ਗੀਤ 24 ਨਵੰਬਰ ਨੂੰ ਹੋਵੇਗਾ ਜਾਰੀ।
ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ:- ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰੂ ਸਾਹਿਬ ਦੇ ਮਨੁੱਖਤਾ ਦੀ ਭਲਾਈ ਲਈ ਦਿੱਤੇ ਬਲਿਦਾਨ ਅਤੇ ਸਿਦਕ ਨੂੰ ਪੇਸ਼ ਕਰਦਾ ਗੀਤ “ਦਾਸਤਾਨ ਨੇ ਸਿਦਕ” ਪਾਤਸ਼ਾਹੀ ਨੌਵੀਂ ਰਾਜਮਿੰਦਰਪਾਲ ਸਿੰਘ ਪਰਮਾਰ, ਸੈਂਟਰ ਮੁੱਖ ਅਧਿਆਪਕ ਸ਼ਹਿਬਾਜ਼ਪੁਰਾ ਵੱਲੋਂ ਗਾਇਆ ਅਤੇ ਜਸਵੰਤ ਸਿੰਘ ਸਰਾਭੇ ਵੱਲੋਂ ਲਿਖਿਆ ਹੋਇਆ ਹੈ। ਜਿਸ ਨੂੰ ਸੁਨੀਲ ਵਰਮਾ ਦੁਆਰਾ ਸੰਗੀਤ ਨਾਲ ਸਿੰਗਾਰਿਆ ਹੈ। ਇਹ ਗੀਤ ਗੁਰੂ ਸਾਹਿਬ ਅਤੇ ਉਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ ,ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ ਮਹਾਨ ਕੁਰਬਾਨੀ, ਸ਼ਹਾਦਤ ਨੂੰ ਬੱਚਿਆਂ ਅਤੇ ਵੱਡਿਆਂ ਲਈ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦੇ ਮਹਾਨ ਸਿਦਕ ਨੂੰ ਬਿਆਨ ਕਰਦਾ। ਇਹ ਗੀਤ 24 ਨਵੰਬਰ 2025 ਨੂੰ ਯੂਟਿਊਬ ਤੇ ਰਿਲੀਜ਼ ਕੀਤਾ ਜਾਵੇਗਾ।ਇਸ ਮੌਕੇ ਰਾਜਮਿੰਦਰਪਾਲ ਸਿੰਘ ਪਰਮਾਰ ,ਜਸਵੰਤ ਸਰਾਭਾ ,ਬਲਵੀਰ ਕੌਰ ਰਾਏਕੋਟੀ ਪ੍ਰਧਾਨ ਵਿਸ਼ਵ ਪੰਜਾਬੀ ਸਭਾ, ਜਗਦੇਵ ਸਿੰਘ ਕਲਸੀ, ਬੀਪੀਈਓ ਇਤਬਾਰ ਸਿੰਘ ਨੱਥੋਵਾਲ ,ਨਾਮਪ੍ਰੀਤ ਗੋਗੀ, ਬਲਦੇਵ ਸਿੰਘ ਜਲਾਲਦੀਵਾਲ , ਕਰਮਜੀਤ ਸਿੰਘ ਮਾਨਸਾ,ਜਸਵੰਤ ਬਸਰਾਉ ,ਜਸਵੀਰ ਸੰਦੌੜ , ਪ੍ਰਭਕੀਰਤ ਸਿੰਘ ਗਿੱਲ , ਜੈਅਦਿਤਿਆ ਅਰੋੜਾ , ਗੁਰਪ੍ਰੀਤ ਸਿੰਘ , ਹਰਿਗੁਣ ਜੋਤ ਸਿੰਘ।



