
(ਸਮਾਜ ਵੀਕਲੀ) ਜਦੋਂ ਸਰਦੀਆਂ ਦੀ ਠੰਡੀ ਹਵਾ ਸਰੀਰ ਨੂੰ ਕਸਦੀ ਹੈ, ਤਦੋਂ ਸਾਡੇ ਰੁਟੀਨ ਵਿੱਚ ਇੱਕ ਛੋਟਾ ਜਿਹਾ ਬਦਲਾਅ ਗਰਮ ਪਾਣੀ ਪੀਣਾ ਸਿਹਤ ਲਈ ਵੱਡੇ ਫ਼ਾਇਦੇ ਲੈ ਆ ਸਕਦਾ ਹੈ। ਆਯੁਰਵੇਦ ਅਤੇ ਆਧੁਨਿਕ ਵਿਗਿਆਨ ਦੋਵੇਂ ਹੀ ਇਸ ਗੱਲ ਨੂੰ ਮੰਨਦੇ ਹਨ ਕਿ ਗਰਮ ਪਾਣੀ ਸਰਦੀਆਂ ਵਿੱਚ ਸਰੀਰ ਦੇ ਤਾਪਮਾਨ ਅਤੇ ਪ੍ਰਣਾਲੀਆਂ ਦੀ ਕਾਰਗੁਜ਼ਾਰੀ ਨੂੰ ਸੰਤੁਲਿਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
1. ਰੋਗ-ਰੋਧਕ ਤਾਕਤ ਮਜ਼ਬੂਤ ਕਰਦਾ ਹੈ
ਸਰਦੀਆਂ ਵਿੱਚ ਸਰੀਰ ਦੀ ਇਮਿਉਨਿਟੀ ਕਮਜ਼ੋਰ ਹੋ ਸਕਦੀ ਹੈ। ਗਰਮ ਪਾਣੀ ਸਰੀਰ ਦੇ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਹੈ, ਗਲੇ ਵਿੱਚ ਜਮਿਆ ਕਫ਼ ਖਤਮ ਕਰਦਾ ਹੈ ਅਤੇ ਵਾਇਰਸ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ।
2. ਜ਼ੁਕਾਮ ਅਤੇ ਖਾਂਸੀ ਤੋਂ ਰਾਹਤ
ਗਰਮ ਪਾਣੀ ਗਲੇ ਦੇ ਇਨਫ਼ੈਕਸ਼ਨ ਨੂੰ ਸ਼ਾਂਤ ਕਰਦਾ ਹੈ ਅਤੇ ਨੱਕ ਦੇ ਬਲੌਕੇ ਹੋਏ ਰਾਹ ਦੁਰੁਸਤ ਕਰਦਾ ਹੈ। ਇਸ ਨਾਲ ਜ਼ੁਕਾਮ, ਖਾਂਸੀ ਅਤੇ ਫਲੂ ਦੇ ਲੱਛਣ ਹੌਲੇ ਹੋ ਜਾਂਦੇ ਹਨ।
3. ਹਜ਼ਮ ਪ੍ਰਣਾਲੀ ਨੂੰ ਮਜਬੂਤ ਬਣਾਏ
ਸਰਦੀਆਂ ਵਿੱਚ ਹਜ਼ਮ ਧੀਮਾ ਹੋ ਜਾਂਦਾ ਹੈ। ਗਰਮ ਪਾਣੀ ਖਾਣੇ ਨੂੰ ਜਲਦੀ ਟੁੱਟਣ ਵਿੱਚ ਮਦਦ ਕਰਦਾ ਹੈ, ਅਮਲਪਿੱਤ (ਐਸਿਡਿਟੀ) ਅਤੇ ਕਬਜ਼ ਤੋਂ ਬਚਾਉਂਦਾ ਹੈ। ਇਸ ਨਾਲ ਪੇਟ ਹਲਕਾ ਅਤੇ ਸਿਹਤਮੰਦ ਮਹਿਸੂਸ ਕਰਦਾ ਹੈ।
4. ਸਰੀਰ ਨੂੰ ਟਾਕਸੀਨ ਤੋਂ ਮੁਕਤ ਕਰਦਾ ਹੈ
ਗਰਮ ਪਾਣੀ ਸਰੀਰ ਵਿੱਚ ਜਮੀਆਂ ਹਾਨੀਕਾਰਕ ਗੰਦਗੀ ਨੂੰ ਬਾਹਰ ਕੱਢਣ ਵਿੱਚ ਸਹਾਇਕ ਹੈ। ਇਹ ਕੁਦਰਤੀ ਡਿਟੌਕਸੀਫਿਕੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਚਮੜੀ ਵੀ ਸਾਫ਼ ਤੇ ਚਮਕਦਾਰ ਬਣਦੀ ਹੈ।
5. ਖੂਨ ਸਰਕੂਲੇਸ਼ਨ ਸੁਧਾਰਦਾ ਹੈ
ਠੰਡੀ ਰੁੱਤ ਵਿੱਚ ਸਰੀਰ ਦੇ ਖੂਨ ਦਾ ਦੌਰਾ ਹੌਲਾ ਪੈ ਜਾਂਦਾ ਹੈ। ਗਰਮ ਪਾਣੀ ਵੈਸੋਡਾਇਲੇਸ਼ਨ ਕਰਦਾ ਹੈ, ਜਿਸ ਨਾਲ ਖੂਨ ਦਾ ਪ੍ਰਭਾਹ ਵਧਦਾ ਹੈ ਅਤੇ ਸਰੀਰ ਨੂੰ ਤਾਜ਼ਗੀ ਮਿਲਦੀ ਹੈ। ਜੋੜਾਂ ਦੇ ਦਰਦ ਅਤੇ ਸਰੀਰ ਦੇ ਜਕੜਨ ਤੋਂ ਵੀ ਰਾਹਤ ਮਿਲਦੀ ਹੈ।
6. ਵਜ਼ਨ ਘਟਾਓ ਵਿੱਚ ਸਹਾਇਕ
ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ। ਇਸ ਨਾਲ ਕੈਲੋਰੀਆਂ ਤੇਜ਼ੀ ਨਾਲ ਬਰਨ ਹੁੰਦੀਆਂ ਹਨ ਅਤੇ ਵਜ਼ਨ ਕੰਟਰੋਲ ਵਿੱਚ ਰਹਿੰਦਾ ਹੈ।
ਸਰਦੀਆਂ ਦੀ ਠੰਡੀ ਵਿੱਚ ਗਰਮ ਪਾਣੀ ਇੱਕ ਸੌਖਾ ਪਰ ਬਹੁਤ ਲਾਭਕਾਰੀ ਢੰਗ ਹੈ। ਚਾਹੇ ਸਿਹਤ ਸੰਭਾਲ ਦੀ ਗੱਲ ਹੋਵੇ ਜਾਂ ਰੋਜ਼ਾਨਾ ਤਾਜ਼ਗੀ ਦੀ ਗਰਮ ਪਾਣੀ ਦਾ ਗਿਲਾਸ ਤੁਹਾਨੂੰ ਅੰਦਰੋਂ ਤੱਕ ਗਰਮ, ਮਜ਼ਬੂਤ ਅਤੇ ਤੰਦਰੁਸਤ ਰੱਖ ਸਕਦਾ ਹੈ।
ਮੰਜੂ ਰਾਇਕਾ
ਰਣਬੀਰ ਕਾਲਜ਼ ਸੰਗਰੂਰ।



