HOME ਹੁਸ਼ਿਆਰਪੁਰ ਚ ਬਹੁਜਨ ਸਮਾਜ ਪਾਰਟੀ ਨੂੰ ਸਾਰਿਆਂ ਮਹੱਲਿਆਂ ਚ ਜਥੇਬੰਦਕ ਪੱਖੋਂ ਮਜਬੂਤ...

ਹੁਸ਼ਿਆਰਪੁਰ ਚ ਬਹੁਜਨ ਸਮਾਜ ਪਾਰਟੀ ਨੂੰ ਸਾਰਿਆਂ ਮਹੱਲਿਆਂ ਚ ਜਥੇਬੰਦਕ ਪੱਖੋਂ ਮਜਬੂਤ ਕਰਨ ਲਈ 11 ਮੈਂਬਰੀ ਕਮੇਟੀ ਬਣਾਈ-ਕਰੀਮਪੁਰੀ

 ਹੁਸ਼ਿਆਰਪੁਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਸ਼ਹਿਰੀ ਦੀ ਜਿੰਮੇਵਾਰ ਲੀਡਰਸ਼ਿਪ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼ਹਿਰ ਦੇ ਵਿੱਚ ਬਸਪਾ ਨੂੰ ਮਜਬੂਤ ਕਰਨ ਦੇ ਲਈ ਹਰ ਮਹੱਲੇ ਚ ਬਹੁਜਨ ਸਮਾਜ ਪਾਰਟੀ ਦਾ ਯੂਨਿਟ ਤਿਆਰ ਕਰਨ ਲਈ ਪਾਰਟੀ ਲੀਡਰਸ਼ਿਪ ਦੀਆਂ ਡਿਊਟੀਆਂ ਲਗਾਈਆਂ ਅਤੇ ਪੰਜਾਬ ਸੰਭਾਲੋ ਮਹਿਮ ਨੂੰ ਘਰ ਘਰ ਤੱਕ ਪਹੁੰਚਾਉਣ ਦੀ ਰਣਨੀਤੀ ਤਿਆਰ ਕੀਤੀ ਗਈ ਬਸਪਾ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਮਜਬੂਤੀ ਨਾਲ ਚੋਣ ਮੈਦਾਨ ਚ ਉਤਰੂਗੀ ਅਤੇ ਸ਼ਾਨਦਾਰ ਨਤੀਜੇ ਆਉਣਗੇ ਮੀਟਿੰਗ ਵਿੱਚ ਪਾਰਟੀ ਦੇ ਸਟੇਟ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ,ਸਟੇਟ ਜਨਰਲ ਸੈਕਟਰੀ ਠੇਕੇਦਾਰ ਭਗਵਾਨ ਦਾਸ, ਸਟੇਟ ਸੈਕਟਰੀ ਮਨਿੰਦਰ ਸਿੰਘ ਸ਼ੇਰਪੁਰੀ,ਸਟੇਟ ਸੈਕਟਰੀ ਸੁਖਦੇਵ ਬਿੱਟਾ, ਸ੍ਰੀ ਰਵਿੰਦਰ ਬੀੜਾ,ਜਿਲਾ ਪ੍ਰਧਾਨ ਦਲਜੀਤ ਰਾਏ, ਜਿਲਾ ਜਨਰਲ ਸੈਕਟਰੀ ਐਡਵੋਕੇਟ ਧਰਮਿੰਦਰ ਦਾਦਰਾ,ਜਿਲਾ ਉਪ ਪ੍ਰਧਾਨ ਸੋਮਨਾਥ ਬੈਂਸ, ਸ੍ਰੀ ਮਦਨ ਬੈਂਸ, ਸ੍ਰੀ ਦਿਨੇਸ਼ ਕੁਮਾਰ ਪੱਪੂ,ਹਰਜੀਤ ਲਾਡੀ,ਸ਼ਹਿਰੀ ਪ੍ਰਧਾਨ ਹੈਪੀ badhan, ਓਕਾਰ ਨਲੋਈਆਂ, ਡਾਕਟਰ ਰਤਨ,ਸਤਪਾਲ ਭਾਰਦਵਾਜ, ਦਰਸ਼ਨ ਲੱਦੜ, ਡਾਕਟਰ ਅਸ਼ੋਕ ਭਾਟੀਆ, ਰਮਨ ਰਲ,ਬੀਬੀ ਕ੍ਰਿਸ਼ਨਾ, ਬੀਬੀ ਮਹਿੰਦਰ ਕੌਰ ਤੋ ਇਲਾਵਾ ਹੋਰ ਬਸਪਾ ਵਰਕਰ ਸਮਰਥਕ ਹਾਜ਼ਰ ਸਨ ਸਾਰਿਆਂ ਨੇ ਹੁਸ਼ਿਆਰਪੁਰ ਸ਼ਹਿਰ ਚ ਇੱਕਜੁੱਟ ਹੋ ਕੇ ਬਸਪਾ ਨੂੰ ਨੰਬਰ ਇੱਕ ਦੀ ਸ਼ਕਤੀਸ਼ਾਲੀ ਧਿਰ ਬਣਾਉਣ ਲਈ ਭਰੋਸਾ ਦਿੱਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਾਹੋਂ ਤੋਂ ਮਾਛੀਵਾੜਾ ਤੱਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੈਦਲ ਯਾਤਰਾ ਕੱਢੀ
Next articleਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।