HOME ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਸ਼ਹੀਦੀ ਨਗਰ- ਕੀਰਤਨ ਦੇ ਸਵਾਗਤ...

ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਸ਼ਹੀਦੀ ਨਗਰ- ਕੀਰਤਨ ਦੇ ਸਵਾਗਤ ਲਈ ਹਜ਼ੂਰੀ ਜੱਥੇ ਸਮੇਤ ਪੁੱਜੇ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਗੁਰਬਾਣੀ, ਗੁਰ ਇਤਿਹਾਸ ਅਤੇ ਪੁਰਾਤਨ ਸੰਗੀਤ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਉਚੇਚੇ ਤੌਰ ਤੇ ਸ਼ਹੀਦੀ ਨਗਰ-ਕੀਰਤਨ ਦੇ ਸਵਾਗਤ ਲਈ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਪਧਾਰੇ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁਖ ਨਤਮਸਤਕ ਹੁੰਦਿਆਂ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰਿਆਂ ਨਿਸ਼ਾਨਚੀ ਸਾਹਿਬਾਨਾਂ, ਨਗਰ-ਕੀਰਤਨ ਵਿੱਚ ਸੇਵਾਵਾਂ ਨਿਭਾਉਣ ਵਾਲੀਆਂ ਅਹਿਮ ਸ਼ਖ਼ਸੀਅਤਾਂ ਨੂੰ ਸਿਰੋਪਾਉ ਭੇਟ ਕੀਤੇ। ਉਨ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਥਾਏ ਸੰਖੇਪ ਸ਼ਬਦਾਂ ਪ੍ਰਗਟਾਉਦਿਆਂ ਫ਼ੁਰਮਾਇਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿਰ ਤੋਂ ਪੈਰ ਤੱਕ ਉਚਾਈ ਅਤੇ ਵਡਿਆਈ ਦੇ ਭੰਡਾਰ ਭਾਵ ਮਿਹਰਾਂ ਅਤੇ ਬਖ਼ਸ਼ਿਸ਼ਾਂ ਦੇ ਖ਼ਜ਼ਾਨੇ ਹਨ। ਗੁਰੂ ਜੀ ਦਾ ਰੱਬੀ ਗੁਣ ਰੱਬ ਦੀ ਸ਼ਾਨੋ ਸ਼ੌਕਤ ਦੀ ਰੌਣਕ ਵਧਾਉਣ ਵਾਲਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਦਕਾ ਹੀ ਸੱਚ ਦਾ ਵਜੂਦ ਇਸ ਜਗਤ ਅੰਦਰ ਮੌਜੂਦ ਹੈ। ਦੋਹਾਂ ਜਹਾਨਾਂ ਅੰਦਰ  ਗੁਰੂ ਜੀ ਦੀ ਨਦਰ ਏ ਅਨਾਇਤ ਸਦਕਾ ਹੀ ਰੋਸ਼ਨ ਹਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਭਾਣਾ ਮੰਨਣ ਦੀ ਵਡਿਆਈ ਦੇ ਤੁਲ ਹੋਰ ਕੋਈ ਮਸਾ ਵੀ ਮਿਸਾਲ ਨਹੀਂ ਮਿਲਦੀ। ਗੁਰੂ ਜੀ ਦੇ ਰੁਤਬੇ ਦੇ ਬਰਾਬਰ ਹੋਰ ਕੋਈ ਨਹੀਂ ਠਹਿਰ ਸਕਦਾ। ਗੁਰੂ ਜੀ ਦਾ ਰੁਤਬਾ ਸਮੁੱਚੇ ਰੁਤਬਿਆਂ ਵਿੱਚੋਂ ਵੱਡਾ ਹੈ। ਉਨ੍ਹਾਂ ਦੱਸਿਆ ਕਿ 18 ਨਵੰਬਰ ਨੂੰ ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਭਨਾਂ ਨੂੰ ਸ਼ਮੂਲੀਅਤ ਹੋਣ ਦੀ ਅਪੀਲ ਕੀਤੀ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੁਧਿਆਣਾ ਸਿਟੀਜਨ ਕੌਂਸਲ ਨੇ 150 ਹੋਣਹਾਰ ਬੱਚਿਆਂ ਨੂੰ ਕੰਬਲ ਵੰਡੇ
Next articleਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮੁੱਚੀ ਦੇਣ ਸਬੰਧੀ ਵਿਚਾਰਧਾਰਕ ਬੌਧਕ ਚਿੰਤਨ ਮੰਥਨ ਕਰਵਾਇਆ ਗਿਆ।