ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਪੰਜਾਬੀ ਸਾਹਿਤ ਸਭਾ ਰਜਿ.ਬਰਨਾਲਾ ਵੱਲੋਂ ਡਾ.ਭੁਪਿੰਦਰ ਸਿੰਘ ਬੇਦੀ ਦੀ ਆਲੋਚਨਾ ਪੁਸਤਕ ” ਨਾਵਲ,ਮੇਰੀ ਨਜ਼ਰ ਵਿਚ ” ਦਾ ਲੋਕ ਅਰਪਣ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਮੈਂਬਰ ਭਾਰਤੀ ਸਾਹਿਤ ਅਕੈਡਮੀ ਅਤੇ ਬਹੁ ਵਿਧਾਵੀ ਲੇਖਿਕਾ ਡਾ. ਤਰਸਪਾਲ ਕੌਰ ਨੇ ਬਾਬਾ ਆਲਾ ਸਿੰਘ ਪਾਰਕ ਵਿਚ ਕੀਤਾ।ਇਸ ਮੌਕੇ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਬਹੁਤ ਸਮੇਂ ਬਾਦ ਇਕੋ ਸਿਨਫ ਬਾਰੇ ਆਲੋਚਨਾ ਦੀ ਪੁਸਤਕ ਆਈ ਹੈ।ਜਿਸ ਦਾ ਸਵਾਗਤ ਕਰਨਾ ਬਣਦਾ ਹੈ।ਪੰਜਾਬੀ ਆਲੋਚਨਾ ਦੇ ਨਵੇਂ ਮਾਪਦੰਡਾਂ ਦੇ ਅਧਾਰਿਤ ਨਿੱਠ ਕੇ ਕੰਮ ਕਰਨ ਦੀ ਜ਼ਰੂਰਤ ਹੈ।ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਪੁਸਤਕ ਵਿਚ ਪੰਦਰਾਂ ਆਰਟੀਕਲ ਵੱਖ ਵੱਖ ਨਾਵਲਕਾਰਾਂ ਦੇ ਸ਼ਾਮਿਲ ਕੀਤੇ ਹਨ।ਜਿੰਨਾ ਨੂੰ ਪੜ੍ਹ ਕੇ ਨਾਵਲ ਪੜ੍ਹਨ ਦੀ ਜਗਿਆਸਾ ਪੈਦਾ ਹੁੰਦੀ ਹੈ।ਡਾ.ਤਰਸਪਾਲ ਕੌਰ ਨੇ ਕਿਹਾ ਕਿ ਹਰ ਪੇਪਰ ਦੇ ਮੁੱਢ ਜਾਂ ਅਖੀਰ ਵਿਚ ਨਾਵਲ ਦੀਆਂ ਵਿਸ਼ੇਸ਼ਤਾਵਾਂ ਨੂੰ ਤਰਤੀਬਬੱਧ ਕੀਤਾ ਗਿਆ ਹੈ।ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਡਾ.ਬੇਦੀ ਦੀ ਪੁਸਤਕ ਕਾਫੀ ਸਮੇਂ ਬਾਦ ਆਈ ਹੈ ਜਿਸਨੇ ਖੜੋਤ ਨੂੰ ਤੋੜਿਆ ਹੈ। ਹੁਣ ਹੋਰ ਪੁਸਤਕਾਂ ਵੀ ਛਪ ਕੇ ਆਉਣਗੀਆਂ। ਸਾਹਿਤ ਅਕੈਡਮੀ ਜੇਤੂ ਸ਼ਾਇਰ ਤਰਸੇਮ ਨੇ ਕਿਹਾ ਕਿ ਡਾ.ਬੇਦੀ ਨੇ ਆਲੋਚਨਾ ਦੇ ਖੇਤਰ ਵਿਚ ਨਿਵੇਕਲੇ ਯਤਨ ਕੀਤੇ ਹਨ।ਪੰਜਾਬੀ ਆਲੋਚਨਾ ਵਿਚ ਡਾ ਹਰਭਜਨ ਸਿੰਘ ਵਾਂਗ ਕੰਮ ਕਰਨ ਚਾਹੀਦਾ ਹੈ।ਇਸ ਮੌਕੇ ਪੰਜਾਬੀ ਆਲੋਚਕ ਤੇ ਸ਼ਾਇਰ ਡਾ.ਰਾਮ ਪਾਲ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਡਾ.ਬੇਦੀ ਨੇ ਆਪਣੀ ਸਮਰੱਥਾ ਅਨੁਸਾਰ ਪੰਜਾਬੀ ਨਾਵਲ ਨੂੰ ਸਮਝਿਆ ਹੈ।ਨਵੇਂ ਆਲੋਚਕਾਂ ਇਹ ਕਿਤਾਬ ਨਵੀਂ ਜਾਣਕਾਰੀ ਦੇਵੇਗੀ। ਇਸ ਸਮਾਗਮ ਵਿਚ ਡਾ.ਸੰਪੂਰਨ ਸਿੰਘ ਟੱਲੇਵਾਲੀਆ, ਕਹਾਣੀਕਾਰ ਪਵਨ ਪਰਿੰਦਾ,ਖੋਜੀ ਵਿਦਵਾਨ ਮਹਿੰਦਰ ਸਿੰਘ ਰਾਹੀ,ਆਲੋਚਕ ਤੇਜਿੰਦਰ ਸਿੰਘ ਚੰਡਿਹੋਕ, ਨਾਵਲਕਾਰ ਦਰਸ਼ਨ ਸਿੰਘ ਗੁਰੂ,ਗ਼ਜ਼ਲਗੋ ਲਛਮਣ ਦਾਸ ਮੁਸਾਫਿਰ, ਸ਼ਾਇਰ ਪਾਲ ਸਿੰਘ ਲਹਿਰੀ,ਗੀਤਕਾਰ ਰਘਵੀਰ ਸਿੰਘ ਕੱਟੂ, ਹਾਕਮ ਸਿੰਘ ਰੂੜੇਕੇ,ਸੀਨੀਅਰ ਸਿਟੀਜਨ ਦੇ ਸੀ.ਮੀਤ ਪ੍ਰਧਾਨ ਅਮਰਜੀਤ ਸਿੰਘ ਭੁੱਲਰ ਅਤੇ ਮੰਚ ਸੰਚਾਲਕ ਮਾਲਵਿੰਦਰ ਸ਼ਾਇਰ ਸ਼ਾਮਿਲ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



