HOME ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਹੋਈ

ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਹੋਈ

6
ਮਾਛੀਵਾੜਾ ਸਾਹਿਬ  (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਲਾਟੋ ਰੋਡ ਵਿਖੇ ਮੀਤ ਪ੍ਰਧਾਨ ਹਰਬੰਸ ਸਿੰਘ ਰਾਏ ਅਤੇ ਲੇਖਿਕਾ ਰਜਿੰਦਰ ਕੌਰ ਪੰਨੂ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਗਾਇਕ ਪੂਰਨ ਸ਼ਾਹ ਕੋਟੀ ਅਤੇ ਲੇਖਕ ਜਸਵੀਰ ਸਿੰਘ ਝੱਜ ਦੀ ਮਾਤਾ ਤੇਜ ਕੌਰ ਦੇ ਅਕਾਲ ਚਲਾਣੇ ਤੇ ਸਭਾ ਵੱਲੋਂ ਸ਼ੋਕ ਮਤਾ ਪਾਇਆ ਗਿਆ। ਪੰਜਾਬ ਦੇ ਭਖਦੇ ਮਸਲਿਆਂ ਉੱਪਰ ਹਾਜ਼ਰ ਲੇਖਕਾਂ ਨੇ ਗੰਭੀਰ ਚਿੰਤਨ ਕੀਤਾ। ਹਾਜ਼ਰ ਲੇਖਕਾਂ ਵਿੱਚ ਗੀਤਕਾਰ ਕਰਨੈਲ ਸਿੰਘ ਸਿਵੀਏ ਨੇ , ਸਿੱਖ ਇਤਿਹਾਸ ( ਗੀਤ ) ਜਗਵੀਰ ਸਿੰਘ ਵਿੱਕੀ ਨੇ , ਲਾਲ ਗੁਰੂ ਗੋਬਿੰਦ ਦੇ ( ਗੀਤ ) ਰਜਿੰਦਰ ਕੌਰ ਪੰਨੂ ਨੇ , ਪਰਛਾਵਾਂ ( ਗੀਤ ) ਹਰਬੰਸ ਸਿੰਘ ਰਾਏ ਨੇ , ਕੂੰਜਾਂ ( ਗੀਤ ) ਗ਼ਜ਼ਲਗੋ ਜ਼ੋਰਾਵਰ ਸਿੰਘ ਪੰਛੀ ਨੇ , ਕਰਾਮਾਤ ਹੋ ਗਈ ( ਗਜ਼ਲ ) ਮੀਤ ਪਾਣੀਪਤ ਨੇ , ਮੁਕਤੇ ਦਰਿਆ ( ਗਜ਼ਲ ) ਬਲਵੰਤ ਸਿੰਘ ਵਿਰਕ ਨੇ , ਪੋਹ ਮਹੀਨਾ ( ਗਜ਼ਲ ) ਬੁੱਧ ਸਿੰਘ ਨੀਲੋਂ ਨੇ , ਕਵਿਤਾ ਲਿਖਣੀ ( ਕਵਿਤਾ ) ਦਰਸ਼ਨ ਸਿੰਘ ਭਾਗਪੁਰੀ ਨੇ , ਸਰਸਾ ਦਾ ਕੰਢਾ ( ਕਵਿਤਾ ) ਗਾਇਕ ਜਗਪਾਲ ਜੱਗਾ ਜਮਾਲਪੁਰੀ ਨੇ , ਸਾਕਾ ਸਰਹਿੰਦ ( ਗੀਤ ) ਦਲਵੀਰ ਸਿੰਘ ਕਲੇਰ ਨੇ , ਸਾਵਧਾਨ ( ਗੀਤ ) ਨੇਤਰ ਸਿੰਘ ਨੇਤਰ ਨੇ , ਪਸ਼ੂ ਬਿਰਤੀ ( ਕਵਿਤਾ ) ਮਨਜੀਤ ਸਿੰਘ ਰਾਗੀ ਨੇ , ਚਮਕੌਰ ਦੀ ਗੜੀ ( ਕਵਿਤਾ ) ਗਾਇਕ ਜਗਤਾਰ ਰਾਈਆਂ ਨੇ ਗੀਤ ਆਦਿਕ ਰਚਨਾਵਾਂ ਪੇਸ਼ ਕੀਤੀਆਂ। ਪੜੀਆਂ ਸੁਣੀਆਂ ਰਚਨਾਵਾਂ ਤੇ ਹਾਜ਼ਰ ਲੇਖਕਾਂ ਵੱਲੋਂ ਮਿਆਰੀ ਤੇ ਉਸਾਰੂ ਵਿਚਾਰ ਚਰਚਾ ਕੀਤੀ ਗਈ। ਸਭਾ ਦੀ ਕਾਰਵਾਈ ਜਨਰਲ ਸਕੱਤਰ ਜਗਵੀਰ ਸਿੰਘ ਵਿੱਕੀ ਨੇ ਖੂਬਸੂਰਤ ਅੰਦਾਜ਼ ਦੇ ਨਾਲ ਚਲਾਈ। ਹਰਬੰਸ ਸਿੰਘ ਰਾਏ ਤੇ ਲੇਖਿਕਾ ਰਜਿੰਦਰ ਕੌਰ ਪੰਨੂ ਨੇ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੇਫਟੀ ਅਤੇ ਸਿਕਿਉਰਟੀ ਵਿਸ਼ੇ ਤੇ ਜ਼ਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ
Next articleਕਿਵੇਂ ਚੰਗੇ ਭਲੇ ਬੰਦੇ ਨੂੰ ਬਿਮਾਰੀ ਦੇ ਚੱਕਰਾਂ ਵਿੱਚ ਪਾਉਂਦੇ ਹਨ ਲੈਬੋਰਟਰੀਆਂ ਵਾਲੇ