HOME ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ

ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ

ਬਿਜਲੀ ਬਿੱਲ 2025 ,ਬੀਜ ਬਿੱਲ ਸੋਧ  ਰੱਦ ਕਰਵਾਉਣ,  ਚਾਰ ਲੇਬਰ ਕੋਡ ਅਤੇ ਨਿੱਜੀ ਕਰਨ ਵਿਰੁੱਧ ਹੋਵੇਗਾ ਸਘੰਰਸ਼-  ਭੁੱਲਰ 
 ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ )– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬਲਵਿੰਦਰ ਸਿੰਘ ਭੁੱਲਰ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਤੇ ਮੁਹੰਮਦ ਯੂਨਿਸ ਅੰਸਾਰੀ ਸਰਕਲ ਪ੍ਰਧਾਨ ਪਾਵਰ ਕੌਮ ਪੈਨਸ਼ਨ ਐਸੋਸੀਏਸ਼ਨ ਕਪੂਰਥਲਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਬਿਜਲੀ ਬਿੱਲ 2025 ਪਾਰਲੀਮੈਂਟ ਵਿੱਚ ਪੇਸ਼ ਕਰਨ ਦੀ ਸੂਰਤ ਵਿੱਚ ਅਗਲੇ ਦਿਨ 12 ਵਜੇ ਤੋਂ 3 ਵਜੇ ਤੱਕ ਢਿਲਵਾਂ ਟੋਲ ਪਲਾਜਾ ਫਰੀ ਕੀਤਾ ਜਾਵੇਗਾ,ਤੇ ਨਾਲ ਹੀ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਬੀਜ ਬਿੱਲ 2025 ਰੱਦ ਕੀਤਾ ਜਾਵੇਗਾ ਬੀਜ ਬਿੱਲ ਸੋਧ ਫਰੀ ਟਰੇਡ ਸਮਝੌਤੇ ਖੇਤੀ ਡੇਅਰੀ ਅਤੇ ਦੇਸ਼ ਦੀ ਅਨਾਜ ਸੁਰੱਖਿਆ ਨੂੰ ਹੋਣ ਵਾਲੇ ਨੁਕਸਾਨ ਅਤੇ ਸਰਕਾਰੀ ਤੇ ਜਨਤਕ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਦੇ ਨੁਕਸਾਨ ਪ੍ਰਤੀ ਚਾਰ ਲੇਬਰ ਕੋਡ ਅਤੇ ਨਿੱਜੀ ਕਰਨ ਵਿਰੁੱਧ ਪੰਜਾਬ ਦੇ ਅਵਾਮ ਨੂੰ ਜਾਗਰੂਕ ਕਰਨ ਲਈ ਜੰਤਕ ਮੁਹਿੰਮ ਚਲਾਈ ਜਾਵੇਗੀ। ਪਿੰਡਾਂ ਵਿੱਚ ਰੈਲੀਆਂ ਮੀਟਿੰਗਾਂ ਤੇ ਰੋਸ ਮਾਰਚ ਕੀਤੇ ਜਾਣਗੇ ਮਨਰੇਗਾ ਨੂੰ ਖਤਮ ਕਰਨ ਲਈ ਲਿਆਂਦਾ ਗਿਆ। ਬਿਲ ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਅਤੇ   ਮਿਸ਼ਨ ਦੇ ਤਹਿਤ ਮਹਾਤਮਾ ਗਾਂਧੀ ਦੇ ਅਕਸ ਨੂੰ ਖਤਮ ਕਰਨ ਦੀ ਸਾਜਿਸ਼ ਹੈ ਤੇ ਰਾਜ ਸਰਕਾਰ ਦੇ ਵਿੱਤੀ ਬੋਝ ਪਾਉਣ ਦੀ ਸਖਤ ਨਿੰਦਾ ਕੀਤੀ ਗਈ। ਮਗਨਰੇਗਾ ਨੂੰ ਬਚਾਉਣ ਲਈ ਜ਼ਬਰਦਸਤ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ। ਆਰ ਆਰ ਐਸ ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਹਾਤਮਾ ਗਾਂਧੀ ਦਾ ਨਾਮ ਮਿਟਾਇਆ ਜਾ ਰਿਹਾ ਹੈ ਤੇ ਦੇਸ਼ ਲੋਕਾਂ ਦੀ ਮਹਾਤਮਾ ਗਾਂਧੀ ਨਾਲ ਭਾਵਨਾ ਜੁੜੀ ਹੋਈ । ਮੀਟਿੰਗ ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਨੀਤ ਪ੍ਰਧਾਨ ਰਘਬੀਰ ਸਿੰਘ ਮਹਿਰਵਾਲਾ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਕੇ ਐਲ ਕੌਸ਼ਲ ,ਨਿਰਮਲ ਸਿੰਘ , ਅਮਰਜੀਤ ਸਿੰਘ ਟਿੱਬਾ, ਹਰਜਿੰਦਰ ਸਿੰਘ ਰਾਣਾ , ਫਕੀਰ ਮੁਹੰਮਦ ,ਧਰਮਿੰਦਰ ਸਿੰਘ, ਬਿੰਦੂ ਸੁੰਨੜਵਾਲ ,ਅਮਰਜੀਤ ਸਿੰਘ ਪਰਵਿੰਦਰ ਸਿੰਘ ਸੰਘਾ, ਕੁਲਵਿੰਦਰ ਸਿੰਘ ਕਰਮ ਸਿੰਘ ਜਸਵਿੰਦਰ ਪਾਲ, ਸੁਖਵਿੰਦਰ ਸਿੰਘ ਚੱਕ ਕੋਟਲਾ ਆਦਿ ਆਗੂ ਮੀਟਿੰਗ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਾ ਜਗਜੀਤ ਸਿੰਘ ਵੱਲੋਂ ਦਿਲ ਦੇ ਮਰੀਜ਼ਾਂ-ਛੋਟੇ ਬੱਚਿਆਂ ਤੇ ਬਜੁਰਗਾਂ ਨੂੰ ਠੰਡ ਚ ਆਪਣਾ ਵਿਸ਼ੇਸ਼ ਖਿਆਲ ਰੱਖਣ ਦੀ ਸਲਾਹ
Next articleਭਲਕੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਮੈਗਾ ਪੀ ਟੀ ਐਮ ਹੋਵੇਗੀ ਆਯੋਜਿਤ – ਮਮਤਾ ਬਜਾਜ