HOME ਰਾਏਕੋਟ ਦਾ ਜੱਚਾ ਬੱਚਾ ਕੇਂਦਰ ਦੋ ਸਾਲ ਤੋ ਜਿਆਦਾ ਸਮਾਂ ਬੀਤ ਜਾਣ...

ਰਾਏਕੋਟ ਦਾ ਜੱਚਾ ਬੱਚਾ ਕੇਂਦਰ ਦੋ ਸਾਲ ਤੋ ਜਿਆਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਨਹੀਂ ਹੋਇਆ ਚਾਲੂ

4
ਫੋਟੋ : ਜੱਚਾ ਬੱਚਾ ਕੇਂਦਰ ਦੀ ਤਸਵੀਰ  ਫਾਇਲ : 27ਰਾਏਕੋਟ 01
ਜੱਚਾ ਬੱਚਾ ਕੇਂਦਰ ‘ਚ ਲੋੜੀਂਦੇ ਸਮਾਨ ਨੂੰ ਪੂਰਾ ਕੀਤਾ ਜਾ ਰਿਹਾ ਹੈ : ਸਿਵਲ ਸਰਜਨ 
ਸਿਹਤ ਮੰਤਰੀ ਨੇ ਨਹੀਂ ਚੁੱਕਿਆ ਫੋਨ
ਡਾ ਅਮਰ ਸਿੰਘ (ਐਮਪੀ)

ਰਾਏਕੋਟ,   (ਸਮਾਜ ਵੀਕਲੀ)  ( ਗੁਰਭਿੰਦਰ ਗੁਰੀ ) : ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਸਹੂਲਤਾਂ ਪ੍ਰਤੀ ਕਿਸ ਹੱਦ ਤੱਕ ਸੰਜ਼ੀਦਾ ਹੈ, ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ,  ਸਥਾਨਕ ਸਿਵਲ ਹਸਪਤਾਲ ਵਿੱਚ ਸਥਿੱਤ ਜੱਚਾ-ਬੱਚਾ ਹਸਪਤਾਲ ਨੂੰ ਦੋ ਸਾਲ ਤੋਂ ਜਿਆਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਚਾਲੂ ਨਹੀਂ ਹੋ ਸਕਿਆ। ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੀਆਂ ਸਿਹਤ ਸਹੂਲਤਾਂ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਦੇ ਆਖ਼ਰੀ ਸਮੇਂ ਸਮੇਂ ਦੌਰਾਨ ਜਨਵਰੀ 2022 ’ਚ 30 ਬਿਸਤਰਿਆਂ ਵਾਲੇ ਇਸ ਜੱਚਾ ਬੱਚਾ ਕੇਂਦਰ ਦੀ ਉਸਾਰੀ ਦਾ ਨੀਂਹ ਪੱਥਰ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਵਲੋਂ ਰੱਖਿਆ ਗਿਆ ਸੀ, ਲਗਪਗ ਡੇਢ ਸਾਲ ਦੇ ਸਮੇਂ ’ਚ ਇਸ ਜੱਚਾ-ਬੱਚਾ ਕੇਂਦਰ ਦੀ ਇਮਰਾਤ ਦੀ ਉਸਾਰੀ ਲਗਪਗ ਪੂਰੀ ਹੋ ਚੁੱਕੀ ਸੀ ਅਤੇ ਇਹ ਹਸਪਤਾਲ ਆਮ ਲੋਕਾਂ ਨੂੰ ਸੇਵਾਵਾਂ ਦੇਣ ਲਈ ਲਗਪਗ ਤਿਆਰ ਹੀ ਮੰਨਿਆ ਜਾ ਰਿਹਾ ਸੀ, ਜਿਸ ਦੀ ਪੁਸ਼ਟੀ ਮੌਜ਼ੂਦਾ ਸਿਹਤ ਮੰਤਰੀ ਬਲਬੀਰ ਸਿੰਘ ਦੇ ਉਸ ਬਿਆਨ ਤੋਂ ਵੀ ਹੁੰਦੀ ਹੈ, ਜਦੋਂ ਉਹ ਦੋ ਸਾਲ ਪਹਿਲਾਂ ਜੂਨ ਮਹੀਨੇ ਦੌਰਾਨ ਇਸ ਜੱਚਾ-ਬੱਚਾ ਕੇਂਦਰ ਦਾ ਮੁਆਇਨਾ ਕਰਨ ਲਈ ਰਾਏਕੋਟ ਪੁੱਜੇ ਸਨ, ਉਸ ਮੌਕੇ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਇਹ ਹਸਪਤਾਲ ਕੁਝ ਦਿਨਾਂ ਦੇ ਅੰਦਰ ਹੀ ਆਮ ਲੋਕਾਂ ਨੂੰ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਵੇਗਾ, ਕਿਉਂਕਿ ਇਸ ਜੱਚਾ ਬੱਚਾ ਕੇਂਦਰ ਲਈ ਸਟਾਫ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਲੋੜੀਂਦੇ ਮੈਡੀਕਲ ਉਪਕਰਨ ਵੀ ਛੇਤੀ ਹੀ ਹਸਪਤਾਲ ਵਿੱਚ ਪਹੁੰਚਾ ਦਿੱਤੇ ਜਾਣਗੇ। ਪ੍ਰੰਤੂ ਅੱਜ ਮੰਤਰੀ ਜੀ ਦੀ ਫੇਰੀ ਅਤੇ ਦਾਅਵਿਆਂ ਦੇ ਡੇਢ ਸਾਲ ਬੀਤਣ ਦੇ ਬਾਅਦ ਵੀ ਹੁਣ ਤੱਕ ਇਹ ਹਸਪਤਾਲ ਆਮ ਲੋਕਾਂ ਲਈ ਖੋਲਿਆ ਨਹੀ ਜਾ ਸਕਿਆ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਸਪਤਾਲ ਵਿੱਚ ਏ.ਸੀ ਅਤੇ ਲਿਫ਼ਟ, ਫਰਨੀਚਰ ਅਤੇ ਹੋਰ ਲੋੜੀਂਦੇ ਸਮਾਨ ਵੀ ਨਹੀਂ ਆਇਆ। ਜਿਸ ਕਾਰਨ ਹਸਪਤਾਲ ਦਾ ਅੱਜ ਤੱਕ ਉਦਘਾਟਨ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਇੱਕ ਮੋਰਚਰੀ ਵੀ ਬਣ ਕੇ ਤਿਆਰ ਹੋਈ ਨੂੰ ਵੀ ਦੋ ਸਾਲ ਤੋਂ ਜਿਆਦਾ ਸਮਾਂ ਬੀਤ ਗਿਆ ਹੈ, ਵੀ ਚਾਲੂ ਨਹੀਂ ਹੋ ਸਕੀ।  ਸਿਹਤ ਮੰਤਰੀ ਨੇ ਨਹੀਂ ਚੁੱਕਿਆ ਫੋਨ ਇਸ ਸਬੰਧ ’ਚ ਸਿਹਤ ਮੰਤਰੀ ਬਲਬੀਰ ਸਿੰਘ ਦਾ ਪੱਖ ਲੈਣ ਲਈ ਫੋਨ ਤੇ ਸੰਪਰਕ ਕਰਨਾ ਚਾਹਿਆ ਤਾਂ ਕਈ ਵਾਰ ਰਿੰਗ ਹੋਣ ਦੇ ਬਾਵਜੂਦ ਉਨ੍ਹਾਂ ਵਲੋਂ ਫੋਨ ਨਹੀ ਚੁੱਕਿਆ ਗਿਆ। ਜੱਚਾ ਬੱਚਾ ਕੇਂਦਰ ਦਸੰਬਰ ਤੱਕ ਚਾਲੂ ਹੋਣ ਦੀ ਉਮੀਦ : ਐਸਐਮਓ ਰਾਏਕੋਟ  ਇਸ ਬਾਰੇ ਜਦੋਂ ਸਥਾਨਕ ਐਸ.ਐਮ.ਓ ਡਾ. ਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜੱਚਾ-ਬੱਚਾ ਕੇਂਦਰ ਦੀ ਇਮਰਾਤ ਪੂਰੀ ਤਰਾਂ ਬਣ ਕੇ ਤਿਆਰ ਹੈ, ਹਸਪਤਾਲ ਵਿੱਚ ਏਸੀ, ਲਿਫ਼ਟਾਂ, ਲੋੜੀਂਦੇ ਸਮਾਨ ਆਦਿ ਬਾਰੇ ਸਰਕਾਰ ਨੂੰ ਲਿਖ ਕੇ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸੇ ਸਾਲ ਦਸੰਬਰ ਤੱਕ ਜੱਚਾ ਬੱਚਾ ਕੇਂਦਰ ਸ਼ੁਰੂ ਕੀਤਾ ਜਾ ਸਕਦਾ ਹੈ। ਜੱਚਾ ਬੱਚਾ ਕੇਂਦਰ ‘ਚ ਲੋੜੀਂਦੇ ਸਮਾਨ ਨੂੰ ਪੂਰਾ ਕੀਤਾ ਜਾ ਰਿਹਾ ਹੈ : ਸਿਵਲ ਸਰਜਨ  ਜਦੋਂ ਇਸ ਸਬੰਧੀ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਲ੍ਹਾ ਲੁਧਿਆਣਾ ਵਿੱਚ ਦੋ ਕੇਂਦਰ ਇੱਕ ਰਾਏਕੋਟ ਅਤੇ ਦੂਜਾ ਦੋਰਾਹਾ ਹਨ,  ਜਿਨ੍ਹਾਂ ਵਿੱਚ ਸਟਾਫ ਤੈਨਾਤ ਕਰਨ ਸਮੇਤ ਕੁੱਝ ਘਾਟਾਂ ਹਨ, ਜਿਨ੍ਹਾਂ ਨੂੰ ਜਲਦੀ ਪੂਰਾ ਕਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਰਾਏਕੋਟ ਜੱਚਾ ਬੱਚਾ ਕੇਂਦਰ ਦਸੰਬਰ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ। ਆਪ ਸੱਤਾ ‘ਚ ਆਉਂਦਿਆ ਹੀ ਸਾਰੇ ਵਾਅਦੇ ਭੁੱਲੀ : ਐਮਪੀ ਡਾ. ਅਮਰ ਸਿੰਘ ਜੱਚਾ ਬੱਚਾ ਦੇ ਚਾਲੂ ਨਾ ਹੋਣ ਬਾਰੇ ਜਦੋਂ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਪਾਰਲੀਮੈਂਟ ਮੈਂਬਰ  ਡਾ ਅਮਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਭੋਲੇ-ਭਾਲੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਅਤੇ ਸੱਤਾ ਵਿੱਚ ਆਉਂਦਿਆਂ ਹੀ ਸਾਰੇ ਵਾਅਦੇ ਭੁੱਲ ਗਏ। ਰਾਏਕੋਟ ਦਾ ਜੱਚਾ-ਬੱਚਾ ਕੇਂਦਰ ਇਸ ਦੀ ਇਕ ਮਿਸਾਲ  ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਉਨ੍ਹਾਂ ਵੱਲੋ ਰਾਏਕੋਟ ਹਲਕੇ ਵਿੱਚ ਵੱਡੇ ਪ੍ਰੋਜੈਕਟ ਲਿਆਂਦੇ ਗਏ ਪ੍ਰੰਤੂ ਮੌਜੂਦਾ ਪੰਜਾਬ ਸਰਕਾਰ ਵੱਲੋ ਲਿਆਂਦੇ ਗਏ ਪ੍ਰੋਜੈਕਟਾਂ ਨੂੰ ਪ੍ਰਫੁੱਲਿਤ ਕਰਨ ਦੀ ਬਜਾਏ ਅਣਗੌਲਿਆ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਸੂਬੇ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਂਪੀ ਤਾਂ ਉਹ ਅਧੂਰੇ ਸਾਰੇ ਕਾਰਜਾਂ ਨੂੰ ਪੂਰਾ ਕਰਵਾਉਣਗੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਾਤਲ ਬਲਾਤਕਾਰੀਆ
Next articleਸੀ ਪੀ ਆਈ ਦੀ ਤਹਿਸੀਲ ਪੱਧਰੀ ਕਾਨਫਰੰਸ ਨਕੋਦਰ ਵਿਖੇ ਹੋਈ, 15 ਮੈਂਬਰੀ ਤਹਿਸੀਲ ਕਮੇਟੀ ਦੀ ਹੋਈ ਚੌਣ , ਕਾਮਰੇਡ ਅਰੋੜਾ ਸਕੱਤਰ ਚੁਣੇ