
ਸੰਦੀਪ ਸਿੰਘ ਬਖੋਪੀਰ (ਸਮਾਜ ਵੀਕਲੀ) :ਬਾਬਾ ਅਤਰ ਸਿੰਘ ਅਕੈਡਮੀ ਪਿੰਡ ਭੋਜੋਵਾਲ ਦੇ ਪ੍ਰਿੰਸੀਪਲ ਮੈਡਮ ਦਾਲੀਮਾ ਜੀ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਬੀਤੇ ਦਿਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਵੀਂ ਸ਼ਹੀਦੀ ਸ਼ਤਾਬਦੀ ਨੂੰ ਮਨਾਉਂਦਿਆਂ ਗੁਰਦੁਆਰਾ ਮਹਿਲ ਮੁਬਾਰਕ ਸੰਗਰੂਰ ਵਿਖੇ ਸੀਨੀਅਰ ਅਤੇ ਜੂਨੀਅਰ ਵਰਗ ਵਿੱਚ ਬੱਚਿਆਂ ਦੇ ਕਵਿਸ਼ਰੀ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ, ਦਸਤਾਰ ਮੁਕਾਬਲੇ ਵਿੱਚੋਂ ਸਕੂਲ ਦੇ ਵਿਦਿਆਰਥੀ ਹਰਮਨਜੀਤ ਸਿੰਘ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ, ਸਕੂਲ ਪਹੁੰਚਣ ਤੇ ਸਕੂਲ ਮੈਨੇਜਮੈਂਟ ਵੱਲੋਂ, ਹਰਮਨਜੀਤ ਸਿੰਘ ਅਤੇ ਸਕੂਲ ਦੀਆਂ ਕਵਿਸ਼ਰੀ ਟੀਮ ਦੀਆਂ ਵਿਦਿਆਰਥਨਾ ਅਤੇ ਗੱਤਕਾ ਅਤੇ ਦਸਤਾਰ ਕੋਚ ਕ੍ਰਿਸ਼ਨ ਸਿੰਘ ਕਾਕੜਾ, ਮੈਡਮ ਅਮਰਜੀਤ ਕੌਰ ਪੰਜਾਬੀ ਅਧਿਆਪਕ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਮੌਕੇ ਉੱਤੇ ਮੈਨੇਜਮੈਂਟ ਮੈਂਬਰ, ਬਾਬਾ ਹਾਕਮ ਸਿੰਘ ਜੀ, ਬਾਬਾ ਕਰਮਜੀਤ ਸਿੰਘ ਜੀ, ਮੈਡਮ ਗਗਨਦੀਪ ਕੌਰ ਜੀ, ਜਸਵੀਰ ਸਿੰਘ ਜੀ, ਅਤੇ ਡੀ.ਪੀ ਅਧਿਆਪਕ ਬੇਅੰਤ ਸਿੰਘ ਜੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।