HOME ਮਿੱਟੀ ਦਾ ਏਹ ਜਾਮਾ

ਮਿੱਟੀ ਦਾ ਏਹ ਜਾਮਾ

ਧੰਨਾ ਧਾਲੀਵਾਲ
 (ਸਮਾਜ ਵੀਕਲੀ) 
ਏਸ ਜਨਮ ਵਿੱਚ ਸੁਣ ਨੀ ਜਿੰਦੇ ਤੱਕ ਅਕਾਸ਼ ਦੇ ਵੱਲੇ
ਆਪਾਂ ਏਸ ਧਰਤੀ ਦੇ ਉੱਤੇ ਰਹਿੰਦੇ ਨਹੀਓਂ ਕੱਲੇ
ਹੋਰ ਵੀ ਕਿਧਰੇ ਹੋਣਾ ਵਸਦਾ ਏਦਾਂ ਦਾ ਸੰਸਾਰ
ਹੋਰਾਂ ਦੀ ਤੂੰ ਛੱਡ ਜਿੰਦੜੀਏ ਅਪਣਾ ਆਪ ਸੁਧਾਰ
ਮਿੱਟੀ ਦਾ ਏਹ ਜਾਮਾ ਤੈਨੂੰ ਮਿਲ਼ਿਆ ਹੈ ਉਧਾਰ
ਉਸਦੇ ਹੁਕਮ ਚ ਬੱਝੇ ਹੋਏ ਸਭ ਹੀ ਚੰਦ ਸਿਤਾਰੇ
ਉਸਦੀ ਕੁਦਰਤ ਦੇ ਧਰਤੀ ਤੇ ਜਾਈਏ ਜੀ ਬਲਿਹਾਰੇ
ਲਾਉਂਦਾ ਚੁੰਬਕੀ ਬਲ ਧਰਤੀ ਤੇ ਚੰਦ ਵੀ ਬਾਰ ਬਾਰ
ਛੱਡਦੇ ਆਖੇ ਮਨ ਦੇ ਲਗਣਾ ਅਪਣਾ ਆਪ ਸੁਧਾਰ
ਮਿੱਟੀ ਦਾ ਏਹ ਜਾਮਾ ਤੈਨੂੰ ਮਿਲ਼ਿਆ ਹੈ ਉਧਾਰ
ਤੱਕ ਸੂਰਜ ਦੀਆਂ ਕਿਰਨਾਂ ਵੱਲੇ ਕਿੰਨੀ ਹੈ ਗਹਿਰਾਈ
ਹਰ ਚੀਜ ਮੇਰੇ ਰੱਬ ਸੱਚੇ ਨੇ ਨਾਲ਼ ਵਿਉਂਤ ਬਣਾਈ
ਬਦਲਣ ਮੌਸਮ ਉਸਦੀ ਰਜਾ ਚ ਬੰਦਿਆ ਬਰਖ਼ੁਰਦਾਰ
ਹੱਸਕੇ ਕੱਟ ਲੈ ਦਿਨ ਜਿੰਦੜੀਏ ਧਰਤੀ ਉੱਤੇ ਚਾਰ
ਮਿੱਟੀ ਦਾ ਏਹ ਜਾਮਾ ਤੈਨੂੰ ਮਿਲ਼ਿਆ ਹੈ ਉਧਾਰ
ਕਰਿਆ ਕਰ ਤੂੰ ਨੀਵਾਂ ਹੋਕੇ ਇੱਕ ਅੱਗੇ ਅਰਜ਼ੋਈ
ਜਿਸ ਨੇ ਉਸਨੂੰ ਅੰਦਰੋਂ ਲੱਭਿਆ ਤਰ ਗਿਆ ਏਥੇ ਸੋਈ
ਨਾ ਕੋਈ ਵੱਖਰਾ ਰੱਬ ਹੈ ਧੰਨਿਆਂ ਜੋੜ ਇੱਕੋ ਸੰਗ ਤਾਰ
ਛੱਡਦੇ ਬੁਰਿਆਂ ਕੰਮਾਂ ਨੂੰ ਜਰਾ ਅਪਣਾ ਆਪ ਸੁਧਾਰ
ਮਿੱਟੀ ਦਾ ਏਹ ਜਾਮਾ ਤੈਨੂੰ ਮਿਲ਼ਿਆ ਹੈ ਉਧਾਰ
ਧੰਨਾ ਧਾਲੀਵਾਲ:-9878235714
Previous articleਕੁਲ ਹਿੰਦ ਕਿਸਾਨ ਸਭਾ ਤਹਿਸੀਲ ਰਾਏਕੋਟ ਦੀ ਹੋਈ ਮੀਟਿੰਗ
Next articleਸ਼ੁੱਧ ਪੰਜਾਬੀ