ਬਸਪਾ ਦੇ ਵੱਖ ਵੱਖ ਅਹੁਦਿਆਂ ਤੇ ਦੇ ਚੁੱਕੇ ਹਨ ਵਧੀਆ ਸੇਵਾਵਾਂ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਪਿੰਡ ਚਾਹਲਾਂ ਦੇ ਵਸਨੀਕ ਅਤੇ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਤੇ ਸਮਾਜ ਸੇਵੀ ਡਾਕਟਰ ਰਾਜਿੰਦਰ ਲੱਕੀ ਜੋ ਕਿ ਬਸਪਾ ਦੇ ਕਾਫੀ ਲੰਬੇ ਸਮੇਂ ਇਮਾਨਦਾਰ ਤੇ ਭਰੋਸੇਮੰਦ ਬਸਪਾ ਆਗੂ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ | ਹੁਣ ਉਨ੍ਹਾਂ ਦੀ ਧਰਮਪਤਨੀ ਬੀਬੀ ਸਰਬਜੀਤ ਕੌਰ ਬਸਪਾ ਪਾਰਟੀ ਵਲੋਂ ਜਿਲ੍ਹਾਂ ਪ੍ਰੀਸ਼ਦ ਗੜੀ ਜੋਨ ਚੋਣ ਲੜਨ ਲਈ ਸੰਭਾਵੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉੱਤਰ ਸਕਦੇ ਹਨ ਅਤੇ ਬਲਾਕ ਸੰਮਤੀ ਚੋਣਾਂ ਲਈ ਤੇ ਡਾਕਟਰ ਰਾਜਿੰਦਰ ਲੱਕੀ ਬਲਾਕ ਸੰਮਤੀ ਕਾਠਗੜ੍ਹ ਜੋਨ ਤੋਂ ਸੰਭਾਵੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉੱਤਰ ਸਕਦੇ |ਇਹਨਾਂ ਦੋਹਾਂ ਸੰਭਾਵੀ ਉਮੀਦਵਾਰਾਂ ਨੇ ਆਮ ਵੋਟਰਾਂ ਨਾਲ ਮਿਲਣ ਦੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆ ਹਨ |ਇਹਨਾਂ ਦੋਹਾਂ ਉਮੀਦਵਾਰਾਂ ਨੇ ਗੱਲਬਾਤ ਕਰਦੀਆਂ ਦੱਸਿਆਂ ਕਿ ਇਹਨਾਂ ਦੋਨਾਂ ਜੋਨਾ ਤੋਂ ਜੇਕਰ ਸਾਨੂੰ ਪਾਰਟੀ ਵਲੋਂ ਪੱਕੇ ਤੌਰ ਤੇ ਸਾਨੂੰ ਉਮੀਦਵਾਰ ਐਲਾਨਿਆ ਜਾਂਦਾ ਹੈ ।ਤਾਂ ਅਸੀ ਹਰ ਹਾਲਤ ਵਿਚ ਦੋਵੇਂ ਸੀਟਾਂ ਜਿੱਤ ਕੇ ਬਸਪਾ ਪਾਰਟੀ ਦੀ ਝੋਲੀ ਵਿਚ ਪਾਵਾਂਗੇ।



