ਬਰਨਾਲਾ, (ਸਮਾਜ ਵੀਕਲੀ) ( ਚੰਡਿਹੋਕ ) : ਐੱਸ.ਐੱਸ.ਡੀ ਕਾਲਜ ਬਰਨਾਲਾ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ‘ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਕਾਲਜ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਸਮਾਗਮ ਦੀ ਮੁੱਖ ਅਗਵਾਈ ਕਰਦੇ ਹੋਏ ਗੁਰੂ ਜੀ ਦੇ ਬਲੀਦਾਨ ਨੂੰ ਮਨੁੱਖਤਾ ਦੇ ਰੱਖਿਆ ਸਤੰਭ ਦੇ ਰੂਪ ਵਿੱਚ ਵਿਆਖਿਆ ਕੀਤਾ। ਇਸ ਸਮਾਗਮ ਦੀ ਵਿਸ਼ੇਸ਼ ਅਗਵਾਈ ਪ੍ਰੋ: ਭਾਰਤ ਭੂਸ਼ਣ ਅਤੇ ਪ੍ਰੋ: ਅਮਨਦੀਪ ਕੌਰ ਹਿਸਟਰੀ ਵੱਲੋਂ ਕੀਤੀ ਗਈ। ਦੋਵਾਂ ਅਧਿਆਪਕਾਂ ਨੇ ਗੁਰੂ ਜੀ ਦੀ ਕੁਰਬਾਨੀ ਨੂੰ ਇਤਿਹਾਸਿਕ, ਧਾਰਮਿਕ ਅਤੇ ਸਮਾਜਕ ਪਰਿਪ੍ਰੇਖ ਵਿੱਚ ਸਮਝਾਉਂਦੇ ਹੋਏ ਵਿਦਿਆਰਥੀਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ। ਵਕਤਾਵਾਂ ਨੇ ਗੁਰੂ ਜੀ ਨੂੰ “ਹਿੰਦ ਦੀ ਚਾਦਰ” ਵਜੋਂ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਜੀਵਨ-ਸੰਦੇਸ਼ ਸੱਚ, ਨਿਰਭੀਕਤਾ ਅਤੇ ਸਹਿਣਸ਼ੀਲਤਾ ਦਾ ਪ੍ਰਤੀਕ ਹੈ। ਕਾਲਜ ਦੇ ਵਿਦਿਆਰਥੀਆਂ ਨੇ ਲੈਕਚਰ ਨੂੰ ਗਹਿਰੀ ਦਿਲਚਸਪੀ ਨਾਲ ਸੁਣਿਆਂ। ਇਸ ਸਮੇਂ ਪ੍ਰੋ: ਦਲਵੀਰ ਕੌਰ ਅਤੇ ਪ੍ਰੋ: ਹਰਪ੍ਰੀਤ ਕੌਰ ਨੇ ਅਪਣੀ ਹਾਜ਼ਰੀ ਲਗਵਾਈ ਅਤੇ ਸਾਰਿਆਂ ਨੇ ਗੁਰੂ ਜੀ ਦੇ ਅਸੂਲਾਂ ਨੂੰ ਜੀਵਨ ਵਿੱਚ ਲਾਗੂ ਕਰਨ ਦਾ ਸੰਕਲਪ ਕੀਤਾ।
HOME ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ



