HOME ਸੀ ਪੀ ਆਈ ਦੀ ਤਹਿਸੀਲ ਪੱਧਰੀ ਕਾਨਫਰੰਸ ਨਕੋਦਰ ਵਿਖੇ ਹੋਈ, 15 ਮੈਂਬਰੀ...

ਸੀ ਪੀ ਆਈ ਦੀ ਤਹਿਸੀਲ ਪੱਧਰੀ ਕਾਨਫਰੰਸ ਨਕੋਦਰ ਵਿਖੇ ਹੋਈ, 15 ਮੈਂਬਰੀ ਤਹਿਸੀਲ ਕਮੇਟੀ ਦੀ ਹੋਈ ਚੌਣ , ਕਾਮਰੇਡ ਅਰੋੜਾ ਸਕੱਤਰ ਚੁਣੇ

1

ਮਹਿਤਪੁਰ  (ਸਮਾਜ ਵੀਕਲੀ)  ( ਹਰਜਿੰਦਰ ਸਿੰਘ ਚੰਦੀ )– ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਤਹਿਸੀਲ ਨਕੋਦਰ ਦੀ ਕਾਨਫਰੰਸ ਤਿੰਨ ਮੈਂਬਰੀ ਪ੍ਧਾਨਗੀ ਮੰਡਲ ਗੁਰਦੇਵ ਕੁਮਾਰ ਕਾਲੜਾ, ਨਰਿੰਦਰ ਸਿੰਘ ਤੇ ਭਜਨ ਸਿੰਘ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ। ਜਿੱਥੇ ਪਾਰਟੀ ਦਾ ਝੰਡਾ ਲਹਿਰਾ ਕੇ ਤੇ ਵਿਛੜੇ ਸਾਥੀਆਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ।ਕਾਨਫਰੰਸ ਦਾ ਉਦਘਾਟਨ ਕਰਦਿਆਂ ਸੀਪੀਆਈ ਜਲੰਧਰ ਦੇ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਤੇ ਚੋਣ ਅਬਜਰਬਰ ਗਿਆਨ ਸੈਦਪੁਰਾ ਨੇ ਕਿਹਾ ਕਾਰਪੋਰੇਟ ਘਰਾਣੇ ਦੇਸ਼ ਸਾਰੇ ਆਰਥਿਕ ਵਸੀਲਿਆਂ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਮੋਦੀ ਸਰਕਾਰ ਵੱਲੋਂ ਪਿਛਲੀ 21 ਤਰੀਕ ਨੂੰ ਨੋਟੀਫਿਕੇਸ਼ਨ ਕਰਕੇ ਮਜਦੂਰਾਂ ਨੂੰ ਬੰਧੂਆ ਮਜਦੂਰ ਬਣਾ ਕੇ ਰੱਖ ਦਿੱਤਾ ਹੈ। ਇਸ ਸਮੇਂ ਪਿਛਲੇ ਕੰਮਾਂ ਦੀ ਰਿਪੋਰਟ ਕਾਮਰੇਡ ਸੰਦੀਪ ਅਰੋੜਾ ਨੇ ਪੇਸ਼ ਕੀਤੀ। ਜਿਸਨੂੰ ਹਾਊਸ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਮੌਕੇ 15 ਮੈਬਰੀ ਤਹਿਸੀਲ ਕਮੇਟੀ ਚੁਣੀ ਗਈ। ਜਿਸ ਦਾ ਸਰਬਸੰਮਤੀ ਨਾਲ ਸਕੱਤਰ ਕਾਮਰੇਡ ਸੰਦੀਪ ਅਰੋੜਾ ਸਹਾਇਕ ਸਕੱਤਰ ਮਨਦੀਪ ਸਿੱਧੂ ਤੇ ਸਕੰਦਰ ਸੰਧੂ ਤੇ ਖਜਾਨਚੀ ਦਿਲਬਾਗ ਸਿੰਘ ਚੰਦੀ ਨੂੰ ਚੁਣਿਆ ਗਿਆ ਅਤੇ ਸਤਨਾਮ ਸਿੰਘ ਬਿੱਲੇ, ਬਲਵਿੰਦਰ ਸਿੰਘ ਬਾਂਗੀਵਾਲ,ਵਿਕਾਸ ਕੱਕੜ, ਹਰਜਿੰਦਰ ਸਿੰਘ ਆਦਰਾਮਾਨ, ਵਿਨੈ ਔਲਖ, ਅਜੇ ਮੁਹੇਮ, ਮੰਗਾ ਇਸਮੈਲਪੁਰ, ਰਾਜਾ ਸ਼ਾਹਪੁਰ, ਨਵਦੀਪ ਤੇਜ਼ੀ, ਭਜਨ ਸਿੰਘ,ਪਰਮਜੀਤ ਸਿੰਘ ਉੱਗੀ ਆਦਿ ਮੈਬਰ ਚੁਣੇ ਗਏ।ਇਸ ਮੌਕੇ ਚੁਣੇ ਗਏ ਸਕੱਤਰ ਕਾਮਰੇਡ ਸੰਦੀਪ ਅਰੋੜਾ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਤੁਸੀਂ ਮੈਨੂੰ ਜਿਮੇਵਾਰੀ ਸੋਂਪੀ ਹੈ। ਉਸਨੂੰ ਮੈ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਸੁਨੀਲ ਕੁਮਾਰ ਤੇ ਰਜਿੰਦਰ ਹੈਪੀ ਸ਼ਾਹਕੋਟ ਵੀ ਮੋਜੂਦ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਾਏਕੋਟ ਦਾ ਜੱਚਾ ਬੱਚਾ ਕੇਂਦਰ ਦੋ ਸਾਲ ਤੋ ਜਿਆਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਨਹੀਂ ਹੋਇਆ ਚਾਲੂ
Next articleਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਸੂਬਾਈ ਕਾਨਫਰੰਸ ਅਤੇ ਇਜਲਾਸ ਬਰਨਾਲਾ ਵਿਖੇ 29 ਨਵੰਬਰ ਨੂੰ