HOME ਭਾਈ ਰਾਮ ਕਿਸ਼ਨ ਸਕੂਲ ਵਿਖੇ ਕਰਵਾਈ ਗਈ ਸਲਾਨਾ ਸਪੋਰਟਸ ਮੀਟ

ਭਾਈ ਰਾਮ ਕਿਸ਼ਨ ਸਕੂਲ ਵਿਖੇ ਕਰਵਾਈ ਗਈ ਸਲਾਨਾ ਸਪੋਰਟਸ ਮੀਟ

4

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਸਲਾਨਾ ਸਪੋਰਟਸ ਮੀਟ ਕਰਵਾਈ ਗਈ। ਜਿਸ ਦੀ ਸ਼ੁਰੂਆਤ ਸ਼ਬਦ ਗਾਇਨ ਦੁਆਰਾ ਕੀਤੀ ਗਈ। ਉਸ ਤੋਂ ਬਾਅਦ ਸਕੂਲ ਦੇ ਚਾਰ ਹਾਊਸ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਹਾਊਸ ਦੀ ਪਰੇਡ ਕਰਵਾਈ ਗਈ। ਜਿਸ ਵਿੱਚ ਸਕੂਲ ਬੈਂਡ ਨਾਲ ਬੱਚਿਆਂ ਨੇ ਪਰੇਡ ਕੀਤੀ ਅਤੇ ਸਕੂਲ ਦੇ ਪ੍ਰਧਾਨ ਮਹੰਤ ਚਮਕੌਰ ਸਿੰਘ ਜੀ ‘ਸੇਵਾਪੰਥੀ’ , ਪ੍ਰਿੰਸੀਪਲ ਹਿੰਮਤ ਕੌਰ ਅਤੇ ਡਾਇਰੈਕਟਰ ਰਮਣੀਕ ਸਿੰਘ ਘੁੰਮਣ ਨੂੰ ਸਲਾਮੀ ਦਿੱਤੀ। ਉਸ ਤੋਂ ਬਾਅਦ ਜੂਨੀਅਰ ਵਿੰਗ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਉਸ ਤੋਂ ਬਾਅਦ ਰੀਲੇਅ, ਰੱਸਾ ਕੱਸੀ, ਕੁਸ਼ਤੀ, ਕਬੱਡੀ ਸਮੂਹ ਲਾਈਨ ਰੇਸ ਸੈਕਰੇਸ ਆਦਿ ਖੇਡਾਂ ਕਰਵਾਈਆਂ ਗਈਆਂ। ਅੰਤ ਵਿੱਚ ਵਿਜੇਤਾ ਵਿਦਿਆਰਥੀਆਂ ਨੂੰ ਮੈਡਲ ਵੰਡੇ ਗਏ। ਇਸ ਮੌਕੇ ਉੱਤੇ ਸਕੂਲ ਦੇ ਪ੍ਰਧਾਨ ਮਹੰਤ ਚਮਕੌਰ ਸਿੰਘ ‘ਸੇਵਾਪੰਥੀ’ ਨੇ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ, ਇਸ ਨਾਲ ਵਿਦਿਆਰਥੀ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦੇ ਹਨ। ਇਹਨਾਂ ਬੱਚਿਆਂ ਨੇ ਹੀ ਆਉਣ ਵਾਲੇ ਭਵਿੱਖ ਵਿੱਚ ਦੇਸ਼ ਦਾ ਨਾਮ ਉੱਚਾ ਕਰਨਾ ਹੈ। ਅੰਤ ਵਿੱਚ ਡਾਇਰੈਕਟਰ ਰਮਣੀਕ ਸਿੰਘ ਘੁੰਮਣ ਨੇ ਸਟਾਫ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ਤੇ ਬੀ.ਐਡ. ਦੇ ਵਿਦਿਆਰਥੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੰਪੰਨ
Next article“ਪੁਸਤਕ ਦਾਨ-ਮਹਾਂਦਾਨ” ਮੁਹਿੰਮ ਤਹਿਤ ਵੰਡੀਆਂ ਗਈਆਂ ਕਿਤਾਬਾਂ