HOME ਜ਼ਿਲ੍ਹਾ ਪ੍ਰੀਸ਼ਦ-ਬਲਾਕ ਸੰਮਤੀ ਚੋਣਾਂ ਦੇ ਸ਼ਾਨਦਾਰ ਨਤੀਜੇ ਬਸਪਾ ਦੇ ਉਭਾਰ ਦਾ ਸੰਕੇਤ...

ਜ਼ਿਲ੍ਹਾ ਪ੍ਰੀਸ਼ਦ-ਬਲਾਕ ਸੰਮਤੀ ਚੋਣਾਂ ਦੇ ਸ਼ਾਨਦਾਰ ਨਤੀਜੇ ਬਸਪਾ ਦੇ ਉਭਾਰ ਦਾ ਸੰਕੇਤ : ਡਾ. ਕਰੀਮਪੁਰੀ

2
ਡਾ. ਅਵਤਾਰ ਸਿੰਘ ਕਰੀਮਪੁਰੀ

ਜਲੰਧਰ  (ਸਮਾਜ ਵੀਕਲੀ)  ਪੰਜਾਬ ਦੀ ਸਿਆਸਤ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਉਭਾਰ ਵੱਡੇ ਪੱਧਰ ’ਤੇ ਹੋ ਰਿਹਾ ਹੈ ਤੇ ਹਰ ਵਰਗ ਦੇ ਲੋਕਾਂ ਵੱਲੋਂ ਬਸਪਾ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਬਸਪਾ ਦੇ ਇਸ ਉਭਾਰ ਦਾ ਪ੍ਰਗਟਾਵਾ ਜਿੱਥੇ ਪਹਿਲਾਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਹੋਇਆ, ਉੱਥੇ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਸ਼ਾਨਦਾਰ ਨਤੀਜਿਆਂ ਤੋਂ ਵੀ ਇਹ ਸਾਬਿਤ ਹੁੰਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕੀਤਾ। ਉਨ੍ਹਾਂ ਕਿਹਾ ਕਿ ਬਸਪਾ ਵੱਲੋਂ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਵਸ ਮੌਕੇ 15 ਮਾਰਚ ਨੂੰ ‘ਪੰਜਾਬ ਸੰਭਾਲੋ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦੇ ਤਹਿਤ ਹਰ ਵਰਗ ਦੇ ਲੋਕਾਂ ਤੱਕ ਪਹੁੰਚ ਬਣਾਈ ਗਈ ਅਤੇ ਸੂਬੇ ਨੂੰ ਖੁਸ਼ਹਾਲੀ, ਤਰੱਕੀ ਵੱਲ ਲੈ ਕੇ ਜਾਣ ਲਈ ਬਸਪਾ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ। ਇਸੇ ਦਾ ਨਤੀਜਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਦੂਜੀਆਂ ਪਾਰਟੀਆਂ ਦੇ ਵੱਡੀ ਗਿਣਤੀ ’ਚ ਆਗੂ-ਵਰਕਰ, ਰਿਟਾਇਰਡ ਅਫਸਰ ਆਦਿ ਸਮੇਤ ਆਮ ਲੋਕ ਬਸਪਾ ਨਾਲ ਜੁੜ ਚੁੱਕੇ ਹਨ। ਬਸਪਾ ਦੇ ਵਧਦੇ ਪ੍ਰਭਾਵ ਦਾ ਅਸਰ ਹੈ ਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਜਿੱਥੇ ਪਾਰਟੀ ਕਈ ਕੌਂਸਲਰ ਬਣਾਉਣ ਵਿੱਚ ਸਫਲ ਰਹੀ, ਉਥੇ ਇਸਨੇ ਸੀਨੀਅਰ ਡਿਪਟੀ ਮੇਅਰ ਤੇ ਸੀਨੀਅਰ ਉਪਪ੍ਰਧਾਨ ਵਰਗੀਆਂ ਨਗਰ ਨਿਗਮ, ਨਗਰ ਪੰਚਾਇਤ ਦੀਆਂ ਸੀਟਾਂ ’ਤੇ ਵੀ ਕਬਜਾ ਕੀਤਾ ਹੈ। ਇਸੇ ਲੜੀ ਤਹਿਤ ਹੁਣ ਬਸਪਾ ਨੇ ਜ਼ਿਲ੍ਹਾ ਪ੍ਰੀਸਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਤੇ ਸੂਬੇ ਦੀ ਸੱਤਾ ਦਾ ਕੇਂਦਰ ਬਣੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 19/12/2025
Next articleਬਸਪਾ ਹਲਕਾ ਚੱਬੇਵਾਲ ਤੋਂ ਹਰਮੇਸ਼ ਫਗਲਾਨਾ ਜੋਨ ਤੋਂ ਜਿੱਤ ਪ੍ਰਾਪਤ ਕੀਤੀ ਹੈ –ਐਡਵੋਕੇਟ ਪਲਵਿੰਦਰ ਮਾਨਾਂ