ਕਪੂਰਥਲਾ (ਸਮਾਜ ਵੀਕਲੀ) (ਕੌੜਾ )– ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਮੁਹਿੰਮ “ਪੁਸਤਕ ਦਾਨ-ਮਹਾਂਦਾਨ” ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸਾਹਿਤਕਾਰਾਂ ਅਤੇ ਹੋਰ ਉੱਘੀਆਂ ਸ਼ਖਸ਼ੀਅਤਾਂ ਵੱਲੋਂ ਪੁਸਤਕਾਂ ਭੇਂਟ ਕਰਦੇ ਹੋਏ ਯੋਗਦਾਨ ਪਾਇਆ ਗਿਆ। ਮਿਤੀ 24-11-2025 ਨੂੰ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ, ਕਪੂਰਥਲਾ ਵਿਖੇ ਪੁਸਤਕ ਭੇਂਟ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਮੌਕੇ ਜ਼ਿਲ੍ਹੇ ਦੀਆਂ ਲਗਭਗ 10 ਪੇਂਡੂ ਲਾਈਬ੍ਰੇਰੀਆਂ, ਲੱਗਭਗ 25 ਪ੍ਰਾਇਮਰੀ ਸਕੂਲਾਂ ਨੂੰ ਅਤੇ ਸ਼ਹਿਰ ਦੇ ਸਕੂਲ ਇਸ ਸਮਾਗਮ ਵਿੱਚ ਸ਼ਾਮਲ ਹੋਏ ਸਨ, ਸ਼ਾਮਲ ਹੋਏ ਸਾਰੇ ਸਕੂਲਾਂ ਅਤੇ ਲਾਇਬ੍ਰੇਰੀਆਂ ਨੂੰ ਪੁਸਤਕਾਂ ਦੇ ਸੈੱਟ ਭੇਂਟ ਕੀਤੇ ਗਏ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਦੇ ਕਰਮਚਾਰੀਆਂ ਮਨੀਸ਼ ਕੁਮਾਰ ਅਤੇ ਸਲਮਾਨ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ, ਸ਼ਹਿਰ ਵਾਸੀਆਂ ਨੇ ਇਸ ਪ੍ਰਦਰਸ਼ਨੀ ਵਿੱਚ ਭਾਗ ਲਿਆ ਅਤੇ ਭਾਸ਼ਾ ਵਿਭਾਗ ਦੀਆਂ ਪੁਸਤਕਾਂ ਵੀ ਖਰੀਦੀਆਂ।ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੀਮਤੀ ਪ੍ਰੋਮਿਲਾ ਅਰੋੜਾ, ਸੁਰਿੰਦਰ ਸਿੰਘ ਸੁੰਨੜ, ਡਾਕਟਰ ਹਰਭਜਨ ਸਿੰਘ, ਸ੍ਰੀ ਕੰਵਰ ਇਕਬਾਲ ਸਿੰਘ, ਸ਼੍ਰੀਮਤੀ ਸਕਿੰਦਰ ਕੌਰ (ਪ੍ਰਿੰਸੀਪਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ) ਸ਼੍ਰੀਮਤੀ ਮੁਨੱਜ਼ਾ ਇਰਸ਼ਾਦ, ਸ਼੍ਰੀ ਸ਼ਹਿਬਾਜ਼ ਖਾਨ ਵੱਲੋਂ ਸਮਾਗਮ ਮੌਕੇ ਸ਼ਿਰਕਤ ਕਰਦੇ ਹੋਏ ਪੁਸਤਕਾਂ ਭੇਂਟ ਕੀਤੀਆਂ। ਕਿਤਾਬ ਮੰਚ ਕਪੂਰਥਲਾ ਦੇ ਸੰਚਾਲਕ ਡਾ ਹਰਭਜਨ ਸਿੰਘ, ਜਨਰਲ ਸਕੱਤਰ ਸਵਰਾਜ ਕੌਰ, ਸਕੱਤਰ ਸੁਖਜੀਤ ਕੌਰ ਵੱਲੋਂ ਇਸ ਮੁਹਿੰਮ ਵਿੱਚ ਵੱਡਮੁੱਲਾ ਸਹਿਯੋਗ ਦਿੱਤਾ ਗਿਆ ਅਤੇ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਸਮਾਗਮ ਵਿੱਚ ਆਏ ਹੋਏ ਹਰੇਕ ਨਾਗਰਿਕ/ਵਿਦਿਆਰਥੀ/ਪਾਠਕ ਨੂੰ ਘੱਟੋ ਘੱਟ ਇੱਕ ਕਿਤਾਬ ਜਰੂਰ ਭੇਂਟ ਵਜੋਂ ਦਿੱਤੀ ਜਾ ਸਕੇ। ਇਸ ਮੌਕੇ ਐਮ.ਡੀ.ਐਸ.ਡੀ ਸੀਨੀਅਰ ਸਕੈਂਡਰੀ ਸਕੂਲ ਕਪੂਰਥਲਾ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਕੇਸ਼ ਮਹਾਜਨ ਵੱਲੋਂ ਆਪਣੇ ਸਟਾਫ਼ ਮੈਂਬਰਾਂ ਨਾਲ ਸ਼ਿਰਕਤ ਕੀਤੀ ਅਤੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰਦਰਸ਼ਨੀ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਲਾਇਬਰੇਰੀ ਦੇ ਸਟਾਫ਼ ਸ਼੍ਰੀਮਤੀ ਸਵਰਾਜ ਕੌਰ ਵੱਲੋਂ ਇਸ ਸਮਾਗਮ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਦੌਰਾਨ ਸ੍ਰੀ ਜਸਬੀਰ ਸਿੰਘ, ਸ੍ਰੀ ਸਰਬਜੀਤ ਸਿੰਘ, ਹਰਜਿੰਦਰ ਸਿੰਘ, ਗੁਰਮੁਖ ਸਿੰਘ, ਅਜੀਤ ਸਿੰਘ, ਗੁਰਮੇਜ ਸਿੰਘ, ਜੋਤੀ ਸ਼ਰਮਾ, ਪੰਕਜ ਧੀਰ, ਹਰਮਿੰਦਰ ਸਿੰਘ, ਮਨਦੀਪ ਕੌਰ, ਰੇਖਾ, ਹਰਪ੍ਰੀਤ ਸਿੰਘ, ਅਰਜੀਤ ਸਿੰਘ, ਅਸ਼ਵਨੀ ਗਰੋਵਰ, ਅਮਿਤ ਸ਼ਰਮਾ, ਬਲਜਿੰਦਰ ਸਿੰਘ ਅਤੇ ਸੁਖਜੀਤ ਕੌਰ ਸ਼ਾਮਲ ਸਨ।
HOME “ਪੁਸਤਕ ਦਾਨ-ਮਹਾਂਦਾਨ” ਮੁਹਿੰਮ ਤਹਿਤ ਵੰਡੀਆਂ ਗਈਆਂ ਕਿਤਾਬਾਂ



