(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਅੱਜ ਕੱਲ ਹਰ ਕਿਸਮ ਦੀਆਂ ਬਿਮਾਰੀਆਂ ਦਾ ਬੋਲ ਬਾਲਾ ਹੈ ਇਹ ਬਿਮਾਰੀਆਂ ਚਲਦੀਆਂ ਤਾਂ ਪਹਿਲਾਂ ਵੀ ਸਨ ਪਰ ਪਹਿਲਾਂ ਅਸੀਂ ਆਮ ਘਰੇਲੂ ਚੀਜ਼ਾਂ ਖਾ ਕੇ ਠੀਕ ਹੋ ਸਕਦੇ ਸੀ ਪਰ ਮੌਜੂਦਾ ਸਮੇਂ ਮਾੜੀ ਮੋਟੀ ਬਿਮਾਰੀ ਨੂੰ ਕਿਵੇਂ ਵੱਡੀ ਬਣਾ ਕੇ ਮਰੀਜ਼ਾਂ ਦੀ ਲੁੱਟ ਖਸੁੱਟ ਕਰਦੇ ਹਨ ਇਹ ਅਸੀਂ ਅਕਸਰ ਹੀ ਕਈ ਵਾਰ ਸਾਡੇ ਆਲੇ ਦੁਆਲੇ ਦੇਖਦੇ ਹਾਂ ਮਰੀਜ਼ਾਂ ਦੀ ਲੁੱਟ ਤੋਂ ਹੀ ਮੈਡੀਕਲ ਨਾਲ ਸੰਬੰਧਿਤ ਪ੍ਰਮੁੱਖ ਹਸਪਤਾਲ ਲੈਬੋਟਰੀਆਂ ਮੈਡੀਕਲ ਹਾਲ ਦਿਨੋ ਦਿਨ ਤਰੱਕੀ ਕਰਕੇ ਆਲੀਸ਼ਾਨ ਬਣਦੇ ਹਨ ਇਸ ਮਾਮਲੇ ਦੀਆਂ ਕਈ ਗੱਲਾਂ ਬਾਤਾਂ ਅੱਗੇ ਵੀ ਸਾਹਮਣੇ ਆਉਂਦੀਆਂ ਹਨ ਤੇ ਅਜਿਹੀ ਹੀ ਇਕ ਘਟਨਾ ਵਾਪਰੀ ਹੈ ਜਿਸ ਦਾ ਵਰਣਨ ਕਰਨਾ ਜਰੂਰੀ ਸਮਝਿਆ ਤਾਂ ਕਿ ਕੋਈ ਵੀ ਵਿਅਕਤੀ ਅਮੀਰ ਜਾਂ ਗਰੀਬ ਇਹਨਾਂ ਮੈਡੀਕਲ ਮਾਫੀਆ ਨਾਲ ਸਬੰਧਤ ਗੈਂਗ ਦੀ ਲੁੱਟਮਾਰ ਤੋਂ ਬਚ ਸਕੇ। ਪੰਜਾਬੀ ਲੇਖਕ ਤੇ ਪੱਤਰਕਾਰ ਹਰਪ੍ਰੀਤ ਸਿੰਘ ਸਿਹੌੜਾ ਨੂੰ ਪਿਛਲੇ ਮਹੀਨੇ ਡੇਂਗੂ ਬਿਮਾਰੀ ਨੇ ਘੇਰ ਲਿਆ ਸੀ। ਉਸਦੇ ਦੱਸਣ ਮੁਤਾਬਿਕ ਲਗਭਗ ਦਸ ਦਿਨ ਇਸ ਬਿਮਾਰੀ ਦਾ ਸਾਹਮਣਾ ਕਰਨ ਤੋਂ ਬਾਅਦ ਜਦੋਂ ਉਹ ਇਹ ਬਿਮਾਰੀ ਤੋਂ ਰਾਹਤ ਮਹਿਸੂਸ ਕਰਨ ਲੱਗਾ ਤਾਂ ਉਸਨੇ ਚੈੱਕ ਕਰਨ ਲਈ ਆਪਣੇ ਪਿੰਡ ਸਿਹੌੜਾ ਦੀ ਚੀਮਾ ਲੈਬੋਰਟਰੀ ਤੋਂ 24 ਨਵੰਬਰ ਨੂੰ ਸੈਲਾਂ ਦੇ ਟੈਸਟ ਅਤੇ ਕੁੱਝ ਹੋਰ ਟੈਸਟ ਰਿਪੋਰਟਾਂ ਕਰਵਾਈਆਂ ਸੀ ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਜਦੋਂ ਲੈਬੋਰਟਰੀ ਵਾਲੇ ਨੇ 7000 ਪਲੇਟਲੈੱਟ ਸੈੱਲ ਵਾਲੀ ਰਿਪੋਰਟ ਉਸਨੂੰ ਸੌਂਪੀ ਅਤੇ ਐਮਰਜੈਂਸੀ ਸੈੱਲ ਚੜਵਾਉਣ ਬਾਰੇ ਕਿਹਾ ਅਤੇ ਆਪਣੇ ਨਾਲ ਆਪਣੇ ਬਲੱਡ ਗਰੁੱਪ ਦੇ ਡੌਨਰ ਲਿਜਾਣ ਲਈ ਕਿਹਾ ਗਿਆ ਤਾਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਅਚਾਨਕ ਹੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਇੱਕ ਲੈਬੋਰਟਰੀ ਵਾਲੇ ਦੀ ਨਲਾਇਕੀ ਕਾਰਨ ਐਮਰਜੈਂਸੀ ਗੁਰੂ ਤੇਗ ਬਹਾਦਰ ਹਸਪਤਾਲ ਲੁਧਿਆਣਾ ਵਿੱਚ ਜਾ ਕੇ ਦਾਖਲ ਹੋਣਾ ਪਿਆ ਅਤੇ ਉੱਥੇ ਦੇ ਡਾਕਟਰ ਅਤੇ ਐਮਰਜੈਂਸੀ ਸਟਾਫ਼ ਨੇ ਸਾਰੇ ਲੋੜੀਂਦੇ ਟੈਸਟ ਕੀਤੇ ਅਤੇ ਦੋ ਘੰਟੇ ਬਾਅਦ ਜੋ ਰਿਪੋਰਟ ਸਾਹਮਣੇ ਆਈ ਤਾਂ ਉਸਦੇ ਵਿੱਚ ਪਲੇਟਲੈੱਟ ਸੈੱਲ 83000 ਪਾਏ ਗਏ ਅਤੇ CRP ਦੀ ਰਿਪੋਰਟ ਵੀ ਨਾਰਮਲ ਆਈ ਤਾਂ ਜਾ ਕੇ ਸਾਰੇ ਪਰਿਵਾਰ ਨੇ ਰਾਹਤ ਦਾ ਸਾਹ ਲਿਆ ਪਰ ਫਿਰ ਵੀ ਉੱਥੇ ਤਿੰਨ ਦਿਨ ਦਾਖਲ ਹੋਣਾ ਪਿਆ ਜਿਸਦੀ ਵਜਾਹ ਕਰਕੇ ਤਿੰਨ ਦਿਨਾਂ ਵਿੱਚ ਹੀ ਉਸਦਾ 40000 ਰੁਪਿਆ ਖਰਚ ਹੋ ਗਿਆ। ਜੇਕਰ ਪਿੰਡ ਵਾਲੀ ਲੈਬ ਦੀ ਸਹੀ ਰਿਪੋਰਟ ਹੁੰਦੀ ਤਾਂ ਇਹ 40000 ਬਚ ਸਕਦਾ ਸੀ ਇਸਦੇ ਇਲਾਵਾ ਜੋ ਜਾਨ ਜੋਖ਼ਮ ਵਿਚ ਪਈ ਉਹ ਵੱਖ ਹੈ ਅਗਰ ਅਚਾਨਕ ਕਿਸੇ ਮਰੀਜ਼ ਨੂੰ ਇਹ ਦੱਸਿਆ ਜਾਵੇ ਕਿ ਉਸਦੇ ਪਲੇਟਲੈੱਟ ਸੈੱਲ 7000 ਰਹਿ ਗਏ ਹਨ ਤਾਂ ਉਸਦੇ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਪਰ ਉਹ ਲੈਬੋਰਟਰੀ ਵਾਲਾ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ ਉਹ ਆਪਣੀ ਗਲਤੀ ਮਸ਼ੀਨ ਦੇ ਸਿਰ ਮੜ੍ਹ ਰਿਹਾ ਹੈ। ਇਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਦੋ ਘੰਟੇ ਵਿੱਚ ਬਿਨਾਂ ਕਿਸੇ ਇਲਾਜ਼ ਦੇ ਮਰੀਜ਼ ਦੇ ਸੈੱਲ 7000 ਤੋਂ 83000 ਕਿਵੇਂ ਹੋ ਸਕਦੇ ਹਨ। ਜਦੋਂ ਹਰਪ੍ਰੀਤ ਸਿੰਘ ਨੇ ਲੁਧਿਆਣੇ ਦੇ ਗੁਰੂ ਤੇਗ ਬਹਾਦਰ ਹਸਪਤਾਲ ਵਿੱਚੋਂ ਠੀਕ ਹੋ ਕੇ ਇਸ ਵਲੋਟਰੀ ਵਾਲੇ ਦੇ ਨਾਲ ਇਹ ਸਾਰੀ ਗੱਲਬਾਤ ਸਾਂਝੀ ਕੀਤੀ ਤਾਂ ਉਹ ਹਮਦਰਦੀ ਰੱਖਣ ਦੀ ਬਜਾਏ ਕਦੇ ਆਪਣੀ ਗਲਤੀ ਮਸ਼ੀਨ ਸਿਰ ਮਾੜੇ ਤੇ ਕਦੇ ਕੋਈ ਹੋਰ ਬਹਾਨੇ ਬਣਾਵੇ। ਜਦੋਂ ਕੋਈ ਵੀ ਮਰੀਜ਼ ਟੈਸਟ ਲਈ ਜਾਂਦਾ ਹੈ ਤਾਂ ਉਸਨੂੰ ਇਹ ਤਾਂ ਨਹੀਂ ਪਤਾ ਹੁੰਦਾ ਕਿ ਇਸ ਦੀ ਲੈਬਾਟਰੀ ਵਾਲੀ ਮਸ਼ੀਨ ਸਹੀ ਹੈ ਜਾਂ ਗਲਤ ਹੈ ਇਹ ਤਾਂ ਲੈਬ ਟੈਕਨੀਸ਼ਨ ਦੀ ਜਿੰਮੇਵਾਰੀ ਹੁੰਦੀ ਹੈ। ਉਸ ਤੋਂ ਵੀ ਵੱਡੀ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਇਹ ਜੋ ਲੈਬਾਟਰੀ ਵਾਲੇ ਆਪਣੀਆਂ ਟੈਸਟ ਰਿਪੋਰਟਾਂ ਦੇ ਕਾਗਜ ਦਿੰਦੇ ਹਨ ਉਹਨਾਂ ਉੱਪਰ ਕਈ ਅਟੈਚ ਹਸਪਤਾਲਾਂ ਦੇ ਨਾਮ ਵੀ ਲਿਖੇ ਹੁੰਦੇ ਹਨ ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਵੱਡੇ ਛੋਟੇ ਹਸਪਤਾਲ ਵਾਲੇ ਤੇ ਇਹ ਲੈਬੋਟਰੀ ਵਾਲੇ ਰਲ ਮਿਲ ਕੇ ਹੀ ਲੋਕਾਂ ਦੀ ਲੁੱਟ ਕਰ ਰਹੇ ਹਨ। ਮੈਂ ਇਹ ਮੁੱਦਾ ਤਾਂ ਸਭ ਦੇ ਸਾਹਮਣੇ ਰੱਖਿਆ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭੋਲੇ ਭਾਲੇ ਲੋਕ ਇਹਨਾਂ ਪੈਸੇ ਕਮਾਉਣ ਵਾਲੇ ਲੋਕਾਂ ਦੀ ਲੁੱਟ ਤੋਂ ਬਚ ਜਾਣ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



