HOME ਖੰਡ ਮਿੱਲ ਨਕੋਦਰ ਵੱਲ 21 ਕਰੋੜ ਰੁਪਏ ਦੀ ਦੇਣਦਾਰੀ ਕੋਰੀ ਅਫਵਾਹ- ਜਨਰਲ...

ਖੰਡ ਮਿੱਲ ਨਕੋਦਰ ਵੱਲ 21 ਕਰੋੜ ਰੁਪਏ ਦੀ ਦੇਣਦਾਰੀ ਕੋਰੀ ਅਫਵਾਹ- ਜਨਰਲ ਮੈਨੇਜਰ

ਨਕੋਦਰ   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਇਕ ਕਿਸਾਨ ਜਥੇਬੰਦੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਨਕੋਦਰ ਸਹਿਕਾਰੀ ਖੰਡ ਮਿੱਲ ਵੱਲ ਕਿਸਾਨਾਂ ਦਾ 21 ਕਰੋੜ ਰੁਪਏ ਦਾ ਬਕਾਇਆ ਰਹਿੰਦਾ ਹੈ ਜੋ ਕਿ ਕੋਰੀ ਅਫਵਾਹ ਹੈ। ਇਸ ਖਬਰ ਦਾ ਖੰਡਨ ਕਰਦਿਆਂ ਸੁਖਵਿੰਦਰ ਸਿੰਘ ਤੂਰ, ਜਨਰਲ ਮੈਨੇਜਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਪੱਸ਼ਟੀਕਰਨ ਦਿੰਤਾ ਉਨ੍ਹਾਂ ਕਿਹਾ ਕਿ ਵਾਇਰਲ ਵੀਡੀਓ ਬਿਲਕੁੱਲ ਝੂਠੀ ਅਤੇ ਬੇ-ਬੁਨਿਆਦ ਹੈ। ਉਨ੍ਹਾਂ ਨੇ ਕਿਹਾ ਕਿ ਨਕੋਦਰ ਸਹਿਕਾਰੀ ਖੰਡ ਮਿੱਲ ਅਤੇ ਪੰਜਾਬ ਰਾਜ ਦੀਆਂ ਦੂਜੀਆਂ ਸਹਿਕਾਰੀ ਖੰਡ ਮਿੱਲਾਂ ਵੱਲ ਗੰਨੇ ਦੀ ਕੀਮਤ ਦਾ ਪਿਛਲੇ ਸਾਲ ਦਾ ਕੋਈ ਬਕਾਇਆ ਨਹੀਂ ਹੈ ਅਤੇ ਚੱਲ ਰਹੇ ਪਿੜਾਈ ਸੀਜਨ ਦੌਰਾਨ ਵੀ ਮਿੱਲ ਵੱਲੋਂ ਮਿਤੀ 06-12-2025 ਤੱਕ ਖ੍ਰੀਦੇ ਗਏ ਗੰਨੇ ਦੀ ਬਣਦੀ ਰਕਮ ਲੱਗਭਗ 2.29 ਕਰੋੜ ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਭੇਜ ਦਿੱਤੀ ਗਈ ਹੈ ਅਤੇ ਅੱਗੋਂ ਨਿਰੰਤਰ ਰੂਪ ਵਿਚ ਗੰਨੇ ਦੀ ਅਦਾਇਗੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕਿਸਾਨਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਕਿਸਾਨ ਵੀ ਗੰਨੇ ਦੀ ਸਪਲਾਈ ਅਤੇ ਮਿੱਲ ਵੱਲੋਂ ਕੀਤੀ ਜਾ ਰਹੀ ਗੰਨੇ ਦੀ ਪੇਮਿੰਟ ਬਾਬਤ ਤਸੱਲੀ ਪ੍ਰਗਟਾ ਰਹੇ ਹਨ ।ਕਿ ਸਾਨੂੰ ਇਸ ਸਾਲ ਗੰਨਾ ਲਿਆਉਂਣ ਵਿਚ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਮਿੱਲ ਨੂੰ ਗੰਨਾ ਸਪਲਾਈ ਕਰਨ ਵਾਲੇ ਕੁੱਝ ਗੰਨਾ ਕਾਸ਼ਤਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਉਨ੍ਹਾਂ ਨੇ ਮੰਨਿਆਂ ਸਾਡਾ ਮਿੱਲ ਵੱਲ ਪਿਛਲੇ ਸਾਲ ਦਾ ਕੋਈ ਬਕਾਇਆ ਨਹੀਂ ਰਹਿੰਦਾ ਹੈ ਅਤੇ ਇਸ ਸਾਲ ਵੀ ਨਾਲ ਦੀ ਨਾਲ ਪੇਮਿੰਟ ਕਲੀਅਰ ਹੋ ਰਹੀ ਹੈ। ਮਿੱਲ ਦੇ ਜਨਰਲ ਮੈਨੇਜਰ ਵੱਲੋਂ ਸਮੂਹ ਗੰਨਾ ਕਾਸ਼ਤਕਾਰਾਂ ਨੂੰ ਫਿਰ ਅਪੀਲ ਕੀਤੀ ਗਈ ਕਿ ਉਹ ਮਿੱਲ ਵੱਲੋਂ ਜਾਰੀ ਕੀਤੀਆਂ ਗਈਆਂ ਗੰਨਾ ਮੰਗ ਪਰਚੀਆਂ ਅਨੁਸਾਰ, ਮਿੱਲ ਵਿਚ ਤਾਜਾ, ਸਾਫ-ਸੁੱਥਰਾ, ਆਗ/ਕੱਚੀ ਪੋਰੀ, ਖੋਰੀ ਅਤੇ ਜੜ੍ਹਾਂ ਤੋਂ ਰਹਿਤ ਗੰਨਾ ਲੈਕੇ ਆਉਂਣ ਅਤੇ ਗੰਨਾ ਪਰਚੀ ਵਿੱਚ ਦਰਜ਼ ਮਿਤੀ ਅਤੇ ਕਿਸਮ ਮੁਤਾਬਿਕ ਹੀ ਗੰਨਾ ਲੈਕੇ ਆਉਂਣ ਤਾਂ ਜੋ ਮਿੱਲ ਨੂੰ ਤਾਜਾ ਗੰਨਾ ਮਿਲਣ ਨਾਲ ਮਿੱਲ ਨੂੰ ਵੱਧ ਖੰਡ ਦੀ ਪ੍ਰਾਪਤੀ ਹੋ ਸਕੇ ਅਤੇ ਵਿੱਤੀ ਲਾਭ ਪ੍ਰਾਪਤ ਹੋ ਸਕੇ ਕਿਉਂਕਿ ਇਹ ਮਿੱਲ ਤੁਹਾਡੀ ਆਪਣੀ ਮਿੱਲ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੱਚਿਆਂ ਵਿੱਚ ਘੱਟ ਰਹੇ ਨੈਤਿਕ ਗੁਣ
Next article*ਸੰਤੋਸ਼ ਕਟਾਰੀਆ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਸਹਿਯੋਗ ਦੇਣ ਲਈ ਵੋਟਰਾਂ ਦਾ ਕੀਤਾ ਧੰਨਵਾਦ*