(ਸਮਾਜ ਵੀਕਲੀ)
ਕਿਹੜੀ ਗੱਲੋਂ ਆਏ ਹੰਝੂ,
ਅਸੀਂ ਤਾਂ ਨਹੀਂ ਬੁਲਾਏ ਹੰਝੂ।
ਨਾ ਕੋਈ ਚਿੰਤਾ ਨਾ ਪਰੇਸ਼ਾਨੀ,
ਫੇਰ ਵੀ ਡੁੱਲ ਡੁੱਲ ਜਾਏ ਹੰਝੂ।
ਸੱਜਣ ਦੇਸੋ ਦੂਰ ਵਸੇਂਦੇ,
ਖਾਲੀ ਖਾਲੀ ਇਹ ਜੱਗ ਲੱਗਦਾ।
ਮ੍ਰਿਗ ਤ੍ਰਿਸ਼ਨਾ ਵਰਗੀ ਜਿੰਦਗੀ
ਤਾਹੀਂ ਅੱਖ ਭਰ ਆਏ ਹੰਝੂ
ਮਨਪ੍ਰੀਤ ਕੌਰ ਸੰਧੂ
ਮੁੰਬਈ
ਵ੍ਹਟਸਐਪ – 097691 86791



