HOME *ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਸੰਘਰਸ਼ ਦਾ ਐਲਾਨ*

*ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਸੰਘਰਸ਼ ਦਾ ਐਲਾਨ*

*29 ਤੇ 30 ਦਸੰਬਰ ਨੂੰ ਪੰਜਾਬ ਦੇ ਸਮੂਹ ਖਜਾਨਾਂ ਦਫਤਰਾਂ ਅੱਗੇ ਏਰੀਅਰ ਨੂੰ ਲੈ ਕੇ ਕੀਤਾ ਜਾਵੇਗਾ ਪ੍ਰਦਰਸ਼ਨ*
ਨਵਾਂਸ਼ਹਿਰ  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਜੀ ਦੀ ਪ੍ਰਧਾਨਗੀ ਵਿਚ ਗੂਗਲ ਮੀਟ ਆਨਲਾਈਨ ਮੀਟਿੰਗ ਹੋਈ। ਮੀਟਿੰਗ ਦੀ ਕਾਰਵਾਈ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਕੀਤੀ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਪਣੇ ਪੂਰੇ ਪਰਿਵਾਰ ਦੀ ਸ਼ਹਾਦਤ ਨੂੰ 2 ਮਿੰਟ ਦਾ ਮੌਨ ਵਰਤ ਕਰਕੇ ਨਮਨ ਕੀਤਾ ਗਿਆ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆ  ਵਿਰਸਾ ਸਿੰਘ ਅਮ੍ਰਿਤਸਰ, ਬਲਵੀਰ ਸਿੰਘ ਤਰਨਤਾਰਨ,ਰਣਜੀਤ ਗੁਰਦਾਸਪੁਰ, ਅਮਨਦੀਪ ਸਿੰਘ ਛੱਤ, ਸਤਨਾਮ ਸੰਗਰੂਰ ਅਤੇ ਰਵੀ ਲੁਧਿਆਣਾ ਕਿ ਪਿਛਲੀ ਮਿਤੀ 30ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਜੀ ਵਲੋ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਪੱਕੇ ਕੀਤੇ ਮੁਲਾਜ਼ਮਾਂ ਨੂੰ ਹੁਣ ਤੱਕ ਪੂਰੀਆਂ ਤਨਖਾਹਾਂ ਵੀ ਨਹੀਂ ਦਿੱਤੀਆ ਜਾ ਰਹੀ ਅਤੇ ਸੀਨੀਅਰ  519 ਅਨਪੜ੍ਹ ਕਾਮਿਆਂ ਨੂੰ ਹੁਣ ਤੱਕ ਪੱਕਿਆ ਵੀ ਨਹੀਂ ਕੀਤਾ ਜਾ ਰਿਹਾ ਅਤੇ ਮਾਣਯੋਗ ਹਾਈ ਕੋਰਟ ਦੇ 26.02.2024 ਦੇ ਫੈਸਲੇ ਨਾਲ ਸਬੰਧਤ ਕੇਸਾਂ ਵਿੱਚ 548 ਵਰਕਰਾਂ ਦਾ ਬਕਾਇਆ ਸਮੂਹ ਵਣ ਮੰਡਲ ਅਫਸਰਾਂ ਵੱਲੋਂ ਬਿੱਲ ਖ਼ਜ਼ਾਨੇ ਭੇਜੇ ਗਏ ਹਨ ਜਿਸ ਦੇ ਤਹਿਤ ਬਠਿੰਡਾ,ਲੁਧਿਆਣਾ,ਮੌਹਾਲੀ, ਛੱਤ ਬੀੜ ਚਿੜੀਆਘਰ ਅਤੇ ਹੋਰ ਖਜਾਨਾ ਦਫਤਰਾਂ ਵੱਲੋ ਬਿਲ ਪਾਸ ਕਰਕੇ ਵਰਕਰਾਂ ਦੇ ਖਾਤਿਆਂ ਵਿੱਚ ਏਰੀਅਰ ਬਕਾਇਆ ਪਾਇਆ ਗਿਆ ਪਰ ਕੁਝ  ਜਿਲ੍ਹਾ ਖ਼ਜ਼ਾਨਾ ਅਫਸਰਾਂ ਵੱਲੋਂ ਹੁਣ ਤੱਕ ਬਕਾਇਆ ਵਰਕਰਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਗਿਆ। ਜਿਸ ਦੇ ਰੋਸ ਵਜੋਂ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਮਿਤੀ 29 ਅਤੇ 30 ਦਸੰਬਰ ਨੂੰ ਲਗਾਤਾਰ ਦੋ ਦਿਨ ਪੰਜਾਬ ਦੇ ਸਮੂਹ ਖਜ਼ਾਨਾ ਅਫਸਰਾਂ ਦੇ ਦਫਤਰਾਂ ਅੱਗੇ ਰੋਸ ਧਰਨੇ ਦੇਣ ਉਪਰੰਤ ਆਰਥੀ ਫੂਕ ਪ੍ਰਦਰਸ਼ਨ ਕੀਤੇ ਜਾਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article” ਮਿੰਨੀ ਕਹਾਣੀ ਦੇ ਸਿਖਿਆਰਥੀਆਂ ਲਈ ਇਕ ਲਾਭਦਾਇਕ ਸੰਪਾਦਿਤ ਪੁਸਤਕ”
Next articleਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਜਯੰਤੀ ਮੋਕੇ ਬੀਜੇਪੀ ਆਗੂਆਂ ਵੱਲੋਂ ਦਿਤੀ ਗਈ ਸ਼ਰਧਾਂਜਲੀ।