ਖੰਨਾ ਪੁਲਿਸ ਪ੍ਰਸ਼ਾਸਨ ਸਰਕਾਰ ਦੇ ਇਸ਼ਾਰੇ ਤੇ ਦਲਿਤਾਂ ਨਾਲ ਜਾਤੀਗਤ ਭੇਦ ਭਾਵ ਬੰਦ ਕਰੇ-ਡਾ ਰਿੱਤੂ, ਪ੍ਰੇਮੀ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਸਮਰਾਲਾ/ਬਲਬੀਰ ਸਿੰਘ ਬੱਬੀ :-ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਮਨੁੱਖ ਮਨੁੱਖ ਵਿੱਚ ਭੇਦ ਨਾ ਕਰਨ, ਮਨੁੱਖਤਾ ਦੀ ਗੱਲ ਕਰਨ, ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀ ਪੰਜਾਬ ਦੀ ਧਰਤੀ ਤੇ ਜਾਤੀਵਾਦ ਦਾ ਇਹ ਘਿਨੋਣਾ ਚਿਹਰਾ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ, ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਜਾਂ ਆਮ ਲੋਕਾਂ ਵਿੱਚ ਇਹ ਜਾਤੀਵਾਦ ਵਿਤਕਰਾ ਚੱਲਦਾ ਸੀ ਪ੍ਰੰਤੂ ਹੁਣ ਸਰਕਾਰੀ ਤੰਤਰ ਤੇ ਬੈਠੇ ਪੁਲਿਸ ਅਤੇ ਸਿਵਲ ਅਧਿਕਾਰੀ ਵੀ ਜਾਤੀ ਅਧਾਰਤ ਫੈਸਲੇ ਲੈਣ ਲੱਗ ਪਏ ਹਨ ਜੋ ਕਿ ਭਾਰਤੀ ਸੰਵਿਧਾਨ ਅਤੇ ਕਨੂੰਨ ਦੇ ਬਿਲਕੁਲ ਉਲਟ ਹੈ ਇਹਨਾਂ ਗੱਲਾਂ ਤਾ ਪ੍ਰਗਟਾਵਾ ਗੁਰਦੀਪ ਸਿੰਘ ਕਾਲੀ ਤੇ ਝੂਠੇ ਪਰਚੇ ਰੱਦ ਕਰਨ ਤੋਂ ਇਨਕਾਰੀ ਹੋਣ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ,ਸਮਾਜ ਸੇਵੀਆਂ, ਸਮਾਜਿਕ ਰਾਜਨੀਤਿਕ ਕਾਰਕੁਨਾਂ ਅਤੇ ਅੰਬੇਡਕਰਬਾਦੀ ਸਭਾਵਾਂ ਅਤੇ ਪਾਰਟੀਆਂ ਨੇ ਡਾਕਟਰ ਰਿਤੂ ਸਿੰਘ,ਬੰਸੀ ਲਾਲ ਪ੍ਰੇਮੀ, ਗੁਰਚਰਨ ਸਿੰਘ ਪਹਿਲਵਾਨ, ਗੁਰਦੀਪ ਸਿੰਘ ਕਾਲੀ, ਦਲਬੀਰ ਮੁੰਡਿਆਲਾ ਜੋਗਿੰਦਰ ਲਾਲ ਰਾਏ,ਰਾਜ ਸਿੰਘ ਟੋਡਰਵਾਲ , ਲਖਬੀਰ ਸਿੰਘ ਘਰਖਣਾ, ਗੀਤਾ ਰਾਣੀ, ਬੀਬੀ ਜਸਵਿੰਦਰ ਕੌਰ ,ਅਮਨ ਗੜੇ,ਸੰਜੂ ਜੱਸਲ, ਅਮ੍ਰਿਤ ਭਾਰਤੀ ਅਤੇ ਪਿੰਡ ਮਾਣਕੀ ਦੇ ਲੋਕਾਂ ਦੁਆਰਾ ਵੱਡੇ ਪੱਧਰ ਤੇ ਪਿੰਡ ਵਿੱਚ ਇੱਕ ਮਹਾ ਪੰਚਾਇਤ ਕਰਨ ਤੋਂ ਬਾਅਦ ਇਕ ਸਾਂਝਾ ਬਿਆਨ ਜਾਰੀ ਕਰਕੇ ਕਹੇ। ਇਸ ਮੌਕੇ ਡਾਕਟਰ ਰਿੱਤੂ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਖੰਨਾ ਦੇ ਐਸਪੀ ਵੱਲੋਂ ਲੱਗੇ ਧਰਨੇ ਦੌਰਾਨ ਲੋਕਾਂ ਦੀ ਕਚਹਿਰੀ ਵਿੱਚ ਕਿਹਾ ਸੀ ਕਿ ਅਸੀਂ ਗੁਰਦੀਪ ਸਿੰਘ ਕਾਲੀ ਦਾ ਪਰਚਾ ਰੱਦ ਕਰਾਂਗੇ ਅਤੀ ਮਾਣਕੀ ਪਿੰਡ ਦਲਿਤ ਅੱਤਿਆਚਾਰੀਆ ਉਪਰ ਐਸਸੀ ਐਕਟ ਲਗਾ ਦਿੱਤਾ ਹੈ ਪਰੰਤੂ ਇਹ ਦੋਨੋਂ ਹੀ ਗੱਲਾਂ ਝੂਠ ਸਾਬਤ ਹੋਈਆਂ ਹਨ ਹੁਣ ਸਾਡੀ ਲੜਾਈ ਸਿੱਧੀ ਸਿੱਧੀ ਪੁਲਿਸ ਪ੍ਰਸ਼ਾਸਨ ਨਾਲ ਬਣ ਗਈ ਹੈ ਜਿਨਾਂ ਪੁਲਿਸ ਅਧਿਕਾਰੀਆਂ ਨੇ ਐਸਸੀ/ ਐਸਟੀ ਐਕਟ ਨੂੰ ਸਹੀ ਵਰਤੋਂ ਨਹੀਂ ਕੀਤੀ ਹੁਣ ਉਹਨਾਂ ਉੱਪਰ ਅਸੀਂ ਪਰਚੇ ਦਰਜ ਕਰਾਵਾਂਗੇ ਕੋਰਟ ਤੋਂ ਲੈ ਕੇ ਸੜਕ ਤੱਕ ਇਹ ਲੜਾਈ ਲੜੀ ਜਾਵੇਗੀ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਕਾਨੂੰਨ ਪੜਾਵਾਂਗੇ ਕਿ ਕਾਨੂੰਨ ਕੀ ਹੁੰਦਾ ਹੈ । ਨਵ-ਯੁਕਤ ਦਲ ਲੁਧਿਆਣਾ ਦੇ ਪ੍ਰਧਾਨ ਬੰਸੀ ਲਾਲ ਪ੍ਰੇਮੀ ਨੇ ਕਿਹਾ ਕਿ ਪੁਲਿਸ ਜਿਲਾ ਖੰਨਾ ਦਲਿਤਾਂ ਉੱਪਰ ਅੱਤਿਆਚਾਰ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੀ ਹਾਲਾਤ ਇਸ ਤਰਾਂ ਬਣੇ ਹੋਏ ਹਨ ਕਿ ਕੋਈ ਵੀ ਦਲਿਤ ਕੇਸ ਆ ਜਾਵੇ ਇਹ ਸਿਰਫ ਦਲਿਤਾਂ ਤੇ ਹੀ ਕਾਰਵਾਈ ਕਰਦੇ ਹਨ ਅਤੇ ਦੂਜੇ ਪਾਸੇ ਧਨਾਢਾਂ ਨੂੰ ਬਚਾਉਣ ਲਈ ਇਹ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦੇ ਹਨ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਇਹ ਗੋਲ ਗੋਲ ਘੁੰਮਾਈਆਂ ਜਾ ਰਹੀਆਂ ਹਨ ਇਹ ਜਥੇਬੰਦੀਆਂ ਨੂੰ ਬਰਦਾਸ਼ਤ ਨਹੀਂ ਹਨ,ਆਉਣ ਵਾਲੇ ਸਮੇਂ ਵਿੱਚ ਇਕ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ ਤਾਂ ਜੋ ਪੁਲਿਸ ਪ੍ਰਸ਼ਾਸਨ ਦਲਿਤ ਲੋਕਾਂ ਤੇ ਝੂਠੇ ਪਰਚੇ ਦੇਣ ਅਤੇ ਅਤਿਆਚਾਰੀਆਂ ਨਾਲ ਖੜਨ ਤੋਂ ਕਈ ਵਾਰ ਸੋਚੇਗੀ ਜਬਰ ਜੁਲਮ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ ਨੇ ਕਿਹਾ ਕਿ ਪੁਲਸੀ ਜ਼ਿਲਾ ਖੰਨਾ ਅੰਦਰ ਦਲਿਤਾਂ ਦੇ ਹਾਲਾਤ ਬਹੁਤ ਮਾੜੇ ਹਨ ਪੰਜਾਬ ਪੱਧਰ ਦੀਆਂ ਸਾਰੀਆਂ ਹੀ ਜਥੇਬੰਦੀਆਂ ਇਸ ਤੋਂ ਚਿੰਤਿਤ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਸਬੰਧੀ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ। ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਜਦ ਤੋਂ ਐਸਐਸਪੀ ਜੋਤੀ ਯਾਦਵ ਨੇ ਪੁਲਿਸ ਜਿਲਾ ਖੰਨਾ ਦੀ ਕਮਾਂਡ ਸੰਭਾਲੀ ਹੈ, ਪੁਲਿਸ ਜਿਲਾ ਖੰਨਾ ਅੰਦਰ ਪੈਂਡੇ ਠਾਣੇ ਅਤੇ ਚੌਂਕੀਆਂ ਇਸ ਤਰਾਂ ਵਰਤਾਰਾ ਕਰ ਰਹੇ ਹਨ ਜਿਸ ਤਰਾਂ ਉਹ ਆਮ ਆਦਮੀ ਪਾਰਟੀ ਦੇ ਦਫਤਰ ਹੋਣ ਉੱਥੇ ਸਿਰਫ ਆਮ ਆਦਮੀ ਪਾਰਟੀ ਦੇ ਲੋਕਾਂ ਦੀ ਹੀ ਸੁਣਵਾਈ ਕੀਤੀ ਜਾਂਦੀ ਹੈ ਅਗਰ ਕੋਈ ਪੱਤਰਕਾਰ, ਸੋਸ਼ਲ ਵਰਕਰ ਜਾਂ ਆਮ ਵਿਅਕਤੀ ਇਹਨਾਂ ਨੂੰ ਜਾ ਕੇ ਸਵਾਲ ਕਰਦਾ ਹੈ ਉਹਨਾਂ ਉਪਰ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਜਲੀਲ ਕਰਦੇ ਹਨ ਅਤੇ ਜੇਲਾਂ ਵਿੱਚ ਡੱਕ ਦਿੰਦੇ ਹਨ।



