(ਸਮਾਜ ਵੀਕਲੀ)
ਧਾਰ ਕੇ ਤੂੰ ਮਨ ਵਿੱਚ ਬਦਨੀਤੀ ,
ਜਿਸ ਤਰ੍ਹਾਂ ਨਾਲ਼ ਗੁਆਂਢੀਆਂ ਕੀਤੀ ,
ਤੇਰਾ ਦਿਲ ਖ਼ੂਨ ਦੇ ਅੱਥਰੂ ਚੋਵੇ , ਤੈਨੂੰ ਤਾਂ ਪਤਾ ਲੱਗੇ ।
ਜੇ ਤੇਰੀ ਧੀ ਜਾਂ ਭੈਣ ਨਾਲ਼ ਹੋਵੇ , ਤੈਨੂੰ ਤਾਂ ਪਤਾ ਲੱਗੇ ।
ਤੈਨੂੰ ਕਿਉਂ ਸ਼ਰਮ ਰੱਤਾ ਨਾ ਆਈ ।
ਤੂੰ ਧੀ ਦੇ ਹਾਣਦੀ ਕੁੜੀ ਗੁਆਈ ।
ਤੇਰਾ ਦਿਲ ਨੈਣਾਂ ਤੋਂ ਵੱਧ ਰੋਵੇ , ਤੈਨੂੰ ਤਾਂ ਪਤਾ ਲੱਗੇ ।
ਤੈਨੂੰ ਤਾਂ ਕਿਤੇ ਨਾ ਮਿਲਣੀ ਢੋਈ ।
ਜਿਵੇਂ ਤੈਂ ਕੱਚੀ ਕਲੀ ਲਕੋਈ ।
ਦੂਰ ਤੇਰੇ ਦਿਲ ਦਾ ਟੁਕੜਾ ਹੋਵੇ , ਤੈਨੂੰ ਤਾਂ ਪਤਾ ਲੱਗੇ ।
ਤੂੰ ਕੇਹੀ ਮਾਨਸਿਕਤਾ ਦਾ ਮਾਲਕ ।
ਹੁਣ ਤੇਰੀ ਹੋਊ ਕਿਹੋ ‘ਜੀ ਹਾਲਤ ।
ਦੁੱਖ ਤੇਰੇ ਦਿਲੋ ਦਿਮਾਗ਼ ਨੂੰ ਛੋਹਵੇ , ਤੈਨੂੰ ਤਾਂ ਪਤਾ ਲੱਗੇ ।
ਜੇ ਤੇਰਾ ਬਣੇਂ ਵਕੀਲ ਨਾ ਕੋਈ ।
ਜੇ ਤੈਨੂੰ ਸਜ਼ਾ ਫਾਹੇ ਦੀ ਹੋਈ ।
ਜੇ ਤੇਰੇ ਨਾਲ਼ ਨਾ ਕੋਈ ਖਲੋਵੇ , ਤੈਨੂੰ ਤਾਂ ਪਤਾ ਲੱਗੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜ਼ਿਲ੍ਹਾ ਸੰਗਰੂਰ ।
9914836037



