ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜੀ ਦੇ ਹੁਕਮਾਂ ਦੀ ਪਾਲਣਾ ਹਿਤ ਅਤੇ ਸਰਦਾਰ ਪਰਮਜੀਤ ਸਿੰਘ ਜਿਲਾ ਗਾਈਡੈਂਸ ਕੌਂਸਲਰ ਦੀ ਅਗਵਾਈ ਹੇਠ ਸੇਫਟੀ ਅਤੇ ਸਿਕਿਉਰਟੀ ਵਿਸ਼ੇ ਤਹਿਤ ਸਮੂਹ ਬੀ ਐਨ ਓਜ ਅਤੇ ਸਮੂਹ ਬੀ ਪੀ ਈ ਓਜ ਅਤੇ ਕੁਝ ਚੁਨਿੰਦਾ ਅਧਿਆਪਕਾਂ ਦਾ ਇੱਕ ਵਿਸ਼ੇਸ਼ ਜਿਲ੍ਹਾ ਪੱਧਰੀ ਸੈਮੀਨਾਰ ਸਰਕਾਰੀ ਹਾਈ ਸਕੂਲ ਮਨਸੂਰਵਾਲ ਦੋਨਾਂ ਵਿਖੇ ਆਯੋਜਿਤ ਕੀਤਾ ਗਿਆ । ਇਸ ਸੈਮੀਨਾਰ ਵਿੱਚ ਮੁੱਖ ਵਿਸ਼ੇ ਕੈਰੀਅਰ ਗਾਈਡੈਂਸ ਦੀ ਐਪ ਕੌਮਾਂ ਸੇਫਟੀ ਅਤੇ ਸਿਕਿਉਰਟੀ ਵਿਸ਼ਾ ਅਤੇ ਚਾਇਲਡ ਅਬਿਊਜ ਵਰਗੇ ਵਿਸ਼ੇਸ਼ ਵਿਸ਼ਿਆਂ ਉੱਤੇ ਮਾਹਰ ਰਿਸੋਰਸ ਪਰਸਨ ਵੱਲੋਂ ਜਾਣਕਾਰੀ ਪ੍ਰਦਾਨ ਕੀਤੀ ਗਈ । ਇਸ ਸੈਮੀਨਾਰ ਵਿੱਚ ਦਵਿੰਦਰ ਸਿੰਘ ਵਾਲੀਆ ਲੈਕਚਰਾਰ ਅਤੇ ਸ੍ਰੀਮਤੀ ਨਤਾਸ਼ਾ ਸਾਗਰ ਸੀ ਡੀ ਪੀਓ ਕਪੂਰਥਲਾ ਅਤੇ ਪਰਮਜੀਤ ਸਿੰਘ ਗਾਈਡੈਂਸ ਕੌਂਸਲਰ ਕਪੂਰਥਲਾ ਵੱਲੋਂ ਬਤੌਰ ਰਿਸੋਰਸ ਪਰਸਨ ਸੇਵਾ ਨਿਭਾਈ ਗਈ ਉਹਨਾਂ ਨੇ ਆਪੋ ਆਪਣੇ ਵਿਸ਼ੇ ਦੀ ਵਿਸ਼ੇਸ਼ ਜਾਣਕਾਰੀ ਹਾਜ਼ਰੀਨ ਨੂੰ ਪ੍ਰਦਾਨ ਕੀਤੀ ਅਤੇ ਮੌਕੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜੇਸ਼ ਕੁਮਾਰ ਬਲਾਕ ਸਿੱਖਿਆ ਅਧਿਕਾਰੀ,ਅਜੀਤ ਸਿੰਘ ਸੀ ਐੱਚ ਟੀ, ਮੀਨਾਕਸ਼ੀ ਸ਼ਰਮਾ ਸੀ ਐੱਚ ਟੀ,ਗੁਰਮੇਜ਼ ਸਿੰਘ ਸਕੂਲ ਮੁਖੀ ਸ੍ਰੀਮਤੀ ਆਸ਼ਾ ਕਿਰਨ ਅਤੇ਼ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



