ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਇਟਲੀ ਦੀ ਕਲੱਬ ਵਲੋਂ ਖੇਡ ਰਿਹਾ ਫੁੱਟਬਾਲ ਖਿਡਾਰੀ ਸੁਖਵਿੰਦਰ ਸਿੰਘ ਉਰਫ ‘ਸੁੱਖਾ ‘ਸਪੁੱਤਰ ਪਰਮਜੀਤ ਸਿੰਘ ਪਾਬਲਾ ਅਤੇ ਪੋਤਰਾ ਸ ਸੰਤੋਖ ਸਿੰਘ ਪਾਬਲਾ ਇਟਾਲੀਅਨ ਨਿਵਾਸੀ ਕੁੱਝ ਦਿਨ ਪਹਿਲਾਂ ਇਟਲੀ ਤੋਂ ਆਇਆ। ਉਹ ਅੱਜ ਪ੍ਰਦੀਪ ਸਿੰਘ ਭੱਟੀ ਨੂੰ ਨਾਲ਼ ਲੈ ਕੇ ਮਹਿਲ ਗਹਿਲਾ ਦੀ ਗਰਾਊਂਡ ਵਿੱਚ ਪਹੁੰਚੇ। ਫੁੱਟਬਾਲ ਅਕੈਡਮੀ ਦੇ ਪ੍ਰਧਾਨ ਸੰਦੀਪ ਸਿੰਘ ਪਹਿਲਵਾਨ ਨੇ ਉਨ੍ਹਾਂ ਦੀ ਜਾਣ-ਪਛਾਣ ਖਿਡਾਰੀਆਂ ਦੇ ਨਾਲ ਕਰਵਾਈ। ਸੰਦੀਪ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਇਟਲੀ ਦੀ ਕਲੱਬ ਵਲੋਂ ਫੁੱਟਬਾਲ ਖੇਡ ਕੇ ਪਿੰਡ ਦਾ ਨਾਂ ਰੋਸ਼ਨ ਕਰ ਰਿਹਾ ਹੈ। ਉਸ ਨੇ ਅੱਜ ਅਕੈਡਮੀ ਦੇ ਖਿਡਾਰੀਆਂ ਵਾਸਤੇ ਮਿਲਕ-ਬਦਾਮ ਅਤੇ ਕੇਲੇ ਰਿਫਰੈਸ਼ਮੈਂਟ ਵਜੋਂ ਦਿੱਤੇ ਹਨ। ਅਕੈਡਮੀ ਦੇ ਕੋਚ ਸਰਬਜੀਤ ਮੰਗੂਵਾਲ ਨੇ ਉਸ ਦਾ ਧੰਨਵਾਦ ਕਰਦਿਆਂ ਕਿਹਾ,”ਖਿਡਾਰੀਆਂ ਨੂੰ ਸੁਖਵਿੰਦਰ ਸਿੰਘ ‘ਸੁੱਖੇ’ ਦੀ ਤਰ੍ਹਾਂ ਪੂਰੇ ਅਨੁਸ਼ਾਸਨ ਵਿਚ ਰਹਿ ਕੇ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ” ਇਸ ਮੌਕੇ ਉਨ੍ਹਾਂ ਦੇ ਨਾਲ ਕਲੱਬ ਦੇ ਸੀਨੀਅਰ ਪਲੇਅਰ ਰਘੁਵੀਰ ਕਾਲਾ, ਰਾਜਵੀਰ ਰਾਜੂ, ਮੰਢਾਲੀ, ਪ੍ਰਵਿੰਦਰ ਸਿੰਘ, ਮਨਜੀਤ ਸਿੰਘ ਭੱਟੀ, ਪਰਮਜੀਤ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਰਹੇ।
https://play.google.com/store/apps/details?id=in.yourhost.samajweekly



