HOME ਬਸਪਾ ਹਲਕਾ ਚੱਬੇਵਾਲ ਤੋਂ ਹਰਮੇਸ਼ ਫਗਲਾਨਾ ਜੋਨ ਤੋਂ ਜਿੱਤ ਪ੍ਰਾਪਤ ਕੀਤੀ ਹੈ...

ਬਸਪਾ ਹਲਕਾ ਚੱਬੇਵਾਲ ਤੋਂ ਹਰਮੇਸ਼ ਫਗਲਾਨਾ ਜੋਨ ਤੋਂ ਜਿੱਤ ਪ੍ਰਾਪਤ ਕੀਤੀ ਹੈ –ਐਡਵੋਕੇਟ ਪਲਵਿੰਦਰ ਮਾਨਾਂ

ਚੱਬੇਵਾਲ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ 18/12/2025 ਨੂੰ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੀ ਸੀਟ ਬਲਾਕ ਸੰਮਤੀ ਜੋਨ ਫ਼ਗਲਾਨਾ ਦੇ ਨਤੀਜੇ ਕੱਲ ਦੇਰ ਰਾਤ ਹੋਣ ਦੇ ਕਾਰਨ ਅੱਜ ਜੋਨ ਹਲਕਾ ਫਗਲਾਨਾ ਦੇ ਜੇਤੂ ਊਮੀਦਵਾਰ ਬਸਪਾ ਆਗੂ ਹਰਮੇਸ਼ ਫਗਲਾਨਾ ਜੀ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਬਸਪਾ ਟੀਮ ਹਲਕਾ ਚੱਬੇਵਾਲ ਦੇ ਆਗੂ ਸਹਿਬਾਨ ਵਧਾਈ ਦੇਣ ਪੁਹੰਚੇ । ਇਸ ਮੌਕੇ ਐਡਵੋਕੇਟ ਪਲਵਿੰਦਰ ਮਾਨਾ ਜੀ ਇੰਚਾਰਜ ਬਸਪਾ ਹਲਕਾ ਚੱਬੇਵਾਲ ਜੀ ਨੇ ਅਤੇ ਹਰਮੇਸ਼ ਫਗਲਾਨਾ ਜੀ ਨੇ ਬਸਪਾ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਰਾਜਨੀਤਿਕ ਦਲਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਹਰਮੇਸ਼ ਫਗਲਾਨਾ ਜੀ ਨੂੰ ਸਮਰਥਨ ਕੀਤਾ ਸੀ ਅਤੇ ਜਿਸ ਨਾਲ ਬੱਡੀ ਜਿੱਤ ਪ੍ਰਾਪਤ ਹੋਈ ਹੈ । ਇਸ ਮੌਕੇ ਹਰਮੇਸ਼ ਫਗਲਾਨਾ ਜੀ ਨੇ ਕਿਹਾ ਕਿ ਮੈ “ਪੰਜਾਬ ਸੰਭਾਲੋ ਮੁਹਿੰਮ” ਦੇ ਤਹਿਤ ਬਸਪਾ ਟੀਮ ਦੇ ਨਾਲ ਦਿਨ ਰਾਤ ਮਿਹਨਤ ਕਰਕੇ ਬਸਪਾ ਨੂੰ ਬੁਲੰਦੀਆਂ ਤੱਕ ਪਹੁੰਚਾਵਾਂਗੇ।ਇਸ ਮੌਕੇ ਹਾਜਰ ਆਗੂ ਸਹਿਬਾਨਾ ਵਿਚ ਸੁਦੇਸ਼ ਭੱਟੀ ਜੀ ਹਲਕਾ ਉਪ ਪ੍ਰਧਾਨ ਬਸਪਾ, ਸ ਸਤਪਾਲ ਬਡਲਾ ਜੀ ਜਨ ਸਕੱਤਰ, ਸਿਮਰੂ ਰਾਮ ਬਾਮਸੇਫ, ਸੁਧਾਮਾ ਰਾਮ ਜੀ, ਵਿਜੈ ਕੁਮਾਰ ਸੈਕਟਰ ਪ੍ਰਧਾਨ, ਰਸ਼ਪਾਲ ਸਿੰਘ ਕਾਲਾ ਜੀ, ਜਸਬੀਰ ਸਿੰਘ ਜੀ, ਜਗਦੀਪ, ਅਨੀਕੇਤ ਮਾਨਾ, ਤੇਜਪਾਲ, ਪ੍ਰਭ ਸਿੰਘ ਅਤੇ ਹੋਰ ਵੀ ਸਾਥੀ ਹਾਜਰ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਪ੍ਰੀਸ਼ਦ-ਬਲਾਕ ਸੰਮਤੀ ਚੋਣਾਂ ਦੇ ਸ਼ਾਨਦਾਰ ਨਤੀਜੇ ਬਸਪਾ ਦੇ ਉਭਾਰ ਦਾ ਸੰਕੇਤ : ਡਾ. ਕਰੀਮਪੁਰੀ
Next articleਮੋਗਲਜ਼ ਵਿਸ਼ਵ ਖਿਤਾਬ ’ਚ ਕਿੰਗਜ਼ਬਰੀ ਨੂੰ ਝਟਕਾ, ਜਪਾਨ ਦੇ ਹੋਰਿਸ਼ਿਮਾ ਨੇ ਤੋੜੀ ਜਿੱਤ ਦੀ ਲੜੀ