HOME ਸ਼ਵਨਜੋਤ ਸਿੰਘ ਥਿੰਦ ਨੂੰ ਭੋਗ ਤੇ ਅੰਤਿਮ ਅਰਦਾਸ ਉਪਰੰਤ ਅਲੱਗ -ਅਲੱਗ...

ਸ਼ਵਨਜੋਤ ਸਿੰਘ ਥਿੰਦ ਨੂੰ ਭੋਗ ਤੇ ਅੰਤਿਮ ਅਰਦਾਸ ਉਪਰੰਤ ਅਲੱਗ -ਅਲੱਗ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

oplus_0
ਭਾਈ ਦਲਜੀਤ ਸਿੰਘ ਦੇ ਜਥੇ ਵੱਲੋਂ ਕੀਤਾ ਵਿਰਾਗ ਮਈ ਕੀਰਤਨ 
oplus_0

ਮਹਿਤਪੁਰ  (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਪਿਛਲੇ ਬੀਕੇਯੂ ਪੰਜਾਬ ਇਕਾਈ ਜਲੰਧਰ ਤੋਂ ਨਕੋਦਰ ਤਹਿਸੀਲ ਦੇ ਪ੍ਰਧਾਨ ਸ੍ਰ ਗੁਰਦੀਪ ਸਿੰਘ ਥਿੰਦ ਦੇ ਪੋਤਰੇ ਕਾਕਾ ਸ਼ਵਨਜੋਤ ਸਿੰਘ ਥਿੰਦ ਸੰਖੇਪ ਬਿਮਾਰੀ ਉਪਰੰਤ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਸ਼ਵਨਜੋਤ ਸਿੰਘ ਥਿੰਦ ਦੀ ਅੰਤਿਮ ਅਰਦਾਸ ਮੌਕੇ ਅਲੱਗ – ਅਲੱਗ ਜਥੇਬੰਦੀਆਂ ਵੱਲੋਂ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ। ਸ਼ਵਨਜੋਤ ਸਿੰਘ ਥਿੰਦ ਦੀ ਅੰਤਿਮ ਅਰਦਾਸ ਨਮਿਤ ਰੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਿੰਡ ਬਾਗੀ ਵਾਲ ਵਿਖੇ ਪਾਏ ਗਏ। ਇਸ ਮੌਕੇ ਪੁੱਜੇ ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਵੱਲੋਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਦੁਖ ਦੀ ਇਸ ਘੜੀ ਵਿਚ ਬੀਕੇਯੂ ਪੰਜਾਬ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸ਼ਵਨਜੋਤ ਸਿੰਘ ਦੇ ਅਚਨਚੇਤ ਦਿੱਤੇ ਵਿਛੋੜੇ ਦੀ ਭਰਪਾਈ ਅਕਾਲ ਪੁਰਖ ਵਾਹਿਗੁਰੂ ਹੀ ਕਰ ਸਕਦੇ ਹਨ। ਸੰਧੂ ਸਾਹਬ ਨੇ ਕਿਹਾ ਕਿ ਅਸੀਂ ਸੰਗਤਾਂ ਦੇ ਚਰਨਾਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸੰਗਤਾਂ ਦੀ ਅਰਦਾਸ ਕਬੂਲ ਕਰਨ ਅਤੇ ਮਾਪਿਆਂ ਦੀ ਖਾਲੀ ਝੋਲੀ ਨੂੰ ਦੁਬਾਰਾ ਭਰ ਦੇਣ। ਇਸ ਮੌਕੇ ਪੁੱਜੇ ਅਲੱਗ ਅਲੱਗ ਜਥੇਬੰਦੀਆਂ ਦੇ ਬੁਲਾਰਿਆਂ ਵਿਚੋਂ ਸੁਰਜੀਤ ਸਿੰਘ ਰੰਧਾਵਾ ਤਹਿਸੀਲ ਪ੍ਰਧਾਨ ਧਰਮਕੋਟ ਬੀਕੇਯੂ ਪੰਜਾਬ, ਸ਼੍ਰੋਮਣੀ ਅਕਾਲੀ ਦਲ ਸਿਮਰਨ ਜੀਤ ਸਿੰਘ ਮਾਨ ਵੱਲੋਂ ਜਥੇਦਾਰ ਸੁਲੱਖਣ ਸਿੰਘ, ਕਾਮਰੇਡ ਨਿਰਮਲ ਸਿੰਘ ਮਲਸੀਆਂ, ਵੱਲੋਂ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਭਾਈ ਦਲਜੀਤ ਸਿੰਘ ਮਹਿਤਪੁਰ ਵਾਲਿਆਂ ਦੇ ਜਥੇ ਵੱਲੋਂ ਵਿਰਾਗ ਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਪ੍ਰੋਗਰਾਮ ਦੀ ਸਮਾਪਤੀ ਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਅਤੇ  ਬੀਕੇਯੂ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਚੰਦੀ ਨੇ ਪਰਿਵਾਰ ਦੀ ਤਰਫੋਂ ਪਹੁੰਚੀਆਂ ਧਾਰਮਿਕ, ਸਿਆਸੀ, ਕਿਸਾਨ, ਮਜ਼ਦੂਰ ਜਥੇਬੰਦੀਆਂ ਅਤੇ ਆੜਤੀਆਂ ਐਸੋਸੀਏਸ਼ਨ ਸਮੇਤ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਉਪਰੋਕਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ
Next articleਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਕੜਾਹ ਪ੍ਰਸ਼ਾਦ ਦੇ ਲੰਗਰ ਲਗਾਏ ਗਏ