(ਸਮਾਜ ਵੀਕਲੀ) ਜਲੰਧਰ ਜ਼ਿਲ੍ਹੇ ਵਿਚ ਇੱਕ 13 ਸਾਲਾ ਬਿਨਾਂ ਬਾਪ ਦੀ ਬੱਚੀ ਆਪਣੀ ਸਹੇਲੀ ਦੇ ਘਰ ਆਪਣੀ ਸਹੇਲੀ ਨੂੰ ਮਿਲਣ ਗਈ ਅਤੇ ਸਹੇਲੀ ਦੇ ਬਾਪ ਨੇ ਇਸ ਅਮ੍ਰਿਤਧਾਰੀ ਬੰਦੇ ਨੇ ਪਹਿਲਾ ਉਸ ਬੱਚੀ ਦਾ ਰੇਪ ਕੀਤਾ ਫਿਰ ਸਰਾਬ ਦੇ ਨਸ਼ੇ ਵਿਚ 13 ਸਾਲਾ ਬੱਚੀ ਦੇ ਮੂੰਹ ਤੇ ਮੁੱਕੇ ਮਾਰ ਮਾਰ ਕੇ ਉਸ ਦੇ ਨੱਕ ਦੀ ਹੱਡੀ ਤੱਕ ਤੋੜੀ ਫਿਰ ਜਿਨ੍ਹਾਂ ਚਿਰ ਬੱਚੀ ਦੀ ਜਾਨ ਨਹੀਂ ਨਿਕਲੀ ਓਹਨਾ ਚਿਰ ਬਾਥਰੂਮ ਵਿਚ ਲਿਜਾਕੇ ਇਹ ਬੰਦਾ ਉਸ ਦਾ ਗਲਾ ਦਬਾਉਂਦਾ ਰਿਹਾ ਕੀ ਕਸੂਰ ਸੀ ਬੱਚੀ ਦਾ ਜਿਸ ਨੇ ਇਹਨਾਂ ਤਸੱਦਤ ਸਿਹਾ ਬੱਚੀ ਦੀ ਮਾਂ ਚੀਕ ਚੀਕ ਕੇ ਪ੍ਰਸ਼ਾਸਨ ਨੂੰ ਕਹਿੰਦੀ ਰਹੀ ਮੇਰੀ ਧੀ ਇਸ ਬੰਦੇ ਦੇ ਘਰ ਆਂ ਪਰ ਉਸ ਦੀ ਕਿਸੇ ਨੇ ਨਾ ਸੁਣੀ!
ਜਦੋਂ ਸਰਕਾਰਾਂ ਕੋਈ ਕਾਰਵਾਈ ਨਹੀਂ ਕਰਦੀਆਂ,
ਜਦੋਂ ਸਰਕਾਰਾਂ ਢਿਲ ਦਿੰਦੀਆਂ,
ਜਦੋਂ ਪ੍ਰਸ਼ਾਸਨ ਲਾਪਵਾਈ ਵਰਤਦਾ,
ਜਦੋਂ ਇਲਾਕੇ ਦੇ MLA ਅਤੇ MP ਲਾਪਰਵਾਈਆਂ ਵਰਤਣ ਲੱਗ ਜਾਨ,
ਜਦੋਂ ਥਾਣਿਆ ਵਿਚ ਅਫਸਰ ਤੇ ਸਿਪਾਹੀ ਨਹੀਂ ਹੁੰਦੇ,
ਜਦੋਂ ਪੁਲਿਸ ਦੀ ਜਵਾਬ ਤਲਬੀ ਨਹੀਂ ਹੁੰਦੀ,
ਤਾਂ ਸਮਾਜ ਦੇ ਵਿਚ ਇਹੋ ਜਹੀਆਂ ਕਰੂਤੀਆਂ ਪਣਪ ਦੀਆਂ ਹਨ ਤਾਂ ਇਹੋ ਜਹੇ ਗੰਦੇ ਬੰਦਿਆਂ ਨੂੰ ਸਹਿ ਮਿਲਦੀ ਆਂ ਅੱਜ ਸਰਕਾਰ ਇਥੇ ਅਸਥਾ -ਵਿਅਸਥ ਹੋਈ ਪਈ ਆਂ ਲੋਇਨ ਆਡਰ ਬਿਲਕੁਲ ਖਰਾਬ ਹੋ ਚੁੱਕਾ ਹੈਂ ਇੱਕ ਗਰੀਬ ਘਰ ਦੀ ਧੀ ਜਿਸ ਦੇ ਸਿਰ ਤੇ ਬਾਪ ਵੀ ਨਹੀਂ ਇੱਕ ਅਮ੍ਰਿਤਧਾਰੀ ਬੁੱੜੇ ਬੰਦੇ ਨੇ ਉਸ ਬੱਚੀ ਦੀ ਜਿੰਦਗੀ ਖਤਮ ਕਰਤੀ ਜਿਸ ਨੇ ਦੁਨੀਆਂ ਵੀ ਨਹੀਂ ਦੇਖੀ! ਇੱਕ ਗੱਲ ਹੋਰ ਅੱਜ ਤੋਂ ਕੋਈ ਮਹੀਨਾ ਪਹਿਲਾ ਹੁਸਿਆਰਪੁਰ ਵਿਚ ਇੱਕ 5 ਸਾਲ ਦੇ ਬੱਚੇ ਦਾ ਰੇਪ ਕਰਕੇ ਇੱਕ ਬਾਈਏ ਵਲੋਂ ਉਸ ਬੱਚੇ ਨੂੰ ਮਾਰ ਦਿਤਾ ਗਿਆ ਸੀ ਜੋ ਕੀ ਬਹੁਤ ਨੀਂਦਣ ਯੋਗ ਘਟਨਾ ਸੀ ਪਰ ਪੰਜਾਬ ਦੇ ਨਿਹੰਗ ਸਿੰਘਾਂ ਵਲੋਂ ਪੰਜਾਬ ਵਿੱਚੋ ਸਾਰੇ ਬਈਆਂ ਨੂੰ ਕੱਢਣ ਦੀ ਮੁਹਿੰਮ ਚਲਾ ਦਿਤੀ ਸੀ ਕਈਂ ਪਿੰਡਾਂ ਵਿਚ ਤਾਂ ਮਤੇ ਵੀ ਪਾ ਦਿਤੇ ਸੀ ਪਰ ਨੀਂਦਣ ਯੋਗ ਗੱਲ ਆਂ ਹੈਂ ਕੀ ਸੋਧਾ ਲਾਉਣ ਵਾਲਾ ਉਹ ਡਿਪਾਰਟ ਮੈਂਟ ਹੁਣ ਕਿਥੇ ਆਂ ਹੁਣ ਸੋਧਾ ਲਾਉਣ ਵਿਚ ਐਨੀ ਦੇਰੀ ਕਿਊ ਲੱਗ ਰਹੀ ਹੈਂ ਸੋਧਾ ਲਾਉਣ ਦੀ ਗੱਲ ਕਰਨੀ ਤਾਂ ਦੂਰ ਕਿਸੇ ਦਾ ਕੋਈ ਬਿਆਨ ਤੱਕ ਨਹੀਂ ਆਇਆ ਸ਼ਾਇਦ ਰੇਪ ਕਰਨ ਵਾਲਾ ਮ੍ਰਿਤਧਾਰੀ ਬੰਦਾ ਸੀ! ਰਿੰਕੂ ਦੀ ਗੱਲ ਕੌੜੀ ਜਰੂਰ ਆਂ ਪਰ ਸੋਧਾ ਡਿਪਾਰਟ ਮੈਂਟ ਦੇ ਚੁਬੂਗੀ ਜਰੂਰ!
ਰਿੰਕੂ ਕਲੇਰ
ਭੀਮ ਆਰਮੀ ਸੀਨੀਅਰ ਆਗੂ
ਜਲੰਧਰ ਪੰਜਾਬ!



