HOME ਕਾਰ ਦਾ ਸਤੁੰਨਲ ਵਿਗੜਨ ਨਾ ਕਾਰ ਬੈਕਾਬੂ ਹੋ ਕੇ ਪੁਲ ਨਾਲ ਟਕਰਾ...

ਕਾਰ ਦਾ ਸਤੁੰਨਲ ਵਿਗੜਨ ਨਾ ਕਾਰ ਬੈਕਾਬੂ ਹੋ ਕੇ ਪੁਲ ਨਾਲ ਟਕਰਾ ਕੇ ਪਲਟੀ ਕਾਰ ‘ਚ ਸਵਾਰ ਪਤੀ ਪਤਨੀ ਜਖਮੀ ਜਾਨੀ ਨੁਕਸਾਨ ਦਾ ਬਚਾਅ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ

9
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੇ ਨੇੜੇ ਆਸਰੋਂ ਸਤਲੁਜ ਦਰਿਆ ਦੇ ਪੁਲ ਤੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਸੀ ਆਸਰੋਂ ਨੇੜੇ ਗਲੈਕਸੀ ਹੋਟਲ ਦੇ ਕੋਲੋਂ ਜਦੋਂ ਬਲਾਚੌਰ ਸਾਇਡ ਤੋਂ ਸਤਲੁਜ ਦਰਿਆ ਦੇ ਪੁੱਲ ਤੇ ਚੜ੍ਹਦੇ ਤਾਂ ਉਸ ਜਗ੍ਹਾ ਤੇ ਐਕਸੀਡੈਂਟ ਹੋਇਆ ਹੈ  ਤਾਂ ਉਨ੍ਹਾਂ ਦੀ ਟੀਮ ਨੇ ਤੁਰੰਤ ਜਾ  ਦੇਖਿਆ ਕੇ ਕਿ ਆਈ 10 ਕਾਰ ਜਿਸ ਦਾ ਨੰਬਰ ਪੀ ਬੀ 02 ਸੀ ਐਮ 8301 ਜਿਸਨੂੰ ਕੇ . ਵਿਸ਼ਨੂੰ ਪੁੱਤਰ ਦੇਵਪ੍ਰੀਆਗ,ਵਾਸੀ  ਅੰਮ੍ਰਿਤਸਰ  ਚਲਾ ਰਿਹਾ ਸੀ ਤੇ ਨਾਲ ਉਸ ਦੇ ਨਾਲ ਉਸ ਦੀ ਪਤਨੀ ਮੋਨਿਕਾ ਵੀ ਸੀ  ਜਦੋਂ ਇਹ ਕਾਰ ਉਪਰੋਕਤ ਸਥਾਨ ਤੇ ਪਹੁੰਚੀ ਤਾਂ ਅਚਾਨਕ ਕਾਰ ਸੰਤੁਲਨ ਵਿਗੜ ਗਿਆ ਜਿਸ ਨਾਲ ਕਾਰ ਬੇਕਾਬੂ ਹੋ ਕੇ ਪੁੱਲ ਦੀ ਬਣੀ ਕੰਧ ਨਾਲ ਟਕਰਾ ਕੇ ਪਲਟ ਗਈ ਜਿਸ ਨਾਲ ਕਾਰ ਵਿੱਚ ਸਵਾਰ ਪਤੀ ਪਤਨੀ ਦੇ ਸੱਟਾਂ ਲਗਿਆ। ਜਿਹਨਾਂ ਨੂੰ ਐਸ ਐਸ ਐਫ ਟੀਮ ਦੇ ਪਹੁੰਚਣ ਤੋਂ ਪਹਿਲਾ ਆਂਸਰੋਂ ਚੌਂਕੀ ਦੀ ਗੱਡੀ ਵਿੱਚ ਪਾ ਕ ਸਿਵਲ ਹਸਪਤਾਲ ਰੋਪੜ੍ਹ ਵਿਖੇ ਇਲਾਜ਼ ਲਈ ਪਹੁੰਚਾਇਆ ਗਿਆ | ਐਸ ਐਸ ਐਫ ਦੀ ਟੀਮ ਵਲੋਂ ਕਾਰ ਨੂੰ ਸਾਇਡ ਤੇ ਕਰਵਾ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਗਿਆ। ਹਾਦਸੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੈਂਸਰ ਦਾ ਇਲਾਜ ਮਹਿੰਗਾ ਹੋਇਆ: ਸਰਕਾਰ ਨੇ ਮੁੱਖ ਦਵਾਈਆਂ ਦੀਆਂ ਕੀਮਤਾਂ ਵਧਾ ਦਿੱਤੀਆਂ, ਮਰੀਜ਼ਾਂ ‘ਤੇ ਵਧਿਆ ਵਿੱਤੀ ਬੋਝ
Next articleਐਲੋਨ ਮਸਕ ਇਜ਼ਰਾਈਲ, ਤਾਈਵਾਨ ਅਤੇ ਆਇਰਲੈਂਡ ਵਰਗੇ ਦੇਸ਼ਾਂ ਨਾਲੋਂ ਅਮੀਰ ਹੋ ਗਿਆ ਹੈ, ਦੁਨੀਆ ਦਾ ਪਹਿਲਾ ਖਰਬਪਤੀ ਬਣ ਗਿਆ ਹੈ।