ਭੀਖੀ, (ਸਮਾਜ ਵੀਕਲੀ) ( ਕਮਲ ਜਿੰਦਲ) ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ, ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਜੀ ਦੀ ਜਯੰਤੀ ਦੇ ਮੋਕੇ ਡਾ. ਗੁਰਤੇਜ ਸਿੰਘ ਚਹਿਲ ਵੱਲੋਂ ਉਨ੍ਹਾਂ ਨੂੰ ਕੋਟਿ-ਕੋਟਿ ਨਮਨ ਕੀਤਾ ਗਿਆ ਅਤੇ ਸ਼ਰਧਾਂਜਲੀ ਦਿੱਤੀ ਗਈ।ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ਰੀ ਅਟਲ ਬਿਹਾਰੀ ਵਾਜਪਾਈ ਭਾਰਤੀ ਰਾਜਨੀਤੀ ਦਾ ਇੱਕ ਅਜਿਹਾ ਉਜਲਾ ਚਿਰਾਗ ਸਨ, ਜਿਨ੍ਹਾਂ ਨੇ ਆਪਣੇ ਵਿਜ਼ਨ, ਦੂਰਦਰਸ਼ੀ ਸੋਚ ਅਤੇ ਲੋਕਹਿਤੀ ਨੀਤੀਆਂ ਨਾਲ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ। ਉਹ ਇੱਕ ਮਹਾਨ ਰਾਜਨੇਤਾ ਹੀ ਨਹੀਂ ਸਗੋਂ ਇੱਕ ਕਾਬਿਲ ਕਵੀ, ਵਿਦਵਾਨ ਅਤੇ ਸੱਚੇ ਦੇਸ਼ਭਗਤ ਵੀ ਸਨ। ਉਨ੍ਹਾਂ ਕਿਹਾ ਕਿ ਵਾਜਪਾਈ ਜੀ ਦਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਵਿਕਾਸ ਲਈ ਦਿੱਤਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੀ ਸਾਦਗੀ, ਨਿਮਰਤਾ ਅਤੇ ਲੋਕਤੰਤਰ ‘ਤੇ ਅਟੱਲ ਵਿਸ਼ਵਾਸ ਅੱਜ ਦੀ ਪੀੜ੍ਹੀ ਲਈ ਪ੍ਰੇਰਣਾਸਰੋਤ ਹੈ।
ਅੰਤ ਵਿੱਚ ਡਾ. ਗੁਰਤੇਜ ਸਿੰਘ ਚਹਿਲ ਨੇ ਦੁਆ ਕੀਤੀ ਕਿ ਵਾਹਿਗੁਰੂ ਸਾਨੂੰ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਆਦਰਸ਼ਾਂ ‘ਤੇ ਚੱਲਣ ਦੀ ਤਾਕਤ ਬਖ਼ਸ਼ੇ ਅਤੇ ਦੇਸ਼ ਦੀ ਸੇਵਾ ਲਈ ਸਮਰਪਿਤ ਰਹਿਣ ਦੀ ਪ੍ਰੇਰਣਾ ਦੇਵੇ। ਇਸ ਮੌਕੇ ਗੁਰਦਿੱਤਾ ਸਿੰਘ, ਕੁਲਦੀਪ ਸਿੰਘ, ਭੋਲਾ ਖਾਨ , ਭਗਵਾਨ ਸਿੰਘ, ਵਿਜੇ ਕੁਮਾਰ, ਜੀਵਨ ਸਿੰਘ, ਲਵਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਗੁਰ ਅੰਸ਼ ਚਹਿਲ, ਹੈਪੀ ਕੌਰ, ਪ੍ਰੀਤੀ ਕੌਰ, ਜਗਤਾਰ ਕੌਰ, ਨਵਜੋਤ ਕੌਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



