HOME ਇੰਪੈਕਟ ਏਜੰਸੀ ਪ੍ਰਾਈਵੇਟ ਲਿਮਿਟਿਡ ਵੱਲੋਂ ਹੰਬੜਾ ਰੋਡ ਵਿਖੇ ਚੇਤਕ ਇਲੈਕਟਰਿਕ ਵਹੀਕਲ ਸਕੂਟਰ...

ਇੰਪੈਕਟ ਏਜੰਸੀ ਪ੍ਰਾਈਵੇਟ ਲਿਮਿਟਿਡ ਵੱਲੋਂ ਹੰਬੜਾ ਰੋਡ ਵਿਖੇ ਚੇਤਕ ਇਲੈਕਟਰਿਕ ਵਹੀਕਲ ਸਕੂਟਰ ਸ਼ੋਰੂਮ ਦਾ ਉਦਘਾਟਨ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਕੀਤਾ ਗਿਆ

 ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)  ਲੁਧਿਆਣਾ ਨੂੰ ਪ੍ਰਦੂਸ਼ਣ ਮੁਕਤ ਦੇ ਮਕਸਦ ਨਾਲ ਹੰਬੜਾ ਰੋਡ, ਸਾਹਮਣੇ ਕਾਲੀ ਮਾਤਾ ਮੰਦਿਰ, ਸਥਿਤ ਇੰਪੈਕਟ ਏਜੰਸੀ ਪ੍ਰਾਈਵੇਟ ਲਿਮਿਟਿਡ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਇਲੈਕਟਰਿਕ ਵਹੀਕਲ ਸਕੂਟਰ ਦੇ ਪਹਿਲੇ ਸ਼ੋਰੂਮ ਦੀ ਸ਼ੁਰੂਆਤ ਵਿਧਾਇਕ ਰਜਿੰਦਰਪਾਲ ਕੌਰ ਛੀਨਾ  ਵੱਲੋਂ ਉਦਘਾਟਨ ਕਰਕੇ ਕੀਤੀ ਗਈ । ਉਹਨਾਂ  ਕਿਹਾ ਕਿ ਚੇਤਕ ਸਕੂਟਰ ਇੱਕ ਨਾਮੀ ਕੰਪਨੀ ਹੈ। ਇਸ ਕੰਪਨੀ ਵੱਲੋਂ ਗਰੀਨ ਐਨਰਜੀ ਅਤੇ ਲੁਧਿਆਣਾ ਨੂੰ ਪ੍ਰਦੂਸ਼ਣ ਰਹਿਤ ਦੇ ਮਕਸਦ ਨਾਲ ਇਲੈਕਟ੍ਰਿਕ ਵਹੀਕਲ ਸਕੂਟਰ ਦੀ ਸ਼ੁਰੂਆਤ ਕਰਨਾ ਇੱਕ ਸ਼ਲਾਘਾ ਯੋਗ ਕਦਮ ਹੈ । ਇਸ ਮੌਕੇ ਸ਼ੋਰੂਮ ਦੇ ਮੁਖੀ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਸਾਡਾ ਸ਼ੋਰੂਮ ਸ਼ਹਿਰ ਦਾ ਐਕਸਕਲੂਸਿਵ ਪਹਿਲਾ ਸ਼ੋਰੂਮ ਹੈ ਜਿੱਥੇ ਚੇਤਕ ਇਲੈਕਟਰਿਕ ਵਹੀਕਲ ਦੇ ਅਲੱਗ-ਅਲੱਗ ਮਾਡਲ ਉਪਲਬਧ ਹਨ । ਉਹਨਾਂ ਦੱਸਿਆ ਕਿ ਮਾਡਲ ਨੰਬਰ 3501 ਦੀ ਰੇਂਜ 153 ਕਿਲੋਮੀਟਰ ਅਤੇ ਟੋਪ ਸਪੀਡ 73 ਕਿਲੋਮੀਟਰ ਪ੍ਰਤੀ ਘੰਟਾ ਹੈ । ਇਸ ਵਿੱਚ ਚਾਰਜਰ ਦੀ ਸੁਵਿਧਾ ਓਨ ਬੋਰਡ ਹੈ । ਇਹ ਮਾਡਲ ਸਟੀਲ ਬਾਡੀ ਵਿੱਚ ਉਪਲਬਧ ਹੈ। ਇਹ ਤਿੰਨ ਘੰਟੇ ਵਿੱਚ ਚਾਰਜ ਹੋ ਜਾਂਦਾ ਹੈ । ਇਹ ਅਲੱਗ-ਅਲੱਗ ਰੰਗਾਂ ਵਿੱਚ ਉਪਲਬਧ ਹੈ । ਇਸ ਮੌਕੇ ਜਨਰਲ ਮੈਨੇਜਰ ਮਨੋਜ ਕੁਮਾਰ, ਉੱਤਮ ਕੁਮਾਰ, ਦਲੀਪ ਕੁਮਾਰ, ਦਨੇਸ਼ ,ਪਰਮਵੀਰ ਸਿੰਘ, ਮਨਜਿੰਦਰ ਸਿੰਘ, ਗੁਰਦੀਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਸਾਹਿਤ ਸਭਾ ਧੂਰੀ ਦੇ ਸਾਹਿਤਕਾਰਾਂ ਵੱਲੋਂ ਕਰਵਾਇਆ ” ਅੱਜ ਦੇ ਬੱਚੇ ਕੱਲ੍ਹ ਦੇ ਨੇਤਾ ” ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ
Next article“ਮਾਲੇਰਕੋਟਲਾ ਸੂਫ਼ੀ ਫੈਸਟੀਵਲ” ਮੁਅੱਤਲ-ਜਲਦ ਹੀ ਨਵੀਆਂ ਮਿਤੀਆਂ ਦਾ ਕੀਤਾ ਜਾਵੇਗਾ ਐਲਾਨ-ਏ.ਡੀ.ਸੀ.