ਼ਲ ਸੰਗ੍ਰਹਿ ),ਭੋਲਾ ਸਿੰਘ ਸੰਘੇੜਾ ਵੱਲੋਂ ਆਪਣੀ ਮਿੱਟੀ ਦੇ ਪੁੱਤ ( ਕਿਸਾਨੀ ਜੀਵਨ ਨਾਲ਼ ਸਬੰਧਤ ਚੋਣਵੀਂਆਂ ਕਹਾਣੀਆਂ),ਪੁਨੀਤ ਗੁਪਤਾ ਵੱਲੋਂ ਸੰਜੀਵਨੀ ਇੱਕ ਰੋਲ ਮਾਡਲ (ਮਿੰਨੀ ਕਹਾਣੀ ਸੰਗ੍ਰਹਿ ),ਤੇਜਾ ਸਿੰਘ ਤਿਲਕ ਵੱਲੋਂ ਡਾ. ਅਮਰ ਕੋਮਲ ਦੀ ਰੀਵਿਊਕਾਰੀ (ਸੰਪਾਦਨਾ) ਅਤੇ ਪਰਖ-ਪੜਚੋਲ (ਸੰਪਾਦਨਾ),ਗਿਆਨੀ ਹਰਦਦੇਵ ਸਿੰਘ ਖੁੱਡੀ ਕਲਾਂ ਵੱਲੋਂ ਤਿਲਕ ਜੰਝੂ ਦੇ ਰਾਖੇ(ਗੀਤ ਸੰਗ੍ਰਹਿ),ਹਰਦੀਪ ਕੌਰ ਬਾਵਾ ਵੱਲੋਂ ਇੱਕ ਹੋਰ ਰੇਪ ਕੇਸ,ਅੰਤਰਜੀਤ ਭੱਠਲ ਵੱਲੋਂ ਸਨਾਖ਼ਤ (ਕਹਾਣੀ ਸੰਗ੍ਰਹਿ),ਤਾਨੀਆ ਵੱਲੋਂ ਸ਼ਾਇਦ ਉਹ ਪੜ੍ਹੇ (ਕਾਵਿ- ਸੰਗ੍ਰਹਿ),ਰਾਮ ਸਰੂਪ ਸ਼ਰਮਾ ਵੱਲੋਂ ਅਮੀਰ ਖੁਸਰੋ ਤੇ ਉਸ ਦੀਆਂ ਪਹੇਲੀਆਂ ਦਾ ਅਨੁਵਾਦ(ਜੀਵਨ ਅਤੇ ਬੁਝਾਰਤਾਂ),,ਪ੍ਰੋ.ਜਗਜੀਤ ਸਿੰਘ ਵੱਲੋਂ ਜ਼ਿੰਦਗੀ ਸਮਝੋਂ ਬਾਹਰ(ਕਾਵਿ ਸੰਗ੍ਰਹਿ),ਬਿੰਨੀ ਬਰਨਾਲਵੀ ਵੱਲੋਂ ਬੇਗਾਨੀ ਚੱਕੀ,ਪੁਨੀਤ ਸਿੰਘ ਵੱਲੋਂ ਅਹਿਸਾਸਾਂ ਦੀ ਨਗਰ,ਮਨਦੀਪ ਕੌਰ ਖਹਿਰਾ ਵੱਲੋਂ ਅਹਿਸਾਸ ਦੀ ਖੁਸ਼ਬੂ ਅਤੇ ਬਰਜਿੰਦਰ ਸਿੰਘ ਵਾਲੀਆ ਵੱਲੋਂ ਤਲਾਸ਼ ਪਾਠਕਾਂ ਦੀ ਝੋਲੀ ਪਾਈਆਂ ਗਈਆਂ।
ਬਾਕਸ ਲਈ :
ਸਾਲ 2025 ਦੌਰਾਨ ਜ਼ਿਲ੍ਹੇ ਦੇ ਲੇਖਕ ਬਿੰਦਰ ਸਿੰਘ ਖੁੱਡੀ ਕਲਾਂ ਦੀਆਂ ਦੋ ਬਾਲ ਪੁਸਤਕਾਂ ” ਅੱਕੜ ਬੱਕੜ(ਵਿਸਰੀਆਂ ਬਾਲ ਖੇਡਾਂ) ਅਤੇ ਆਓ ਗਾਈਏ(ਬਾਲ ਗੀਤ ਸੰਗ੍ਰਹਿ )” ਸਮੇਤ ਸਿੱਖ ਇਤਿਹਾਸ ਦੇ ਖੋਜਕਾਰ ਲੇਖਕ ਗੁਰਜੰਟ ਸਿੰਘ ਬਰਨਾਲਾ ਦੀ ਪੁਸਤਕ “ਗੰਜਨਾਮਾ” ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਪ੍ਰਵਾਨਿਤ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



