ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਮਗਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇਕਾਈਆਂ ਪਿੰਡ ਜਗਤਪੁਰ ਅਤੇ ਪਿੰਡ ਬਘੌਰਾ ਵਲੋਂ ਮਗਨਰੇਗਾ ਖ਼ਤਮ ਕਰਨ ਵਿਰੁੱਧ ਰੋਸ ਮੁਜਾਹਰਾ ਕੀਤਾ ਗਿਆ l ਇਸ ਮੌਕੇ ਸ.ਹਰਪਾਲ ਸਿੰਘ ਜਗਤਪੁਰ ਅਤੇ ਸ੍ਰੀ ਹਰੀਬਿਲਾਸ ਹੀਉਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਇੱਕ ਝਟਕੇ ਵਿੱਚ ਹੀ 20 ਸਾਲ ਪੁਰਾਣਾ ਮਗਨਰੇਗਾ ਖ਼ਤਮ ਕਰ ਦਿੱਤਾ ਹੈ lਮਗਨਰੇਗਾ ਅਧਿਕਾਰ ਅਤੇ ਮੰਗ ‘ਤੇ ਅਧਾਰਿਤ ਗਰੰਟੀ ਸੀlਜਿਸ ਨੂੰ ਸੀਮਤ ਯੋਜਨਾ ਬਣਾ ਦਿੱਤਾ ਗਿਆ ਹੈ l ਹੁਣ ਇਸ ਦਾ ਕੰਟਰੋਲ ਦਿੱਲੀ ਦੀ ਕੇਂਦਰ ਸਰਕਾਰ ਦੇ ਹੱਥ ਹੋਵੇਗਾ l ਕੇਂਦਰ ਸਰਕਾਰ ਮਗਨਰੇਗਾ ਸਕੀਮ ਨੂੰ ਬਦਲ ਕੇ ਗਰੀਬ ਲੋਕਾਂ ਦੀ ਰੋਜ਼ੀ ਰੋਟੀ ਤੇ ਹਮਲਾ ਕਰ ਰਹੀ ਹੈ l ਇਸ ਸਕੀਮ ਦਾ ਸੂਬਿਆਂ ਸਿਰ ਵੱਡਾ ਬੋਝ ਪਾ ਦਿੱਤਾ ਹੈ lਵਿਰੋਧੀ ਧਿਰਾਂ ਵਲੋਂ ਵਿਰੋਧ ਕਰਨ ਦੇ ਵਾਬਜੂਦ ਇਹ ਕਾਨੂੰਨ ਸੰਸਦ ਵਿੱਚ ਪਾਸ ਕਰ ਦਿੱਤਾ ਗਿਆ ਹੈ l ਜਿਸ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ lਇਸ ਮੌਕੇ ਰੇਸ਼ਮ ਸਿੰਘ, ਗੁਰਮੇਲ ਰਾਮ,ਬਰਿੰਦਰ ਕੌਰ, ਜਸਵਿੰਦਰ ਕੌਰ,ਰੇਖਾ ਰਾਣੀ ਮਨਪ੍ਰੀਤ ਕੌਰ,ਮਨਜੀਤ ਕੌਰ, ਸੀਸੋ, ਵੰਸੋ, ਹਰਪਾਲ ਕੌਰ, ਤਰਸੇਮ ਕੌਰ,ਹਰਮੇਸ, ਨਰੇਸ਼ ਕੁਮਾਰ, ਜੋਗਾ ਰਾਮ,ਖਰੈਤੀ ਰਾਮ, ਜਗਿੰਦਰ ਪਾਲ, ਮਲਕੀਤ ਰਾਮ,ਸੀਮਾ, ਅਮਰੋ, ਮਨਜੀਤ ਸਿੰਘ, ਨਰਿੰਦਰ ਸਿੰਘ ਆਦਿ ਨੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ lਇਸ ਨੂੰ ਰੱਦ ਕਰਵਾਉਣ ਲਈ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ l
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



