HOME ਕ੍ਵਿਨ ਹਿਊਜ਼ ਦੀ ਟਰੇਡ ਤੋਂ ਬਾਅਦ ਕੈਨਕਸ ਦੀ ਜਿੱਤ, ਬੂਈਅਮ ਦਾ ਫੈਸਲਾਕੁਨ...

ਕ੍ਵਿਨ ਹਿਊਜ਼ ਦੀ ਟਰੇਡ ਤੋਂ ਬਾਅਦ ਕੈਨਕਸ ਦੀ ਜਿੱਤ, ਬੂਈਅਮ ਦਾ ਫੈਸਲਾਕੁਨ ਗੋਲ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) ਕਪਤਾਨ ਕ੍ਵਿਨ ਹਿਊਜ਼ ਦੀ ਟਰੇਡ ਤੋਂ ਬਾਅਦ ਖੇਡੇ ਗਏ ਪਹਿਲੇ ਮੈਚ ਵਿੱਚ ਵੈਨਕੂਵਰ ਕੈਨਕਸ ਨੇ ਜਿੱਤ ਦਰਜ ਕਰਕੇ ਆਪਣੀ ਸਫ਼ਲਤਾ ਦੀ ਨਵੀਂ ਸ਼ੁਰੂਆਤ ਕੀਤੀ ਹੈ ਟੀਮ ਨੂੰ ਟਰੇਡ ਦੇ ਬਦਲੇ ਮਿਲੇ ਡਿਫੈਂਸਮੈਨ ਜ਼ੀਵ ਬੂਈਅਮ ਨੇ ਮੈਚ ਦਾ ਫੈਸਲਾਕੁਨ ਗੋਲ ਕਰਕੇ ਕੈਨਕਸ ਨੂੰ ਕਾਮਯਾਬੀ ਦਿਵਾਈ। ਮੁਕਾਬਲੇ ਦੌਰਾਨ ਗੋਲਕੀਪਰ ਥੈਚਰ ਡੈਮਕੋ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 26 ਵਿੱਚੋਂ 25 ਸ਼ਾਟ ਰੋਕ ਕੇ ਵਿਰੋਧੀ ਹਮਲਿਆਂ ਨੂੰ ਨਾਕਾਮ ਕੀਤਾ। ਡੈਮਕੋ ਦੀ ਮਜ਼ਬੂਤ ਗੋਲਕੀਪਿੰਗ ਨੇ ਟੀਮ ਦੀ ਜਿੱਤ ਵਿੱਚ ਸ਼ਲਾਘਯੋਗ ਰੋਲ ਅਦਾ ਕੀਤਾ । ਇਸ ਮੈਚ ਵਿੱਚ ਟਰੇਡ ਰਾਹੀਂ ਮਿਲੇ ਖਿਡਾਰੀ ਵੱਲੋਂ ਹੀ ਜੇਤੂ ਗੋਲ ਆਉਣਾ ਟੀਮ ਮੈਨੇਜਮੈਂਟ ਲਈ ਹੌਂਸਲਾ ਅਫ਼ਜ਼ਾਈ ਵਾਲਾ ਸੰਕੇਤ ਮੰਨਿਆ ਜਾ ਰਿਹਾ ਹੈ। ਜ਼ੀਵ ਬੂਈਅਮ ਨੇ ਇਸ ਮੁਕਾਬਲੇ ਵਿੱਚ ਇੱਕ ਗੋਲ ਅਤੇ ਇੱਕ ਅਸਿਸਟ ਕਰਕੇ ਆਪਣੀ ਉਪਯੋਗਤਾ ਸਾਬਤ ਕੀਤੀ, ਜਦਕਿ ਕੈਨਕਸ ਨੇ ਸੰਘਰਸ਼ਪੂਰਨ ਖੇਡ ਨਾਲ ਦਰਸ਼ਕਾਂ ਨੂੰ ਨਵੀਂ ਉਮੀਦ ਦਿੱਤੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 15/12/2025
Next article“ਬਹੁਜਨ ਸਮਾਜ ਪਾਰਟੀ ਪੰਜਾਬ ਦੇ ਕੇੰਦਰੀ ਪ੍ਰਭਾਰੀ MLA ਡਾਕਟਰ ਨਛੱਤਰ ਪਾਲ ਜੀ “