HOME ਲੁਧਿਆਣਾ ਸਿਟੀਜਨ ਕੌਂਸਲ ਨੇ 150 ਹੋਣਹਾਰ ਬੱਚਿਆਂ ਨੂੰ ਕੰਬਲ ਵੰਡੇ

ਲੁਧਿਆਣਾ ਸਿਟੀਜਨ ਕੌਂਸਲ ਨੇ 150 ਹੋਣਹਾਰ ਬੱਚਿਆਂ ਨੂੰ ਕੰਬਲ ਵੰਡੇ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਸਿਟੀਜਨ ਕੌਂਸਲ ਦੇ ਚੇਅਰਮੈਨ ਦਰਸ਼ਨ ਅਰੋੜਾ ਦੀ ਅਗਵਾਈ ਵਿੱਚ ਹੰਬੜਾਂ ਰੋਡ ਸਥਿਤ ਗੋਬਿੰਦ ਗਊ ਧਾਮ ਵੱਲੋਂ ਚਲਾਏ ਜਾ ਰਹੇ “ਇੱਕ ਮੁਸਕਾਨ “ਸਕੂਲ ਦੇ  ਬੱਚਿਆਂ ਨੂੰ ਸਰਦੀ ਦੇ ਮੌਸਮ ਲਈ 150 ਕੰਬਲ ਵੰਡੇ ਗਏ । ਕੌਂਸਲ ਦੇ ਉਪ ਚੇਅਰਮੈਨ ਅਸ਼ੋਕ ਧੀਰ, ਅਵਤਾਰ ਸਿੰਘ, ਸੰਦੀਪ ਖੰਨਾ, ਅਜੇ ਸਿੱਧੂ, ਰਜਨੀਸ਼ ਧਵਨ ਆਦਿ ਦਾ ਸਕੂਲ ਦੇ ਮੈਨੇਜਰ ਨਰਿੰਦਰ ਸੂਦ, ਪ੍ਰਿੰਸੀਪਲ ਰਜਨੀ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਸਮੇਂ ਦਰਸ਼ਨ ਅਰੋੜਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਸੁੰਦਰ ਦਾਸ ਧਮੀਜਾ ਵੱਲੋਂ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਸਮਾਜ ਲਈ ਇੱਕ ਪ੍ਰੇਰਨਾ ਸਰੋਤ ਹਨ। ਉਹਨਾਂ ਕਿਹਾ ਕੌਂਸਲ  ਬੀਤੇ 17 ਸਾਲਾਂ ਤੋਂ ਸਮਾਜ ਭਲਾਈ ਦੇ ਕੰਮਾਂ ਲਈ ਵੱਖ-ਵੱਖ ਸਮਿਆਂ ਤੇ ਆਪਣਾ ਸਹਿਯੋਗ ਦਿੰਦੀ ਰਹਿੰਦੀ ਹੈ। ਉਹਨਾਂ ਕਿਹਾ ਜਲਦ ਹੀ ਇੱਕ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਨਗਰ ਦੇ ਪਤਵੰਤੇ ਲੋਕਾਂ ਵੱਲੋਂ ਸਮਾਜ ਦੇ ਪ੍ਰਤੀ ਕੀਤੀਆਂ ਨਿਰਸਵਾਰਥ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਕਿਊਪੰਕਚਰ ਨੂੰ ਮਾਨਤਾ ਦਿਵਾਉਣ ਅਤੇ ਡਿਗਰੀ ਕਾਲਜ ਖੋਲ੍ਹਣ ਨੂੰ ਲੈ ਕੇ ਵਿਧਾਇਕ ਬੱਗਾ ਅਤੇ ਭੋਲਾ ਗਰੇਵਾਲ ਜਲਦ ਹੀ ਸੀ.ਐਮ. ਭਗਵੰਤ ਮਾਨ ਨਾਲ ਮਿਲਣਗੇ
Next articleਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਸ਼ਹੀਦੀ ਨਗਰ- ਕੀਰਤਨ ਦੇ ਸਵਾਗਤ ਲਈ ਹਜ਼ੂਰੀ ਜੱਥੇ ਸਮੇਤ ਪੁੱਜੇ